ਕੈਪਟਨ ਅਮਰਿੰਦਰ ਅਤੇ ਨਵਜੋਤ ਸਿੱਧੂ ਵਿਚਕਾਰ ਅੱਜ ਹੋਈ ਅਹਿਮ ਮੀਟਿੰਗ
ਡੇਢ ਘੰਟੇ ਦੇ ਕਰੀਬ ਚੱਲੀ ਮੀਟਿੰਗ
ਨਵਜੋਤ ਸਿੰਘ ਸਿੱਧੂ ਨੇ ਸੌਂਪਿਆ ਕੈਪਟਨ ਅਮਰਿੰਦਰ ਸਿੰਘ ਨੂੰ ਮੰਗ ਪੱਤਰ
ਸਿੱਧੂ ਅੱਜ ਵੀ ਟਾਲਾ ਵੱਟ ਗਏ ਪ੍ਰੈੱਸ ਤੋਂ ਪਰ ਮੰਗ ਪੱਤਰ ਦੀ ਟਵੀਟ ਰਾਂਹੀ ਦਿੱਤੀ ਜਾਣਕਾਰੀ
ਮੀਟਿੰਗ ਵਿੱਚ ਕੌਣ ਕੌਣ ਸ਼ਾਮਲ ਹੋਏ ਤੇ ਕੀ ਹੋਈਆਂ ਵਿਚਾਰਾਂ ਵਿਸਥਾਰ ਨਾਲ ਪੜ੍ਹੋ

ਚੰਡੀਗੜ੍ਹ,27 ਜੁਲਾਈ(ਨਵਜੋਤ ਕੌਰ ਪਨੂੰਆਂ )ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੰਘ ਸਿੱਧੂ ਵਿਚਕਾਰ ਹੋਈ ਪਲੇਠੀ ਅਹਿਮ ਮੀਟਿੰਗ ਹੋਈ। ਮੀਟਿੰਗ ਬਾਰੇ ਮਿਲੀ ਜਾਣਕਾਰੀ ਅਨੁਸਾਰ ਇਹ ਮੀਟਿੰਗ ਬੜੇ ਸਦਭਾਵਨਾ ਭਰੇ ਮਾਹੌਲ ਵਿੱਚ ਹੋਈ ਜਿਸ ਵਿੱਚ ਮੁੱਖ ਮੰਤਰੀ ਤੇ ਸਿੱਧੂ ਤੋਂ ਇਲਾਵਾ ਪੰਜਾਬ ਕਾਂਗਰਸ ਦੇ ਨਵਨਿਯੁਕਤ ਕਾਰਜਕਾਰੀ ਪ੍ਰਧਾਨਾਂ ਕੁਲਜੀਤ ਸਿੰਘ ਨਾਗਰਾ,ਸੰਗਤ ਸਿੰਘ ਗਿਲਜੀਆਂ,ਸੁੱਖਵਿੰਦਰ ਸਿੰਘ ਡੈਨੀ ਤੇ ਪਵਨ ਗੋਇਲ ਤੋਂ ਇਲਾਵਾ ਸਥਾਨਕ ਸਰਕਾਰਾਂ ਬਾਰੇ ਮੰਤਰੀ ਬ੍ਰਹਮ ਮਹਿੰਦਰਾ ,ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ,ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਅਤੇ ਮੁੱਖ ਮੰਤਰੀ ਦੇ ਚੀਫ ਪ੍ਰਿੰਸੀਪਲ ਸੈਕਟਰੀ ਸੁਰੇਸ਼ ਕੁਮਾਰ ਵੀ ਹਾਜ਼ਰ ਸਨ।ਡੇਢ ਘੰਟੇ ਦੇ ਕਰੀਬ ਪੰਜਾਬ ਸਿਵਲ ਸਕੱਤਰੇਤ ਵਿੱਚ ਮੁੱਖ ਮੰਤਰੀ ਦੇ ਦਫਤਰ ਵਿੱਚ ਚੱਲੀ ਇਸ ਮੀਟਿੰਗ ਵਿੱਚ ਨਵਜੋਤ ਸਿੰਘ ਸਿੱਧੂ ਨੇ ਹੋਰਨਾਂ ਮਸਲਿਆਂ ਤੇ ਵਿਚਾਰ ਕਰਨ ਤੋ ਇਲਾਵਾ ਇੱਕ ਮੰਗ ਪੱਤਰ ਵੀ ਦਿੱਤਾ ਜਿਸ ਵਿੱਚ ਉਹਨਾਂ ਪਹਿਲ ਦੇ ਅਧਾਰ ਤੇ ਇਹਨਾਂ ਮੁੱਦਿਆਂ ਨੂੰ ਤੁਰੰਤ ਹੱਲ ਕਰਨ ਦੀ ਮੰਗ ਕੀਤੀ।ਇਹ ਮੰਗ ਪੱਤਰ ਇਸ ਤਰ੍ਹਾਂ ਹੈ।

ਇੱਥੇ ਇਹ ਗੱਲ ਵਰਨਣਯੋਗ ਹੈ ਕਿ ਨਵਜੋਤ ਸਿੰਘ ਸਿੱਧੂ ਅਤੇ ਉਹਨਾਂ ਦੀ ਟੀਮ ਜਦ ਸਿਵਲ ਸਕੱਤਰੇਤ ਪਹੁੰਚੀ ਤਾਂ ਉਹਨਾਂ ਨੂੰ ਮੁੱਖ ਮੰਤਰੀ ਦੇ ਸਕੱਤਰ-ਕਮ ਓਐਸਡੀ ਐਮਪੀ ਸਿੰਘ ਲੈ ਕੇ ਮੁੱਖ ਮੰਤਰੀ ਦੇ ਦੂਸਰੀ ਮੰਜਿਲ ਤੇ ਸਥਿਤ ਦਫਤਰ ਵਿਖੇ ਲੈ ਕੇ ਗਏ। ਜਿੱਥੇ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਉਹਨਾਂ ਦੇ ਮੁੱਖ ਪ੍ਰਿੰਸੀਪਲ ਸਕੱਤਰ ਸੁਰੇਸ਼ ਕੁਮਾਰ ਅਤੇ ਸਥਾਨਕਰ ਸਰਕਾਰਾਂ ਬਾਰੇ ਮੰਤਰੀ ਬ੍ਰਹਮ ਮਹਿੰਦਰਾ ਪਹਿਲਾਂ ਹੀ ਮੀਟਿੰਗ ਕਰ ਰਹੇ ਸਨ।






















