ਇਕ ਕਿਲੋਂ ਹੈਰੋਇਨ ਸਹਿਤ ਦੋ ਕਾਬੂ
ਬਲਾਚੌਰ, 28 ਦਸੰਬਰ (ਵਿਸ਼ਵ ਵਾਰਤਾ) ਜਿਲ੍ਹਾ ਸ਼ਹੀਦ ਭਗਤ ਸਿੰਘ ਪੁਲਿਸ ਨੇ ਦੋ ਵਿਆਕਤੀਆਂ ਤੋਂ ਇਕ ਕਿਲੋ ਹੈਰੋਇਨ ਬਰਾਮਦ ਕਰਨ ਵਿੱਚ ਸਫਲਤਾ ਹਾਸਿਲ ਕੀਤੀ।ਜਿਲ੍ਹਾ ਪੁਲੀਸ ਮੁੱਖੀ ਸਤਿੰਦਰ ਸਿੰਘ ਨੇ ਪ੍ਰੈਸ ਵਾਰਤਾ ਵਿੱਚ ਖੁਲਾਸਾ ਕਰਦਿਆਂ ਦੱਸਿਆਂ ਕਿ ਸੀਆਈਏ ਸਟਾਫ ਦੇ ਇੰਚਾਰਜ ਸੁਰਿੰਦਰ ਚਾਂਦ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸੀਆਈਏ ਸਟਾਫ ਨੇ ਮੁੱਖਬਰ ਦੀ ਪੱਕੀ ਇਤਲਾਹ ਤੇ ਕੀਤੀ ਨਾਕਾਬੰਦੀ ਦੌਰਾਨ ਗੜ੍ਹੀ ਚੌਂਕ ਬਲਾਚੌਰ ਵਿੱਖੇ ਉਕਤ ਕਥਿਤ ਦੋਸ਼ੀਆ ਕੁਲਦੀਪ ਸਿੰਘ ਤੇ ਸ਼ਮਸ਼ੇਰ ਸਿੰਘ ਵਾਸੀ ਦੌਲਤਪੁਰ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਤੋਂ ਇਕ ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ।ਜਿਨ੍ਹਾਂ ਖਿਲਾਫ ਥਾਣਾ ਬਲਾਚੌਰ ਵਿੱਖੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਅਰੰਭ ਕਰ ਦਿੱਤੀ,ਪੁਲਿਸ ਮੁਤਾਬਕ ਗ੍ਰਿਫਤਾਰ ਕੀਤੇ ਕਥਿਤ ਦੋਸ਼ੀਆਂ ਤੇ ਪਹਿਲਾਂ ਇਕ ਦਰਜਨ ਤੋਂ ਵੱਧ ਕੇਸ ਹਨ।
ਲੋਕ ਸਭਾ ਚੋਣਾਂ2024-ਪੰਜਾਬ ਵਿੱਚ ਪੰਜਵੇਂ ਦਿਨ 209 ਨਾਮਜ਼ਦਗੀ ਪੱਤਰ ਦਾਖਲ : ਸਿਬਿਨ ਸੀ*
ਚੰਡੀਗੜ੍ਹ 13 ਮਈ( ਵਿਸ਼ਵ ਵਾਰਤਾ)-ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਦੱਸਿਆ ਹੈ ਕਿ ਲੋਕ ਸਭਾ ਚੋਣਾਂ-2024 ਲਈ ਨਾਮਜ਼ਦਗੀਆਂ...