• ਮੁੱਖ ਮੰਤਰੀ ਨੇ ਪੇਸ਼ਕਸ਼ ਨੂੰ ਕੀਤਾ ਰੱਦ
• ਨਸ਼ਿਆਂ ਦੀ ਸਮੱਸਿਆ ਲਈ ਅਕਾਲੀ ਹੀ ਸਾਰੇ ਪੁਆੜੇ ਦੀ ਜੜ•, ਹੁਣ ਨੈਤਿਕਤਾ ਦਾ ਪਾਠ ਪੜਾਉਣਾ ਬੰਦ ਕਰਨ
ਚੰਡੀਗੜ•, 7 ਜੁਲਾਈ (ਵਿਸ਼ਵ ਵਾਰਤਾ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸੁਖਬੀਰ ਸਿੰਘ ਬਾਦਲ ਵੱਲੋਂ ਨਸ਼ਿਆਂ ਤੇ ਬੇਅਦਬੀ ਦੇ ਮੁੱਦਿਆਂ ਦਾ ਸਿਆਸੀਕਰਨ ਨਾ ਕੀਤੇ ਜਾਣ ਦੇ ਸੱਦੇ ਦੀ ਖਿੱਲੀ ਉਡਾਈ ਹੈ। ਉਨ•ਾਂ ਕਿਹਾ ਕਿ ਸੁਖਬੀਰ ਬਾਦਲ ਵੱਲੋਂ ਆਪਣੀ ਪਾਰਟੀ ਦੇ 10 ਸਾਲਾਂ ਦੇ ਕੁਸ਼ਾਸਨ ਦੌਰਾਨ ਇਨ•ਾਂ ਦੋਵਾਂ ਨਾਜ਼ੁਕ ਮਸਲਿਆਂ ਨੂੰ ਵਧਣ-ਫੁਲਣ ਲਈ ਨਿਰਲੱਜਤਾ ਨਾਲ ਇਜਾਜ਼ਤ ਦਿੱਤੀ ਗਈ ਸੀ ਜਿਸ ‘ਤੇ ਪਰਦਾ ਪਾਉਣ ਲਈ ਹੁਣ ਲੋਕਾਂ ਦਾ ਧਿਆਨ ਹਟਾਉਣ ਵਾਸਤੇ ਅਜਿਹੇ ਸੱਦੇ ਦੇਣ ਦਾ ਸਿਆਸੀ ਢਕਵੰਜ ਕੀਤਾ ਜਾ ਰਿਹਾ ਹੈ।
ਸੁਖਬੀਰ ਬਾਦਲ ਅਤੇ ਉਸ ਦੀ ਪਤਨੀ ਹਰਸਿਮਰਤ ਕੌਰ ਬਾਦਲ ਵੱਲੋਂ ਨਸ਼ਿਆਂ ਦੇ ਮੁੱਦੇ ‘ਤੇ ਨੈਤਿਕਤਾ ਦਾ ਮਖੌਟਾ ਪਾਉਣ ਦੀ ਨਿਰਾਸ਼ਾ ‘ਚੋਂ ਉਪਜੀ ਕੋਸ਼ਿਸ਼ ਦਾ ਮੌਜੂ ਉਡਾਉਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਅਸਲ ਵਿੱਚ ਇਸ ਸਾਰੇ ਪੁਆੜੇ ਦੀ ਜੜ• ਹੀ ਸ਼੍ਰੋਮਣੀ ਅਕਾਲੀ ਦਲ ਹੈ। ਮੁੱਖ ਮੰਤਰੀ ਨੇ ਇਨ•ਾਂ ਦੋਵਾਂ ਲੀਡਰਾਂ ਦੇ ਇਸ ਕਦਮ ਨੂੰ ਸੂਬੇ ਵਿੱਚ ਉਨ•ਾਂ ਵੱਲੋਂ ਗੰਭੀਰ ਹਾਲਤਾਂ ਛੱਡ ਕੇ ਜਾਣ ਤੋਂ ਉਭਰਨ ਦੀ ਅਖੀਰਲੀ ਕੋਸ਼ਿਸ਼ ਦੱਸਿਆ।
ਮÎੁੱਖ ਮੰਤਰੀ ਨੇ ਕਿਹਾ ਕਿ ਨੌਜਵਾਨਾਂ ਦੀ ਇਕ ਪੂਰੀ ਪੀੜ•ੀ ਬਰਬਾਦ ਕਰਨ ਤੋਂ ਬਾਅਦ ਸੁਖਬੀਰ ਬਾਦਲ ਹੁਣ ਇਸ ਅਲਾਮਤ ਖ਼ਿਲਾਫ਼ ਇੱਕਜੁੱਟ ਹੋ ਕੇ ਲੜਣ ਦੀਆਂ ਗੱਲਾਂ ਕਰ ਰਿਹਾ ਹੈ। ਉਨ•ਾਂ ਨੇ ਅਕਾਲੀ ਦਲ ਦੇ ਪ੍ਰਧਾਨ ਨੂੰ ਚੁਣੌਤੀ ਦਿੱਤੀ ਕਿ ਉਹ ਆਪਣੇ ਸ਼ਾਸਨਕਾਲ ਦੌਰਾਨ ਇਕ ਵੀ ਮਿਸਾਲ ਪੇਸ਼ ਕਰ ਦੇਣ ਕਿ ਉਨ•ਾਂ ਨੇ ਕਦੇ ਨਸ਼ਿਆਂ ਸਮੇਤ ਕਿਸੇ ਵੀ ਮੁੱਦੇ ‘ਤੇ ਕਾਂਗਰਸ ਪਾਸੋਂ ਸਿਆਸੀ ਸਰਬਸੰਮਤੀ ਅਤੇ ਮਦਦ ਮੰਗੀ ਸੀ। ਉਨ•ਾਂ ਕਿਹਾ ਕਿ ਨਸ਼ਿਆਂ ਦੀ ਸਮੱਸਿਆ ਨੇ ਅਕਾਲੀਆਂ ਦੇ ਸ਼ਾਸਨਕਾਲ ਦੌਰਾਨ ਹੀ ਸਿਰ ਚੁੱਕਿਆ ਅਤੇ ਗੰਭੀਰ ਰੂਪ ਧਾਰਨ ਕੀਤਾ ਸੀ।
ਮੁੱਖ ਮੰਤਰੀ ਨੇ ਕਿਹਾ ਕਿ ਉਨ•ਾਂ ਦੀ ਸਰਕਾਰ ਨੂੰ ਅਜਿਹੀ ਕਿਸੇ ਵੀ ਪਾਰਟੀ ਜਾਂ ਲੀਡਰਸ਼ਿਪ ਦੀ ਸਲਾਹ ਦੀ ਲੋੜ ਨਹੀਂ ਜੋ ਇਸ ਸਮੱਸਿਆ ਲਈ ਜ਼ਿੰਮੇਵਾਰ ਹੋਵੇ ਅਤੇ ਜਿਨ•ਾਂ ਕਰਕੇ ਪੰਜਾਬ ਇਸ ਵੇਲੇ ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਜੂਝ ਰਿਹਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਆਪਣੇ ਕਾਬਲ ਕੈਬਨਿਟ ਸਾਥਿਆਂ ਅਤੇ ਅਫ਼ਸਰਾਂ ਦੀ ਮਦਦ ਨਾਲ ਆਪਣੇ ਪੱਧਰ ‘ਤੇ ਹੀ ਸਥਿਤੀ ਨਾਲ ਨਜਿੱਠਣ ਦੇ ਪੂਰੀ ਤਰ•ਾਂ ਸਮਰਥ ਹਨ।
ਸੁਖਬੀਰ ਬਾਦਲ ਵੱਲੋਂ ਸਰਕਾਰ ਦੀ ਨਸ਼ਾ ਵਿਰੁੱਧ ਮੁਹਿੰਮ ਵਿਚ ਸਾਂਝੇ ਤੌਰ ‘ਤੇ ਹੰਭਲਾ ਮਾਰਣ ਦੀ ਕੀਤੀ ਪੇਸ਼ਕਸ਼ ਦੇ ਜਵਾਬ ਵਿਚ ਸਖ਼ਤ ਬਿਆਨ ਜਾਰੀ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ”ਅਸੀਂ ਸੂਬੇ ਨੂੰ ਵਿੱਤੀ ਸੰਕਟ ‘ਚੋਂ ਕੱਢਣ ਲਈ ਸਫ਼ਲ ਹੋਏ ਹਾਂ ਜੋ ਅਕਾਲੀ-ਭਾਜਪਾ ਸਰਕਾਰ ਦੌਰਾਨ ਕਰਜ਼ੇ ਵਿੱਚ ਡੁਬਿਆ ਹੋਇਆ ਸੀ। ਅਸੀਂ ਖ਼ਤਰਨਾਕ ਗੈਂਗਸਟਰਾਂ ਵਿੱਚੋਂ ਕੁਝ ਕੁ ਦਾ ਖਾਤਮਾ ਕਰਨ ਵਿੱਚ ਵੀ ਸਫ਼ਲ ਹੋਏ ਹਾਂ ਜੋ ਤੁਹਾਡੇ ਰਾਜ ਦੌਰਾਨ ਖੁੱਲ•ੇਆਮ ਦਨਦਨਾਉਂਦੇ ਫਿਰਦੇ ਸਨ। ਅਸੀਂ ਅਮਨ ਕਾਨੂੰਨ ਦੀ ਸਥਿਤੀ ਨੂੰ ਸਥਿਰ ਕਰਨ ਅਤੇ ਬੇਅਦਬੀ ਦੇ ਮਾਮਲਿਆਂ ਨੂੰ ਰੋਕਣ ਵਿੱਚ ਵੀ ਕਾਮਯਾਬ ਹੋਏ ਹਾਂ ਜਦਕਿ ਤੁਹਾਡੇ ਕੁਸ਼ਾਸਨ ਦੌਰਾਨ ਇਹ ਦੋਵੇਂ ਸਮੱਸਿਆਵਾਂ ਨੇ ਵੱਡੇ ਪੱਧਰ ‘ਤੇ ਸਿਰ ਚੁੱਕ ਲਿਆ ਸੀ। ਸੁਖਬੀਰ ਬਾਦਲ, ਅਸੀਂ ਇਹ ਸਭ ਕੁਝ ਤੁਹਾਡੀ ਸਲਾਹ ਜਾਂ ਮਦਦ ਤੋਂ ਬਿਨਾਂ ਕੀਤਾ ਹੈ।”
ਨਸ਼ਿਆਂ ਦੀ ਸਮੱਸਿਆ ‘ਤੇ ਕਾਬੂ ਪਾਉਣ ਲਈ ਉਨ•ਾਂ ਦੀ ਸਰਕਾਰ ਵੱਲੋਂ ਚੁੱਕੇ ਜਾ ਰਹੇ ਕਦਮਾਂ ਵਿੱਚ ਬਾਕੀ ਪਾਰਟੀਆਂ ਨੂੰ ਵੀ ਭਰੋਸੇ ‘ਚ ਲੈਣ ਬਾਰੇ ਸੁਖਬੀਰ ਬਾਦਲ ਦੇ ਸੁਝਾਅ ਨੂੰ ਰੱਦ ਕਰਦਿਆਂ ਮੁੱਖ ਮੰਤਰੀ ਨੇ ਆਖਿਆ ਕਿ ਇਹ ਅਕਾਲੀਆਂ ਅਤੇ ਆਪ ਵੱਲੋਂ ਸੂਬੇ ਦੀ ਅਸੈਂਬਲੀ ਵਿੱਚ ਪਾਈ ਰਵਾਇਤ ਮੁਤਾਬਕ ਚੱਲ ਰਿਹਾ ਹੈ ਅਤੇ ਉਨ•ਾਂ (ਮੁੱਖ ਮੰਤਰੀ) ਇਸ ਗੱਲ ਨੂੰ ਤਰਜੀਹ ਦੇਣਗੇ ਕਿ ਉਹ ਆਪਣਾ ਸਮਾਂ ਅਤੇ ਸ਼ਕਤੀ ਇਨ•ਾਂ ਪਾਰਟੀਆਂ ਨਾਲ ਗੱਲਬਾਤ ਕਰ ਕੇ ਅਜਾਈਂ ਨਾ ਗਵਾਉਣ। ਮੁੱਖ ਮੰਤਰੀ ਨੇ ਕਿਹਾ ਕਿ ਉਹ ਜ਼ਮੀਨੀ ਪੱਧਰ ‘ਤੇ ਕਾਰਵਾਈ ਨੂੰ ਯਕੀਨੀ ਬਣਾਉਣ ਵਿੱਚ ਵਿਸ਼ਵਾਸ ਰੱਖਦੇ ਹਨ ਜਿਸ ਲਈ ਐਸ.ਟੀ.ਐਫ., ਪੰਜਾਬ ਪੁਲਿਸ ਅਤੇ ਹੋਰ ਏਜੰਸੀਆਂ ਸਮੇਤ ਉਨ•ਾਂ ਦੀ ਸਮੁੱਚੀ ਸਰਕਾਰੀ ਮਸ਼ੀਨਰੀ ਪੰਜਾਬ ਤੋਂ ਨਸ਼ਿਆਂ ਦੀ ਸਮੱਸਿਆ ਦਾ ਖੁਰਾ-ਖੋਜ ਮਿਟਾ ਦੇਣ ਲਈ ਪਹਿਲਾਂ ਹੀ ਸੰਜੀਦਗੀ ਨਾਲ ਜੁਟੀ ਹੋਈ ਹੈ।
ਸੁਖਬੀਰ ਬਾਦਲ ਵੱਲੋਂ ਆਪਣੇ ਸ਼ਾਸਨਕਾਲ ਦੌਰਾਨ ਅਕਾਲੀਆਂ ਦੁਆਰਾ ਇਸ ਸਮੱਸਿਆ ਵਿਰੁੱਧ ਡੱਟ ਕੇ ਲੜਾਈ ਲੜਣ ਦੇ ਦਿੱਤੇ ਬਿਆਨ ਦਾ ਮਖੌਲ ਉਡਾਉਂਦਿਆਂ ਮੁੱਖ ਮੰਤਰੀ ਨੇ ਆਖਿਆ ਕਿ ਜ਼ਮੀਨੀ ਪੱਧਰ ਦੀ ਸਥਿਤੀ ਨਾਲ ਅਕਾਲੀ ਲੀਡਰ ਦੇ ਝੂਠ ਦਾ ਪਰਦਾਫਾਸ਼ ਹੋ ਜਾਂਦਾ ਹੈ। ਮੁੱਖ ਮੰਤਰੀ ਨੇ ਸੁਖਬੀਰ ਬਾਦਲ ਅਤੇ ਹਰਸਿਮਰਤ ਕੌਰ ਨੂੰ ਆਖਿਆ, ”ਤੁਸੀਂ ਮਨਘੜਤ ਗੱਲਾਂ ਨਾਲ ਪੰਜਾਬ ਦੇ ਲੋਕਾਂ ਨੂੰ ਹੋਰ ਮੂਰਖ ਨਹੀਂ ਬਣਾ ਸਕਦੇ।”
ਸੁਖਬੀਰ ਬਾਦਲ ਵੱਲੋਂ ਇਹ ਕਹਿਣਾ ਕਿ ਕੋਈ ਵੀ ਸੰਜੀਦਾ ਸਿਆਸਤਦਾਨ ਕਦੇ ਵੀ ਨਸ਼ਿਆਂ ਨੂੰ ਉਤਸ਼ਾਹਤ ਨਹੀਂ ਕਰਦਾ, ਇਸ ਨਾਲ ਸਹਿਮਤ ਹੁੰਦਿਆਂ ਮੁੱਖ ਮੰਤਰੀ ਨੇ ਆਖਿਆ ਕਿ ਬਦਕਿਸਮਤੀ ਨਾਲ 10 ਸਾਲਾਂ ਦੌਰਾਨ ਸੂਬਾ ਸਿਆਸਤਦਾਨਾਂ ਦੇ ਕੰਟਰੋਲ ਹੇਠ ਤਾਂ ਸੀ ਪਰ ਸੰਜੀਦਗੀ ਤੇ ਸੰਵੇਦਨਸ਼ੀਲਤਾ ਇਨ•ਾਂ ਸਿਆਸਤਦਾਨਾਂ ਦੇ ਨੇੜੇ-ਤੇੜੇ ਵੀ ਨਹੀਂ ਸੀ ਢੁਕਦੀ।
ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਕਿੰਨੀ ਹਾਸੋਹੀਣੀ ਗੱਲ ਹੈ ਕਿ 10 ਸਾਲਾਂ ਦੌਰਾਨ ਸੂਬੇ ਨੂੰ ਤਬਾਹ ਕਰਨ ਵਿੱਚ ਕੋਈ ਕਸਰ ਬਾਕੀ ਨਾ ਛੱਡਣ ਵਾਲੇ ਸਿਆਸਤਦਾਨ ਹੁਣ ਆਪਣੀਆਂ ਨਾਕਾਮੀਆਂ ਦਾ ਦੋਸ਼ ਕਾਂਗਰਸ ਸਰਕਾਰ ‘ਤੇ ਮੜ•ਨ ਦੀ ਕੋਸ਼ਿਸ਼ ਕਰ ਰਹੇ ਹਨ।
ਅਕਾਲੀ ਦਲ ਦੇ ਪ੍ਰਧਾਨ ਵੱਲੋਂ ਪਿਛਲੇ ਡੇਢ ਸਾਲ ਵਿੱਚ ਨਸ਼ਿਆਂ ਵਿੱਚ ਕਿਸੇ ਵੀ ਅਕਾਲੀ ਦੇ ਨਾ ਫੜੇ ਜਾਣ ਬਾਰੇ ਕੀਤੇ ਸਵਾਲ ‘ਤੇ ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀ ਦਲ ਤੇ ਉਸ ਦੀ ਭਾਈਵਾਲ ਭਾਜਪਾ ਵਾਂਗ ਕਾਂਗਰਸ ਪਾਰਟੀ ਕਦੇ ਵੀ ਆਪਣੇ ਵਿਰੋਧੀਆਂ ਖਿਲਾਫ਼ ਸਿਆਸੀ ਬਦਲਾਖੋਰੀ ਦੀ ਨੀਤੀ ਵਿੱਚ ਵਿਸ਼ਵਾਸ ਨਹੀਂ ਰੱਖਦੀ। ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਵੀ ਐਸ.ਟੀ.ਐਫ. ਤੇ ਹੋਰ ਕਿਸੇ ਵੀ ਜਾਂਚ ਏਜੰਸੀ ਨੇ ਨਸ਼ਿਆਂ ਦੇ ਮਾਮਲਿਆਂ ਵਿੱਚ ਕਿਸੇ ਵੀ ਅਕਾਲੀ ਲੀਡਰ ਦਾ ਹੱਥ ਹੋਣ ਦਾ ਕੋਈ ਸਬੂਤ ਲੱਭ ਲਿਆ ਤਾਂ ਉਹ ਨਿੱਜੀ ਤੌਰ ‘ਤੇ ਦੋਸ਼ੀ ਨੂੰ ਜੇਲ• ਦੀਆਂ ਸ਼ਲਾਖ਼ਾ ਪਿੱਛੇ ਡੱਕਣ ਨੂੰ ਯਕੀਨੀ ਬਣਾਉਣਗੇ ਅਤੇ ਉਸ ਵਿਰੁੱਧ ਕੇਸ ਨੂੰ ਕਾਨੂੰਨ ਦੇ ਦਾਇਰੇ ਹੇਠ ਸਿੱਟੇ ਤੱਕ ਲਿਜਾਣਗੇ।
ਕੈਪਟਨ ਅਮਰਿੰਦਰ ਸਿੰਘ ਨੇ ਹਰਸਿਮਰਤ ਕੌਰ ਬਾਦਲ ਵੱਲੋਂ ਉਨ•ਾਂ ਨੂੰ ਗੈਰ-ਸੰਜੀਦਾ ਮੁੱਖ ਮੰਤਰੀ ਦੱਸਣ ਜੋ ਆਪਣੇ ਦਫ਼ਤਰ ਵਿੱਚ ਨਹੀਂ ਜਾਂਦਾ ਬਾਰੇ ਦਿੱਤੇ ਬਿਆਨ ‘ਤੇ ਸਖ਼ਤ ਪ੍ਰਤੀਕਰਮ ਦਿੱਤਾ। ਮੁੱਖ ਮੰਤਰੀ ਨੇ ਕਿਹਾ ਕਿ ਕਦੇ ਉਨ•ਾਂ ਨੇ ਦਿੱਲੀ ਵਿੱਚ ਬਹੁਤਾ ਸਮਾਂ ਬਤੀਤ ਕੀਤਾ ਹੈ ਜਿੱਥੇ ਉਸ ਨੂੰ ਸਮਝਣਾ ਚਾਹੀਦਾ ਹੈ ਕਿ ਉਹ ਕੇਂਦਰੀ ਵਜ਼ਾਰਤ ਦਾ ਹਿੱਸਾ ਹੈ। ਜੇਕਰ ਕੇਂਦਰੀ ਵਜ਼ੀਰ ਵਜੋਂ ਸਹੀ ਢੰਗ ਨਾਲ ਆਪਣੀ ਜ਼ਿੰਮੇਵਾਰੀ ਨਿਭਾਈ ਹੁੰਦੀ ਤਾਂ ਉਹ ਕੇਂਦਰ ਪਾਸੋਂ ਪੰਜਾਬ ਨੂੰ ਅਤਿ-ਲੋੜੀਂਦੀ ਸਹਾਇਤਾ ਹਾਸਲ ਕਰਨ ਵਿੱਚ ਸ਼ਾਇਦ ਥੋੜ•ੀ-ਬਹੁਤ ਕਾਮਯਾਬੀ ਮਿਲ ਜਾਂਦੀ। ਮੁੱਖ ਮੰਤਰੀ ਨੇ ਕਿਹਾ ਕਿ ਕਰਜ਼ਾ ਮੁਆਫੀ ਤੋਂ ਲੈ ਕੇ ਲੰਗਰ ‘ਤੇ ਜੀ.ਐਸ.ਟੀ. ਦੀ ਮੁਆਫੀ ਤੱਕ ਕੇਂਦਰ ਸਰਕਾਰ ਜਿਸ ਵਿੱਚ ਹਰਸਿਮਰਤ ਕੌਰ ਬਾਦਲ ਖੁਦ ਸ਼ਾਮਲ ਹੈ, ਪੰਜਾਬ ਦੀ ਮਦਦ ਕਰਨ ਵਿੱਚ ਬੁਰੀ ਤਰ•ਾਂ ਨਾਕਾਮ ਰਹੀ ਹੈ। ਉਨ•ਾਂ ਕਿਹਾ ਕਿ ਅਕਾਲੀ-ਭਾਜਪਾ ਗੱਠਜੋੜ ਪਾਸੋਂ ਵਿਰਸੇ ਵਿੱਚ ਹਾਸਲ ਹੋਏ ਖਾਲੀ ਖਜ਼ਾਨੇ ਦੇ ਬਾਵਜੂਦ ਉਨ•ਾਂ ਦੀ ਸਰਕਾਰ ਪੰਜਾਬ ਵਾਸੀਆਂ ਨੂੰ ਲੋੜੀਂਦੀ ਮਦਦ ਮੁਹੱਈਆ ਕਰਵਾਉਣ ਪਿੱਛੇ ਨਹੀਂ ਹਟੀ।
ਮੁੱਖ ਮੰਤਰੀ ਨੇ ਕਿਹਾ ਕਿ ਹਰਸਿਮਰਤ ਕੌਰ ਬਾਦਲ ਦਾ ਉਨ•ਾਂ ਦੀ ਰਿਹਾਇਸ਼ ‘ਤੇ ਸਥਿਤ ਦਫ਼ਤਰ ਵਿੱਚ ਉਨ•ਾਂ ਕੋਲ ਆਉਣ ‘ਤੇ ਸਵਾਗਤ ਹੈ ਜਿੱਥੋਂ ਉਹ ਉਸਾਰੂ ਕੰਮਕਾਜ ਕੀਤੇ ਜਾਣ ਨੂੰ ਤਰਜੀਹ ਦਿੰਦੇ ਹਨ ਜਿਸ ਨਾਲ ਕੇਂਦਰੀ ਮੰਤਰੀ ਵੀ ਦੇਖ ਸਕਦੇ ਹਨ ਕਿ ਕਿੰਨੇ ਕਾਰਗਰ ਢੰਗ ਨਾਲ ਉਹ ਆਪਣਾ ਕੰਮਕਾਜ ਕਰਦੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਅਸਲ ਵਿੱਚ ਬਾਦਲਾਂ ਦੀ ਦੀਰਘ ਦੂਰ-ਦ੍ਰਿਸ਼ਟੀ ਨਹੀਂ ਹੈ ਜਿਸ ਕਰਕੇ ਉਹ ਸੱਤਾ ਦੇ ਗਲਿਆਰਿਆਂ ਤੋਂ ਬਾਹਰ ਨਹੀਂ ਦੇਖ ਸਕਦੇ। ਉਨ•ਾਂ ਕਿਹਾ ਕਿ ਬਾਦਲ ਸੱਤਾ ਦੇ ਘਮੰਡ ਵਿੱਚ ਡੁੱਬ ਜਾਂਦੇ ਹਨ ਅਤੇ ਇਸੇ ਕਰਕੇ ਹੀ ਅਕਾਲੀ-ਭਾਜਪਾ ਸਰਕਾਰ ਪੂਰੀ ਤਰ•ਾਂ ਨਿੰਕਮੀ ਸਰਕਾਰ ਸਿੱਧ ਹੋਈ ਹੈ।
ਕੋਈ ਵੀ ਗਰਭਵਤੀ ਔਰਤ ਮਿਆਰੀ ਸਿਹਤ ਸਹੂਲਤਾਂ ਤੋਂ ਵਾਂਝੀ ਨਾ ਰਹੇ : ਸਿਵਲ ਸਰਜਨ
ਕੋਈ ਵੀ ਗਰਭਵਤੀ ਔਰਤ ਮਿਆਰੀ ਸਿਹਤ ਸਹੂਲਤਾਂ ਤੋਂ ਵਾਂਝੀ ਨਾ ਰਹੇ : ਸਿਵਲ ਸਰਜਨ ਉੱਚ-ਜੋਖਮ ਵਾਲੀਆਂ ਗਰਭਵਤੀ ਔਰਤਾਂ ਵਲ ਖ਼ਾਸ...