ਨਵਜੋਤ ਸਿੱਧੂ ਦੇ ਪ੍ਰਧਾਨਗੀ ਸੰਭਾਲਣ ਦੇ ਸਮਾਗਮ ਵਿੱਚ ਸ਼ਾਮਿਲ ਹੋਣ ਲਈ ਕੁਲਜੀਤ ਸਿੰਘ ਨਾਗਰਾ ਕੈਪਟਨ ਅਮਰਿੰਦਰ ਸਿੰਘ ਨੂੰ ਦੇਣਗੇ ਸੱਦਾ
ਕੱਲ੍ਹ ਨੂੰ 11 ਵਜੇ ਕਾਂਗਰਸ ਭਵਨ ਚੰਡੀਗੜ ਵਿਖੇ ਹੋਵੇਗਾ ਸਮਾਗਮ

ਚੰਡੀਗੜ੍ਹ,22 ਜੁਲਾਈ(ਵਿਸ਼ਵ ਵਾਰਤਾ) ਪੰਜਾਬ ਕਾਂਗਰਸ ਦੇ ਨਵਨਿਯੁਕਤ ਕਾਰਜਕਾਰੀ ਪ੍ਰਧਾਨ ਕੁਲਜੀਤ ਸਿੰਘ ਨਾਗਰਾ ਨੇ ਦੱਸਿਆ ਹੈ ਕਿ ਉਹ ਕੈਪਟਨ ਅਮਰਿੰਦਰ ਸਿੰਘ ਨੂੰ ਮਿਲ ਕੇ ਨਵਜੋਤ ਸਿੰਘ ਸਿੱਧੂ ਦੇ ਪ੍ਰਧਾਨਗੀ ਸੰਭਾਲਣ ਦੇ ਸੰਬੰਧ ਵਿੱਚ ਸ਼ੁਕਰਵਾਰ ਨੂੰ 11 ਵਜੇ ਕਾਂਗਰਸ ਭਵਨ ਵਿਖੇ ਹੋਣ ਵਾਲੇ ਸਮਾਗਮ ਵਿੱਚ ਸ਼ਾਮਿਲ ਹੋਣ ਦਾ ਸੱਦਾ ਦੇਣਗੇ। ਉਹਨਾਂ ਕਿਹਾ ਕਿ ਸਮਾਗਮ ਵਿੱਚ ਸ਼ਾਮਿਲ ਹੋਣ ਲਈ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਵੀ ਆਉਣ ਵਾਲੇ ਹਨ ਅਤੇ ਬਾਕੀ ਦਿਆਂ ਵੱਡੇ ਲੀਡਰਾਂ ਬਾਰੇ ਵੀ ਸਮਾਂ ਆਉਣ ਤੇ ਦੱਸ ਦਿੱਤਾ ਜਾਵੇਗਾ।






















