19 ਜਣਿਆਂ ਨੂੰ ਨਸ਼ੀਲੀਆਂ ਗੋਲੀਆਂ,ਲਾਹਣ,ਚਾਲੂ ਭੱਠੀ,ਸ਼ਰਾਬ ਸਮੇਤ ਮੋਟਰਸਾਈਕਲ ਤੇ ਕਾਰ ਕੀਤਾ ਕਾਬੂ

ਮਾਨਸਾ,29 ਮਈ( ਵਿਸ਼ਵ ਵਾਰਤਾ )- ਮਾਨਸਾ ਪੁਲੀਸ ਨੇ ਵੱਖ-ਵੱਖ ਮਾਮਲਿਆਂ ਵਿੱਚ 19 ਜਣਿਆਂ ਪਾਸੋਂ 4025 ਨਸ਼ੀਲੀਆਂ ਗੋਲੀਆਂ ਸਮੇਤ ਕਾਰ, 425 ਲੀਟਰ ਲਾਹਣ,1 ਚਾਲੂ ਭੱਠੀ ਅਤੇ 516 ਬੋਤਲਾਂ ਸ਼ਰਾਬ ਸਮੇਤ ਮੋਟਰਸਾਈਕਲ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ।
ਮਾਨਸਾ ਦੇ ਸੀਨੀਅਰ ਕਪਤਾਨ ਪੁਲੀਸ ਡਾ.ਨਰਿੰਦਰ ਭਾਰਗਵ ਨੇ ਦੱਸਿਆ ਕਿ ਪੁਲੀਸ ਪਾਰਟੀ ਨੇ ਹੈਪੀ ਸਿੰਘ ਵਾਸੀ ਟੋਡਰਪੁਰ ਅਤੇ ਲੱਖੋ ਕੌਰ ਵਾਸੀ ਲੰਗੜੋਈ (ਪਟਿਆਲਾ) ਨੂੰ ਸਵਿੱਫਟ ਕਾਰ ਨੰ: ਐਚਆਰ-06 ਟੀ-6070 ਸਮੇਤ ਕਾਬੂ ਕਰਕੇ 4000 ਨਸ਼ੀਲੀਆਂ ਗੋਲੀਆਂ ਮਾਰਕਾ ਕਲੋਵੀਡੋਲ ਦੀ ਬਰਾਮਦਗੀ ਕੀਤੀ ਗਈ ਹੈ।ਉਨ੍ਹਾਂ ਦੱਸਿਆ ਕਿ ਬਚਿੱਤਰ ਸਿੰਘ ਵਾਸੀ ਬੋੜਾਵਾਲ ਨੂੰ ਕਾਬੂ ਕਰਕੇ 25 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਮੱਖਣ ਸਿੰਘ ਵਾਸੀ ਕੁਲਾਣਾ ਨੂੰ 1 ਚਾਲੂ ਭੱਠੀ,180 ਲੀਟਰ ਲਾਹਣ ਤੇ 5 ਬੋਤਲਾਂ ਸ਼ਰਾਬ,ਜਗਸੀਰ ਸਿੰਘ ਵਾਸੀ ਮਾਖਾ ਨੂੰ 50 ਲੀਟਰ ਲਾਹਣ,ਜੁਗਰਾਜ ਸਿੰਘ ਵਾਸੀ ਮਾਖਾ ਨੂੰ 50 ਲੀਟਰ ਲਾਹਣ,ਬਲਵੀਰ ਸਿੰਘ ਵਾਸੀ ਮਾਖਾ ਨੂੰ 50 ਲੀਟਰ ਲਾਹਣ,ਮੱਖਣ ਸਿੰਘ ਵਾਸੀ ਮਾਖਾ ਨੂੰ 40 ਲੀਟਰ ਲਾਹਣ,ਬਿੰਦਰ ਸਿੰਘ ਵਾਸੀ ਮਾਖਾ ਨੂੰ 30 ਲੀਟਰ ਲਾਹਣ ਅਤੇ ਆਤਮਾ ਸਿੰਘ ਵਾਸੀ ਨੰਦਗੜ੍ਹ ਕੋਲੋਂ 25 ਲੀਟਰ ਲਾਹਣ ਦੀ ਬਰਾਮਦਗੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਬੱਗਾ ਸਿੰਘ ਵਾਸੀ ਜੋਗਾ ਨੂੰ 400 ਬੋਤਲਾਂ ਸ਼ਰਾਬ, ਜੋਗਿੰਦਰ ਸਿੰਘ ਵਾਸੀ ਜੋਗਾ ਨੂੰ 53 ਬੋਤਲਾਂ ਸ਼ਰਾਬ,ਜਦੋਂ ਕਿ ਜਸਵੀਰ ਸਿੰਘ ਬੀਰੂ ਵਾਸੀ ਬਰੇਟਾ ਨੂੰ 12 ਬੋਤਲਾਂ ਸ਼ਰਾਬ ਠੇਕਾ ਦੇਸੀ ਮਾਰਕਾ ਖਾਸਾ (ਪੰਜਾਬ) ਸਣੇ ਕਾਬੂ ਕੀਤਾ ਹੈ।
ਡਾ.ਭਾਰਗਵ ਨੇ ਦੱਸਿਆ ਕਿ ਨਾਇਬ ਸਿੰਘ ਵਾਸੀ ਗੰਢੂ ਕਲਾਂ ਨੂੰ 11 ਬੋਤਲਾਂ,ਸੋਮਾ ਸਿੰਘ ਵਾਸੀ ਅਤਲਾ ਕਲਾਂ ਨੂੰ 9 ਬੋਤਲਾਂ,ਦਿਲਬਾਗ ਸਿੰਘ ਵਾਸੀ ਮਾਨਸਾ ਨੂੰ 9 ਬੋਤਲਾਂ,ਕਰਮਾ ਸਿੰਘ ਵਾਸੀ ਕੁਲਾਣਾ ਨੂੰ 8 ਬੋਤਲਾਂ ਸ਼ਰਾਬ ਸਣੇ ਕਾਬੂ ਕੀਤਾ ਹੈ।ਉਨ੍ਹਾਂ ਕਿਹਾ ਕਿ ਰਾਜਿੰਦਰ ਸਿੰਘ ਰਾਜੂ ਵਾਸੀ ਠੂਠਿਆਂਵਾਲੀ ਅਤੇ ਬਲਜਿੰਦਰ ਸਿੰਘ ਵਾਸੀ ਮਾਨਸਾ ਨੂੰ 2 ਬੋਤਲਾਂ ਸਮੇਤ ਮੋਟਰਸਾਈਕਲ ਮਾਰਕਾ ਸੀਟੀ-100 ਨੰ:ਪੀਬੀ31-ਯੂ-0819 ਸਣੇ ਕਾਬੂ ਕੀਤਾ ਹੈ। ਉਨ੍ਹਾਂ ਕਿਹਾ ਕਿ ਕਾਲਾ ਸਿੰਘ ਵਾਸੀ ਲੱਖਵਾਲੀ ਪਾਸੋਂ 7 ਬੋਤਲਾਂ ਸ਼ਰਾਬ ਦੀ ਬਰਾਮਦਗੀ ਕੀਤੀ ਗਈ ਹੈ।






















