ਨਵਦੀਪ ਸਿੰਘ ਐਸ.ਐਚ.ਓ ਫਗਵਾੜਾ ਮੁਅੱਤਲ
ਡੀਜੀਪੀ ਦਿਨਕਰ ਗੁਪਤਾ ਨੇ ਜਾਰੀ ਕੀਤੇ ਹੁਕਮ
ਮੁੱਖ ਮੰਤਰੀ ਨੇ ਦਿੱਤੀਆਂ ਸਨ ਹਦਾਇਤਾਂ
ਕਿਸੇ ਵੀ ਪੁਲਿਸ ਅਧਿਕਾਰੀ ਕਰਮਚਾਰੀ ਨੂੰ ਅਜਿਹਾ ਕਰਨ ਦੀ ਇਜ਼ਾਜਤ ਨਹੀਂ-ਦਿਨਕਰ ਗੁਪਤਾ
ਕੋਈ ਵੀ ਪੁਲਿਸਕਰਮੀ ਇਸ ਤਰ੍ਹਾਂ ਕਰੇਗਾ ਤਾਂ ਗੰਭੀਰ ਨਤੀਜੇ ਭੁਗਤੇਗਾ

ਚੰਡੀਗੜ੍ਹ, 5ਮਈ(ਵਿਸ਼ਵ ਵਾਰਤਾ)- ਕੁਝ ਦਿਨ ਪਹਿਲਾਂ ਫਗਵਾੜਾ ਵਿਖੇ ਵਾਪਰੀ ਘਟਨਾ ਜਿਸ ਵਿੱਚ ਇਕ ਸਬਜੀ ਵਾਲੇ ਨਾਲ ਐਸਐਚਓ ਨਵਦੀਪ ਸਿੰਘ ਵੱਲੋਂ ਗਲਤ ਵਿਵਹਾਰ ਕਰਦਿਆਂ ਉਸ ਦੀ ਸਬਜੀ ਵਾਲੀ ਰੇਹੜੀ ਨੂੰ ਪਲਟਾਇਆ ਗਿਆ ਸੀ। ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਖੁੂਬ ਵਾਇਰਲ ਹੋਈ ਸੀ। ਅੱਜ ਉਸ ਤੇ ਕਾਰਵਾਈ ਕਰਦਿਆਂ ਡੀ.ਜੀ.ਪੀ ਦਿਨਕਰ ਗੁਪਤਾ ਨੇ ਨਵਦੀਪ ਸਿੰਘ ਐਸ.ਐਚ.ਓ ਫਗਵਾੜਾ ਨੂੰ ਮੁਅੱਤਲ ਕਰਨ ਦੇ ਹੁਕਮ ਜਾਰੀ ਕੀਤੇ ਹਨ। ਇਸ ਮਸਲੇ ਦੇ ਹੱਲ ਲਈ ਮੁੱਖ ਮੰਤਰੀ ਵੱਲੋਂ ਹਦਾਇਤਾਂ ਦਿੱਤੀਆਂ ਗਈਆਂ ਸਨ। ਡੀਜੀਪੀ ਨੇ ਅੱਜ ਇਹ ਹੁਕਮ ਜਾਰੀ ਕਰਦਿਆਂ ਬਾਕੀ ਸਾਰੇ ਪੁਲਿਸਕਰਮੀਆਂ ਨੂੰ ਤਾੜਨਾ ਦਿੰਦੇ ਹੋਏ ਕਿਹਾ ਕਿ ਕਿਸੇ ਵੀ ਪੁਲਿਸ ਕਰਮੀ ਨੂੰ ਅਜਿਹਾ ਕਰਨ ਦੀ ਇਜ਼ਾਜਤ ਨਹੀਂ ਹੈ। ਕੋਈ ਵੀ ਪੁਲਿਸਕਰਮੀ ਇਸ ਤਰ੍ਹਾਂ ਕਰੇਗਾ ਤਾਂ ਗੰਭੀਰ ਨਤੀਜੇ ਭੁਗਤੇਗਾ।






















