ਨਵਜੋਤ ਸਿੱਧੂ ਤੋਂ ਬਾਅਦ ਪੰਜਾਬ ਕਾਂਗਰਸ ਦੇ ਇੱਕ ਹੋਰ ਅਹੁਦੇਦਾਰ ਨੇ ਦਿੱਤਾ ਅਸਤੀਫਾ
ਚੰਡੀਗੜ੍ਹ,28 ਸਤੰਬਰ(ਵਿਸ਼ਵ ਵਾਰਤਾ)-ਨਵਜੋਤ ਸਿੰਘ ਸਿੱਧੂ ਦੇ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਹੁਣ ਇੱਕ ਹੋਰ ਅਹੁਦੇਦਾਰ ਨੇ ਅਸਤੀਫਾ ਦੇ ਦਿੱਤਾ ਹੈ। ਜਾਣਕਾਰੀ ਅਨੁਸਾਰ ਬੀਤੀ 21 ਤਰੀਕ ਨੂੰ ਹੀ ਪੰਜਾਬ ਕਾਂਗਰਸ ਕਮੇਟੀ ਦੇ ਖਜ਼ਾਨਚੀ ਬਣਾਏ ਗਏ ਗੁਲਜ਼ਾਰ ਇੰਦਰ ਚਾਹਲ ਨੇ ਵੀ ਅਸਤੀਫਾ ਦੇ ਦਿੱਤਾ ਹੈ। ਹਾਲਾਂਕਿ ਹਜੇ ਤੱਕ ਉਹਨਾਂ ਦੇ ਅਸਤੀਫੇ ਦੀ ਗੁਲਜ਼ਾਰ ਇੰਦਰ ਚਾਹਲ ਵੱਲੋਂ ਪੁਸ਼ਟੀ ਨਹੀਂ ਕੀਤੀ ਗਈ ਹੈ।
ਇੱਥੇ ਇਹ ਵੀ ਵਰਨਣਯੋਗ ਹੈ ਕਿ ਪੰਜਾਬ ਦੀ ਨਵੀਂ ਬਣੀ ਮੰਤਰੀ ਮੰਡਲ ਦੇ ਮੰਤਰੀਆਂ ਨੂੰ ਅੱਜ ਹੀ ਮਹਿਕਮਿਆਂ ਦੀ ਵੰਡ ਹੋਈ ਹੈ। ਬਹੁਤੇ ਮੰਤਰੀਆਂ ਨੇ ਅੱਜ ਹੀ ਆਪੋ ਆਪਣੇ ਕਾਰਜਭਾਰ ਸੰਭਾਲ ਲਏ ਹਨ। ਇਸ ਤੋਂ ਇਲਾਵਾ ਬਹੁਤਿਆਂ ਨੇ ਸ਼ਾਮ ਤੱਕ ਅਹੁਦੇ ਸੰਭਾਲਣੇ ਸਨ ਪਰ,ਸਿੱਧੂ ਦੇ ਅਸਤੀਫੇ ਦੀ ਖਬਰ ਨੇ ਉਹਨਾਂ ਦੀਆਂ ਖੁਸ਼ੀਆਂ ਵਿੱਚ ਸੰਨ੍ਹ ਲਾ ਦਿੱਤੀ ।