ਨਵੇਂ ਕੇਸਾਂ ਦੇ ਮਾਮਲੇ ਵਿੱਚ ਭਾਰਤ ਇਕ ਬਾਰ ਫਿਰ ਤੋਂ ਪਹਿਲੇ ਨੰਬਰ ਤੇ
ਦੇਸ਼ ਵਿੱਚ ਕੋਰੋਨਾ ਦਾ ਕਹਿਰ ਜਾਰੀ
24 ਘੰਟੇ ਵਿੱਚ ਦਰਜ ਕੀਤੇ ਗਏ ਦੁਨੀਆ ਦੇ ਸਭ ਤੋਂ ਜ਼ਿਆਦਾ ਕੇਸ
ਜ਼ਰਾ ਸੰਭਲ ਜਾਓ
291 ਲੋਕਾਂ ਦੀ ਮੌਤ
ਦੂਸਰੇ ਨੰਬਰ ਤੇ ਬ੍ਰਾਜ਼ੀਲ

ਦਿੱਲੀ,29 ਮਾਰਚ(ਵਿਸ਼ਵ ਵਾਰਤਾ)- ਦੁਨੀਆ ਭਰ ਵਿੱਚ ਇਕ ਬਾਰ ਫਿਰ ਕੋਰੋਨਾ ਪ੍ਰਭਾਵ ਦੇ ਮਾਮਲੇ ਤੇਜ਼ੀ ਨਾਲ ਵੱਧਦੇ ਦਿਖਾਈ ਦੇ ਰਹੇ ਹਨ। ਦੁਨੀਆ ਭਰ ਵਿਚ ਕੋਰੋਨਾ ਦੇ ਨਵੇਂ ਕੇਸਾਂ ਦੇ ਮਾਮਲੇ ਵਿੱਚ ਭਾਰਤ ਇਕ ਬਾਰ ਫਿਰ ਤੋਂ ਪਹਿਲੇ ਨੰਬਰ ਤੇ ਪਹੁੰਚ ਗਿਆ ਹੈ। ਭਾਰਤ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ 68,020 ਮਾਮਲੇ ਸਾਹਮਣੇ ਆਏ ਹਨ। ਜਦੋਂ ਕਿ ਇਸ ਦੌਰਾਨ 291 ਲੋਕਾਂ ਦੀ ਮੌਤ ਹੋਈ ਹੈ। ਭਾਰਤ ਤੋਂ ਬਾਅਦ ਬ੍ਰਾਜ਼ੀਲ ਦੂਜੇ ਸਥਾਨ ਤੇ ਆਉਂਦਾ ਹੈ।





















