• Latest
  • Trending
ਨਸ਼ਿਆਂ-ਵਿਰੁੱਧ ਵਿਸ਼ੇਸ਼ ਮੁਹਿੰਮ: ਪੰਜਾਬ ਪੁਲਿਸ ਵੱਲੋਂ 392 ਨਸ਼ਾ ਤਸਕਰ/ਸਪਲਾਇਰ ਗ੍ਰਿਫ਼ਤਾਰ ; 3 ਦਿਨਾਂ ਵਿੱਚ 283 ਐਫ.ਆਈ.ਆਰਜ਼ ਦਰਜ

ਨਸ਼ਿਆਂ-ਵਿਰੁੱਧ ਵਿਸ਼ੇਸ਼ ਮੁਹਿੰਮ: ਪੰਜਾਬ ਪੁਲਿਸ ਵੱਲੋਂ 392 ਨਸ਼ਾ ਤਸਕਰ/ਸਪਲਾਇਰ ਗ੍ਰਿਫ਼ਤਾਰ ; 3 ਦਿਨਾਂ ਵਿੱਚ 283 ਐਫ.ਆਈ.ਆਰਜ਼ ਦਰਜ

5 years ago
ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ(ਲੁਧਿਆਣਾ)ਵਿਖੇ ਸਾਉਣ ਮਹੀਨੇ ਦੇ ਪ੍ਰਸੰਗ ਵਿੱਚ “ਬਲਿਹਾਰੀ ਕੁਦਰਤ ਵਸਿਆ” ਵਿਸ਼ੇ ਤੇ ਰਾਜ ਪੱਧਰੀ ਵਿਚਾਰ ਗੋਸ਼ਟੀ

ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ(ਲੁਧਿਆਣਾ)ਵਿਖੇ ਸਾਉਣ ਮਹੀਨੇ ਦੇ ਪ੍ਰਸੰਗ ਵਿੱਚ “ਬਲਿਹਾਰੀ ਕੁਦਰਤ ਵਸਿਆ” ਵਿਸ਼ੇ ਤੇ ਰਾਜ ਪੱਧਰੀ ਵਿਚਾਰ ਗੋਸ਼ਟੀ

2 hours ago
Hukamnama Sri Darbar Sahib Today – 21 July 2026 | Ang 617 I ਅੱਜ ਦਾ ਹੁਕਮਨਾਮਾ

Hukamnama Sri Darbar Sahib Today – 21 July 2026 | Ang 617 I ਅੱਜ ਦਾ ਹੁਕਮਨਾਮਾ

2 hours ago
Big Breaking: ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

9 hours ago
10000 ਰੁਪਏ ਰਿਸ਼ਵਤ ਲੈਂਦੇ ਸਹਾਇਕ ਸਬ-ਇੰਸਪੈਕਟਰ ਨੂੰ ਵਿਜੀਲੈਂਸ ਬਿਊਰੋ ਨੇ ਕੀਤਾ ਕਾਬੂ

10000 ਰੁਪਏ ਰਿਸ਼ਵਤ ਲੈਂਦੇ ਸਹਾਇਕ ਸਬ-ਇੰਸਪੈਕਟਰ ਨੂੰ ਵਿਜੀਲੈਂਸ ਬਿਊਰੋ ਨੇ ਕੀਤਾ ਕਾਬੂ

10 hours ago
ਐਂਡੀ ਬਰਨਹੈਮ ਬਣੇ ਬ੍ਰਿਟੇਨ ਦੇ ਨਵੇਂ ਪ੍ਰਧਾਨ ਮੰਤਰੀ

ਐਂਡੀ ਬਰਨਹੈਮ ਬਣੇ ਬ੍ਰਿਟੇਨ ਦੇ ਨਵੇਂ ਪ੍ਰਧਾਨ ਮੰਤਰੀ

11 hours ago
Apple ਨੇ ਦਿੱਤਾ ਵੱਡਾ ਝਟਕਾ! iPhone ਦੀਆਂ ਕੀਮਤਾਂ ‘ਚ ਹੋਇਆ ਇਜ਼ਾਫਾ

Apple ਨੇ ਦਿੱਤਾ ਵੱਡਾ ਝਟਕਾ! iPhone ਦੀਆਂ ਕੀਮਤਾਂ ‘ਚ ਹੋਇਆ ਇਜ਼ਾਫਾ

11 hours ago
ਈਥਾਨੌਲ ਦੇ ਮੁੱਦੇ ‘ਤੇ ਸਰਕਾਰ ਨੇ ਸੰਸਦ ਵਿੱਚ ਦਿੱਤਾ ਜਵਾਬ; ਪੜੋ ਕੀ ਕੀ ਕਿਹਾ?

ਈਥਾਨੌਲ ਦੇ ਮੁੱਦੇ ‘ਤੇ ਸਰਕਾਰ ਨੇ ਸੰਸਦ ਵਿੱਚ ਦਿੱਤਾ ਜਵਾਬ; ਪੜੋ ਕੀ ਕੀ ਕਿਹਾ?

12 hours ago
‘ਮੁੱਖ ਮੰਤਰੀ ‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ ਦਾ ਸਭ ਤੋਂ ਵੱਧ ਲਾਭ 36–59 ਸਾਲ ਉਮਰ ਵਰਗ ਦੀਆਂ ਮਹਿਲਾਵਾਂ ਨੂੰ, ਜੋ ਜੀਵਨ ਦੇ ਸਭ ਤੋਂ ਵੱਧ ਆਰਥਿਕ ਜ਼ਿੰਮੇਵਾਰੀਆਂ ਵਾਲੇ ਪੜਾਅ ਵਿੱਚ ਹਨ

‘ਮੁੱਖ ਮੰਤਰੀ ‘ਮਾਂਵਾਂ-ਧੀਆਂ ਸਤਿਕਾਰ ਯੋਜਨਾ’ ਦਾ ਸਭ ਤੋਂ ਵੱਧ ਲਾਭ 36–59 ਸਾਲ ਉਮਰ ਵਰਗ ਦੀਆਂ ਮਹਿਲਾਵਾਂ ਨੂੰ, ਜੋ ਜੀਵਨ ਦੇ ਸਭ ਤੋਂ ਵੱਧ ਆਰਥਿਕ ਜ਼ਿੰਮੇਵਾਰੀਆਂ ਵਾਲੇ ਪੜਾਅ ਵਿੱਚ ਹਨ

12 hours ago
’ਯੁੱਧ ਨਸ਼ਿਆਂ ਵਿਰੁੱਧ’ ਤਹਿਤ ਭਗਵੰਤ ਮਾਨ ਸਰਕਾਰ ਨੇ ਨਸ਼ਾ ਛੁਡਾਊ ਇਲਾਜ ਨੂੰ ਹੋਰ ਪ੍ਰਭਾਵੀ ਬਣਾਉਣ ਲਈ ਅੰਤਰਰਾਸ਼ਟਰੀ ਪੱਧਰ ’ਤੇ ਮਾਨਤਾ ਪ੍ਰਾਪਤ ਮੈਥਾਡੋਨ ਮੇਨਟੇਨੈਂਸ ਥੈਰੇਪੀ ਦੀ ਕੀਤੀ ਸ਼ੁਰੂਆਤ

’ਯੁੱਧ ਨਸ਼ਿਆਂ ਵਿਰੁੱਧ’ ਤਹਿਤ ਭਗਵੰਤ ਮਾਨ ਸਰਕਾਰ ਨੇ ਨਸ਼ਾ ਛੁਡਾਊ ਇਲਾਜ ਨੂੰ ਹੋਰ ਪ੍ਰਭਾਵੀ ਬਣਾਉਣ ਲਈ ਅੰਤਰਰਾਸ਼ਟਰੀ ਪੱਧਰ ’ਤੇ ਮਾਨਤਾ ਪ੍ਰਾਪਤ ਮੈਥਾਡੋਨ ਮੇਨਟੇਨੈਂਸ ਥੈਰੇਪੀ ਦੀ ਕੀਤੀ ਸ਼ੁਰੂਆਤ

12 hours ago
ਮੁੱਖ ਚੋਣ ਅਫ਼ਸਰ ਵੱਲੋਂ ਵਿਸ਼ੇਸ਼ ਤੀਬਰ ਸੋਧ 2026 ਦੇ ਘਰ-ਘਰ ਗਣਨਾ ਪੜਾਅ ਅਧੀਨ ਦਿੜ੍ਹਬਾ ਅਤੇ ਨਿਹਾਲ ਸਿੰਘ ਵਾਲਾ ਦੀਆਂ ਚੋਣ ਟੀਮਾਂ ਨੂੰ 100 ਫ਼ੀਸਦ ਡਿਜੀਟਾਈਜ਼ੇਸ਼ਨ ਦਾ ਟੀਚਾ ਹਾਸਲ ਕਰਨ ਲਈ ਵਧਾਈ

ਮੁੱਖ ਚੋਣ ਅਫ਼ਸਰ ਵੱਲੋਂ ਵਿਸ਼ੇਸ਼ ਤੀਬਰ ਸੋਧ 2026 ਦੇ ਘਰ-ਘਰ ਗਣਨਾ ਪੜਾਅ ਅਧੀਨ ਦਿੜ੍ਹਬਾ ਅਤੇ ਨਿਹਾਲ ਸਿੰਘ ਵਾਲਾ ਦੀਆਂ ਚੋਣ ਟੀਮਾਂ ਨੂੰ 100 ਫ਼ੀਸਦ ਡਿਜੀਟਾਈਜ਼ੇਸ਼ਨ ਦਾ ਟੀਚਾ ਹਾਸਲ ਕਰਨ ਲਈ ਵਧਾਈ

12 hours ago
‘ਗੈਂਗਸਟਰਾਂ ‘ਤੇ ਵਾਰ’: 6 ਮਹੀਨਿਆਂ ਵਿੱਚ 50,930 ਵਿਅਕਤੀ ਗ੍ਰਿਫ਼ਤਾਰ

‘ਗੈਂਗਸਟਰਾਂ ‘ਤੇ ਵਾਰ’: 6 ਮਹੀਨਿਆਂ ਵਿੱਚ 50,930 ਵਿਅਕਤੀ ਗ੍ਰਿਫ਼ਤਾਰ

12 hours ago
Amritsar : ਸੜਕ ਕਿਨਾਰੇ ਖੜ੍ਹੀ ਥਾਰ ਗੱਡੀ ‘ਚੋਂ ਮਿਲੀ ਨੌਜਵਾਨ ਦੀ ਲਾਸ਼; ਇਲਾਕੇ ‘ਚ ਦਹਿਸ਼ਤ ਦਾ ਮਾਹੌਲ

Amritsar : ਸੜਕ ਕਿਨਾਰੇ ਖੜ੍ਹੀ ਥਾਰ ਗੱਡੀ ‘ਚੋਂ ਮਿਲੀ ਨੌਜਵਾਨ ਦੀ ਲਾਸ਼; ਇਲਾਕੇ ‘ਚ ਦਹਿਸ਼ਤ ਦਾ ਮਾਹੌਲ

12 hours ago
Hindi News
English News
Tuesday, July 21, 2026
No Result
View All Result
26 °c
Chandigarh
29 ° Wed
29 ° Thu
30 ° Fri
30 ° Sat
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਨਸ਼ਿਆਂ-ਵਿਰੁੱਧ ਵਿਸ਼ੇਸ਼ ਮੁਹਿੰਮ: ਪੰਜਾਬ ਪੁਲਿਸ ਵੱਲੋਂ 392 ਨਸ਼ਾ ਤਸਕਰ/ਸਪਲਾਇਰ ਗ੍ਰਿਫ਼ਤਾਰ ; 3 ਦਿਨਾਂ ਵਿੱਚ 283 ਐਫ.ਆਈ.ਆਰਜ਼ ਦਰਜ

February 28, 2021
in ਸਿਆਸੀ, ਖਬਰਾਂ
ਨਸ਼ਿਆਂ-ਵਿਰੁੱਧ ਵਿਸ਼ੇਸ਼ ਮੁਹਿੰਮ: ਪੰਜਾਬ ਪੁਲਿਸ ਵੱਲੋਂ 392 ਨਸ਼ਾ ਤਸਕਰ/ਸਪਲਾਇਰ ਗ੍ਰਿਫ਼ਤਾਰ ; 3 ਦਿਨਾਂ ਵਿੱਚ 283 ਐਫ.ਆਈ.ਆਰਜ਼ ਦਰਜ

ਅਪ੍ਰੈਲ 2017 ਤੋਂ ਹੁਣ ਤੱਕ 1760 ਕਿਲੋ ਹੈਰੋਇਨ, 25 ਕਿਲੋ ਸਮੈਕ, 1794 ਕਿਲੋ ਅਫ਼ੀਮ ਬਰਾਮਦ

ਪੰਜਾਬ ਪੁਲਿਸ ਸੂਬੇ `ਚੋਂ ਨਸ਼ਿਆਂ ਦੀ ਸਮੱਸਿਆ ਨੂੰ ਜੜ੍ਹੋਂ ਖ਼ਤਮ ਕਰਨ ਲਈ ਵਚਨਬੱਧ: ਡੀ.ਜੀ.ਪੀ. ਦਿਨਕਰ ਗੁਪਤਾ

ਚੰਡੀਗੜ੍ਹ, 28 ਫਰਵਰੀ( ਵਿਸ਼ਵ ਵਾਰਤਾ )- ਸੂਬੇ ਵਿਚੋਂ ਨਸ਼ਿਆਂ ਦੇ ਖ਼ਾਤਮੇ ਲਈ ਜੰਗ ਨੂੰ ਹੋਰ ਤੇਜ਼ ਕਰਦਿਆਂ ਪੰਜਾਬ ਪੁਲਿਸ ਨੇ ਨਸ਼ਿਆਂ ਖਿਲਾਫ਼ ਵਿੱਢੀ ਆਪਣੀ ਵਿਸ਼ੇਸ਼ ਮੁਹਿੰਮ ਤਹਿਤ ਸੂਬੇ ਭਰ ਵਿਚ ਐਨਡੀਪੀਐਸ ਐਕਟ ਅਧੀਨ 283 ਐਫਆਈਆਰ ਦਰਜ ਕਰਕੇ 392 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਹਫਤਾ ਭਰ ਚੱਲਣ ਵਾਲੀ ਇਹ ਮੁਹਿੰਮ 25 ਫਰਵਰੀ, 2021 ਨੂੰ ਸ਼ੁਰੂ ਹੋਈ ਸੀ।

ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਦਿਨਕਰ ਗੁਪਤਾ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮੁਹਿੰਮ ਤਹਿਤ ਪੁਲਿਸ ਨੇ ਸੂਬੇ ਭਰ ਵਿੱਚ ਨਸ਼ਿਆਂ ਨਾਲ ਪ੍ਰਭਾਵਿਤ ਇਲਾਕਿਆਂ ਵਿਚ ਨਾਕਾਬੰਦੀ, ਤਲਾਸ਼ੀ ਮੁਹਿੰਮ ਅਤੇ ਸੰਵੇਦਨਸ਼ੀਲ ਥਾਵਾਂ `ਤੇ ਨਾਕੇ ਲਗਾ ਕੇ ਹੈਰੋਇਨ ਅਤੇ ਹੋਰ ਨਸ਼ੇ ਬਰਾਮਦ ਕੀਤੇ ਹਨ। ਪੁਲਿਸ ਵੱਲੋਂ ਇਨ੍ਹਾਂ ਤਿੰਨ ਦਿਨਾਂ ਦੌਰਾਨ ਐਨਡੀਪੀਐਸ ਮਾਮਲਿਆਂ ਦੇ 15 ਘੋਸ਼ਿਤ ਅਪਰਾਧੀਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਨਸ਼ਿਆਂ ਵਿਰੁੱਧ ਜ਼ੀਰੋ ਸਹਿਣਸ਼ੀਲਤਾ ਨੀਤੀ ਦੇ ਤਹਿਤ ਪੰਜਾਬ ਪੁਲਿਸ ਸੂਬੇ ਵਿਚੋਂ ਨਸ਼ਿਆਂ ਦੇ ਖ਼ਾਤਮੇ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਨਸ਼ਿਆਂ ਦੀ ਸਮੱਸਿਆ `ਤੇ ਕਾਬੂ ਪਾਉਣ ਲਈ ਸਮੇਂ ਸਮੇਂ `ਤੇ ਵਿਆਪਕ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ।

ਡੀਜੀਪੀ ਨੇ ਕਿਹਾ ਕਿ ਪੰਜਾਬ ਪੁਲਿਸ ਨੇ ਕੋਵਿਡ-19 ਮਹਾਂਮਾਰੀ ਦੌਰਾਨ ਸਾਲ 2020 ਵਿੱਚ 700 ਕਿਲੋਗ੍ਰਾਮ ਤੋਂ ਵੱਧ ਹੈਰੋਇਨ, ਜਿਸਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ 3500 ਕਰੋੜ ਰੁਪਏ ਹੈ, ਜ਼ਬਤ ਕਰਕੇ ਅਤੇ 10,000 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕਰਕੇ ਨਵਾਂ ਰਿਕਾਰਡ ਕਾਇਮ ਕੀਤਾ ਹੈ।ਇਸ ਤੋਂ ਇਲਾਵਾ ਨਸ਼ਾ ਤਸਕਰਾਂ ਦੀ 101 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਗਈ ਹੈ।

ਉਨ੍ਹਾਂ ਕਿਹਾ ਕਿ ਨਸ਼ਿਆਂ ਖਿਲਾਫ਼ ਵੱਡੇ ਪੱਧਰ `ਤੇ ਕਾਰਵਾਈ ਨਾਲ ਨਸ਼ਿਆਂ ਦੀ ਸਪਲਾਈ ਚੇਨ ਟੁੱਟਣ ਦੇ ਨਾਲ ਨਾਲ ਨਸ਼ਿਆਂ ਨਾਲ ਹੁੰਦੀਆਂ ਮੌਤਾਂ ਦੀ ਗਿਣਤੀ ਵਿੱਚ ਵੀ ਗਿਰਾਵਟ ਆਏਗੀ। ਉਨ੍ਹਾਂ ਦੱਸਿਆ ਕਿ ਨਸ਼ਿਆਂ ਨਾਲ ਸਾਲ 2020 ਵਿੱਚ ਸਿਰਫ਼ 19 ਵਿਅਕਤੀਆਂ ਦੀ ਮੌਤ ਹੋਈ ਹੈ ਜਦਕਿ ਸਾਲ 2019 ਅਤੇ 2018 ਵਿੱਚ ਕ੍ਰਮਵਾਰ 47 ਅਤੇ 111 ਵਿਅਕਤੀਆਂ ਦੀ ਨਸ਼ਿਆਂ ਕਰਕੇ ਜਾਨ ਗਈ ਹੈ।

ਨਸ਼ਿਆਂ ਵਿਰੁੱਧ ਇਸ ਮੌਜੂਦਾ ਮੁਹਿੰਮ ਦੇ ਤਹਿਤ ਤਰਨਤਾਰਨ ਪੁਲਿਸ ਨੇ ਤਕਨੀਕੀ, ਖ਼ੁਫ਼ੀਆ ਅਤੇ ਹੋਰ ਜਾਣਕਾਰੀ ਦੇ ਆਧਾਰ `ਤੇ ਨਸ਼ਾ ਤਸਕਰੀ ਲਈ ਬਦਨਾਮ ਇਲਾਕਿਆਂ ਵਿੱਚ ਵੱਡੀ ਮੁਹਿੰਮ ਚਲਾਈ ਅਤੇ ਸਿਰਫ਼ 3 ਦਿਨਾਂ ਵਿਚ 1.39 ਕਿਲੋ ਹੈਰੋਇਨ ਅਤੇ ਵੱਡੀ ਗਿਣਤੀ ਵਿਚ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ। ਉਨ੍ਹਾਂ ਦੱਸਿਆ ਕਿ ਤਰਨ ਤਾਰਨ ਦੇ ਗ੍ਰਿਫ਼ਤਾਰ ਕੀਤੇ ਗਏ ਨਸ਼ਾ ਤਸਕਰਾਂ ਵਿੱਚ ਇੱਕ ਵਿਅਕਤੀ ਚੋਰੀ ਦੇ ਮੋਟਰਸਾਇਕਲਾਂ ਅਤੇ ਮੋਬਾਇਲ ਫੋਨਾਂ ਬਦਲੇ ਨਸ਼ਿਆਂ ਦਾ ਲੈਣ-ਦੇਣ ਕਰਦਾ ਸੀ।

ਇਸੇ ਤਰ੍ਹਾਂ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ 89 ਲੱਖ ਰੁਪਏ ਦੀ ਡਰੱਗ ਮਨੀ ਤੋਂ ਇਲਾਵਾ ਇੱਕ ਪਿਸਤੌਲ ਅਤੇ 25 ਕਾਰਤੂਸ ਬਰਾਮਦ ਕੀਤੇ ਗਏ ਹਨ ਜਦੋਂਕਿ ਜਲੰਧਰ ਕਮਿਸ਼ਨਰੇਟ ਪੁਲਿਸ ਵੱਲੋਂ 6.23 ਕਿਲੋਗ੍ਰਾਮ ਅਫੀਮ, 4.50 ਕੁਇੰਟਲ ਭੁੱਕੀ, 237 ਗ੍ਰਾਮ ਹੈਰੋਇਨ ਅਤੇ 4.7 ਕਿਲੋਗ੍ਰਾਮ ਗਾਂਜਾ ਬਰਾਮਦ ਕੀਤਾ ਗਿਆ ਹੈ।

ਜ਼ਿਕਰਯੋਗ ਹੈ ਕਿ 01 ਅਪ੍ਰੈਲ, 2017 ਤੋਂ ਹੁਣ ਤੱਕ ਦੇ ਅੰਕੜਿਆਂ ਮੁਤਾਬਕ ਪੰਜਾਬ ਪੁਲਿਸ ਨੇ ਨਸ਼ਾ ਤਸਕਰਾਂ ਅਤੇ ਸਪਲਾਇਰਾਂ ਕੋਲੋਂ 1760 ਕਿਲੋ ਹੈਰੋਇਨ, 25 ਕਿਲੋ ਸਮੈਕ ਅਤੇ 1794 ਕਿਲੋ ਅਫੀਮ ਬਰਾਮਦ ਕੀਤੀ ਹੈ। ਇਸ ਤੋਂ ਇਲਾਵਾ 163 ਕਰੋੜ ਰੁਪਏ ਦੀ ਜਾਇਦਾਦ ਵੀ ਜ਼ਬਤ ਕੀਤੀ ਗਈ ਹੈ।ਇੱਥੇ ਇਹ ਦੱਸਣਾ ਵੀ ਜ਼ਰੂਰੀ ਹੋਵੇਗਾ ਕਿ ਪੰਜਾਬ ਪੁਲਿਸ ਦੀ ਸਪੈਸ਼ਲ ਟਾਸਕ ਫੋਰਸ (ਐਸਟੀਐਫ) ਵੱਲੋਂ 31 ਜਨਵਰੀ, 2020 ਨੂੰ ਅੰਮ੍ਰਿਤਸਰ ਦੇ ਪਿੰਡ ਸੁਲਤਾਨਵਿੰਡ ਵਿਖੇ ਕਿਰਾਏ ਦੇ ਮਕਾਨ ਵਿੱਚ ਚੱਲ ਰਹੀ ਨਜਾਇਜ਼ ਡਰੱਗ ਫੈਕਟਰੀ `ਚੋਂ 197 ਕਿਲੋ ਹੈਰੋਇਨ ਅਤੇ ਹੋਰ ਗੈਰ ਕਾਨੂੰਨੀ ਸਮੱਗਰੀ ਬਰਾਮਦ ਕੀਤੀ ਅਤੇ ਇੱਕ ਅਫਗਾਨਿਸਤਾਨ ਦੇ ਨਾਗਰਿਕ ਤੇ ਇੱਕ ਔਰਤ ਸਮੇਤ ਛੇ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਸੀ।

Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ(ਲੁਧਿਆਣਾ)ਵਿਖੇ ਸਾਉਣ ਮਹੀਨੇ ਦੇ ਪ੍ਰਸੰਗ ਵਿੱਚ “ਬਲਿਹਾਰੀ ਕੁਦਰਤ ਵਸਿਆ” ਵਿਸ਼ੇ ਤੇ ਰਾਜ ਪੱਧਰੀ ਵਿਚਾਰ ਗੋਸ਼ਟੀ

ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ(ਲੁਧਿਆਣਾ)ਵਿਖੇ ਸਾਉਣ ਮਹੀਨੇ ਦੇ ਪ੍ਰਸੰਗ ਵਿੱਚ “ਬਲਿਹਾਰੀ ਕੁਦਰਤ ਵਸਿਆ” ਵਿਸ਼ੇ ਤੇ ਰਾਜ ਪੱਧਰੀ ਵਿਚਾਰ ਗੋਸ਼ਟੀ

by Ankit
July 21, 2026
0

ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ(ਲੁਧਿਆਣਾ)ਵਿਖੇ ਸਾਉਣ ਮਹੀਨੇ ਦੇ ਪ੍ਰਸੰਗ ਵਿੱਚ “ਬਲਿਹਾਰੀ ਕੁਦਰਤ ਵਸਿਆ” ਵਿਸ਼ੇ ਤੇ ਰਾਜ ਪੱਧਰੀ ਵਿਚਾਰ ਗੋਸ਼ਟੀ...

Hukamnama Sri Darbar Sahib Today – 21 July 2026 | Ang 617 I ਅੱਜ ਦਾ ਹੁਕਮਨਾਮਾ

Hukamnama Sri Darbar Sahib Today – 21 July 2026 | Ang 617 I ਅੱਜ ਦਾ ਹੁਕਮਨਾਮਾ

by Ankit
July 21, 2026
0

ਗੁਰਬਾਣੀ – Hukamnama Sri Darbar Sahib Today Amrit Vele Da Hukamnama Sri Darbar Sahib | July | Date 21-07-2026 |...

Big Breaking: ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

by Jaspreet Kaur
July 20, 2026
0

Big Breaking: ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ ਚੰਡੀਗੜ੍ਹ, 20 ਜੁਲਾਈ (ਵਿਸ਼ਵ ਵਾਰਤਾ): ਰਾਤ 10 ਵਜੇ ਦੀਆਂ ਵੱਡੀਆਂ ਪ੍ਰਮੁੱਖ ਖਬਰਾਂ...

10000 ਰੁਪਏ ਰਿਸ਼ਵਤ ਲੈਂਦੇ ਸਹਾਇਕ ਸਬ-ਇੰਸਪੈਕਟਰ ਨੂੰ ਵਿਜੀਲੈਂਸ ਬਿਊਰੋ ਨੇ ਕੀਤਾ ਕਾਬੂ

10000 ਰੁਪਏ ਰਿਸ਼ਵਤ ਲੈਂਦੇ ਸਹਾਇਕ ਸਬ-ਇੰਸਪੈਕਟਰ ਨੂੰ ਵਿਜੀਲੈਂਸ ਬਿਊਰੋ ਨੇ ਕੀਤਾ ਕਾਬੂ

by Jaspreet Kaur
July 20, 2026
0

10000 ਰੁਪਏ ਰਿਸ਼ਵਤ ਲੈਂਦੇ ਸਹਾਇਕ ਸਬ-ਇੰਸਪੈਕਟਰ ਨੂੰ ਵਿਜੀਲੈਂਸ ਬਿਊਰੋ ਨੇ ਕੀਤਾ ਕਾਬੂ ਚੰਡੀਗੜ੍ਹ, 20 ਜੁਲਾਈ (ਵਿਸ਼ਵ ਵਾਰਤਾ) :ਪੰਜਾਬ ਵਿਜੀਲੈਂਸ ਬਿਊਰੋ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ(ਲੁਧਿਆਣਾ)ਵਿਖੇ ਸਾਉਣ ਮਹੀਨੇ ਦੇ ਪ੍ਰਸੰਗ ਵਿੱਚ “ਬਲਿਹਾਰੀ ਕੁਦਰਤ ਵਸਿਆ” ਵਿਸ਼ੇ ਤੇ ਰਾਜ ਪੱਧਰੀ ਵਿਚਾਰ ਗੋਸ਼ਟੀ

ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ(ਲੁਧਿਆਣਾ)ਵਿਖੇ ਸਾਉਣ ਮਹੀਨੇ ਦੇ ਪ੍ਰਸੰਗ ਵਿੱਚ “ਬਲਿਹਾਰੀ ਕੁਦਰਤ ਵਸਿਆ” ਵਿਸ਼ੇ ਤੇ ਰਾਜ ਪੱਧਰੀ ਵਿਚਾਰ ਗੋਸ਼ਟੀ

by Ankit
July 21, 2026
0

ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ(ਲੁਧਿਆਣਾ)ਵਿਖੇ ਸਾਉਣ ਮਹੀਨੇ ਦੇ ਪ੍ਰਸੰਗ ਵਿੱਚ “ਬਲਿਹਾਰੀ ਕੁਦਰਤ ਵਸਿਆ” ਵਿਸ਼ੇ ਤੇ ਰਾਜ ਪੱਧਰੀ ਵਿਚਾਰ ਗੋਸ਼ਟੀ...

Most Popular

Telegram ‘ਤੇ ਕੇਂਦਰ ਨੇ ਕੀਤੀ ਸਖ਼ਤੀ: ਪਾਈਰੇਟਿਡ ਫਿਲਮਾਂ ਹਟਾਉਣ ਦੇ ਦਿੱਤੇ ਹੁਕਮ

Telegram ‘ਤੇ ਕੇਂਦਰ ਨੇ ਕੀਤੀ ਸਖ਼ਤੀ: ਪਾਈਰੇਟਿਡ ਫਿਲਮਾਂ ਹਟਾਉਣ ਦੇ ਦਿੱਤੇ ਹੁਕਮ

by Ranjit Singh
2 weeks ago
0

Telegram 'ਤੇ ਕੇਂਦਰ ਨੇ ਕੀਤੀ ਸਖ਼ਤੀ: ਪਾਈਰੇਟਿਡ ਫਿਲਮਾਂ ਹਟਾਉਣ ਦੇ ਦਿੱਤੇ ਹੁਕਮ - 15 ਦਿਨਾਂ ਦੇ ਅੰਦਰ ਮੰਗੀ ਰਿਪੋਰਟ -...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 