ਭੁਵਨੇਸ਼ਵਰ, 29 ਮਈ – ਨਵੀਨ ਪਟਨਾਇਕ ਨੇ ਅੱਜ 5ਵੀਂ ਵਾਰੀ ਓਡੀਸ਼ਾ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਓਡੀਸ਼ਾ ਵਿਧਾਨ ਸਭਾ ਚੋਣਾਂ ਵਿਚ ਉਹਨਾਂ ਦੀ ਪਾਰਟੀ ਬੀਜੂ ਜਨਤਾ ਦਲ ਨੇ 112 ਸੀਟਾਂ ਉਤੇ ਜਿੱਤ ਦਰਜ ਕੀਤੀ, ਜਦਕਿ ਭਾਜਪਾ ਨੂੰ 23 ਤੇ ਕਾਂਗਰਸ ਨੂੰ 9 ਸੀਟਾਂ ਮਿਲੀਆਂ।
ਉਹ 2000, 2004, 2009 ਤੇ 2014 ਵਿਚ ਵੀ ਮੁੱਖ ਮੰਤਰੀ ਰਹਿ ਚੁਕੇ ਹਨ।