ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ‘ਚ ਜਾਨਲੇਵਾ ਬਿਮਾਰੀਆਂ ਦੀ ਰੋਕਥਾਮ ਲਈ ਕਰੋੜਾਂ ਦੇ ਹੈਲਥਕੇਅਰ ਪ੍ਰੋਜੈਕਟ ਪੰਜਾਬ ਦੇ ਮਾਲਵਾ ਖੇਤਰ ਲਈ ਮੀਲ ਪੱਥਰ ਸਾਬਿਤ ਹੋਵੇਗਾ – ਕੈਂਥ
ਫਤਿਹਗੜ੍ਹ ਸਾਹਿਬ, 26 ਫ਼ਰਵਰੀ(ਵਿਸ਼ਵ ਵਾਰਤਾ)-: ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਐਤਵਾਰ ਨੂੰ ਫਿਰੋਜ਼ਪੁਰ ਵਿੱਚ ਪੋਸਟ-ਗ੍ਰੈਜੂਏਟ ਇੰਸਟੀਚਿਊਟ ਆਫ਼ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ ਸੈਟੇਲਾਈਟ ਸੈਂਟਰ ਦਾ ਨੀਂਹ ਪੱਥਰ ਰੱਖਿਆ ਤੇ ਸੰਗਰੂਰ ਅਤੇ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ (ਏਮਸ) ਬਠਿੰਡਾ ਸਮੇਤ ਤਿੰਨ ਹੈਲਥਕੇਅਰ ਪ੍ਰੋਜੈਕਟਾਂ ਦੀ ਕੀਮਤ 1,854.54 ਕਰੋੜ ਰੁਪਏ ਲਾਗਤ ਨਾਲ ਤਿਆਰ ਹੋਣ ਨਾਲ ਪੰਜਾਬ ਦੇ ਮਾਲਵਾ ਖੇਤਰ ਵਿੱਚ ਭਿਆਨਕ ਤੇ ਜਾਨਲੇਵਾ ਬਿਮਾਰੀਆਂ ਤੋ ਪੀੜਤਾਂ ਲਈ ਇਹ ਕਦਮ ਇੱਕ ਮਹੱਤਵਪੂਰਨ ਮੀਲ ਪੱਥਰ ਸਾਬਿਤ ਹੋਵੇਗਾ ਅਤੇ ਗੰਭੀਰ ਬਿਮਾਰੀਆਂ ਦੀ ਰੋਕਥਾਮ ਲਈ ਪੀਜੀਆਈਐਮਈਆਰ ਸੈਟੇਲਾਈਟ ਸੈਂਟਰਾਂ ਦਾ ਵਰਚੁਅਲ ਮੋਡ ਰਾਹੀਂ ਪੰਜਾਬ ਨੂੰ ਸਮਰਪਿਤ ਕੀਤੇ।
ਭਾਰਤੀਆ ਜਨਤਾ ਪਾਰਟੀ ਅਨੁਸੂਚਿਤ ਜਾਤੀ ਮੋਰਚਾ, ਪੰਜਾਬ ਦੇ ਮੀਤ ਪ੍ਰਧਾਨ ਪਰਮਜੀਤ ਸਿੰਘ ਕੈਂਥ ਨੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਸਵਾਗਤ ਕਰਦਿਆ ਕਿਹਾ ਕਿ ਸ੍ਰੀ ਮੋਦੀ ਨੇ 925 ਕਰੋੜ ਰੁਪਏ ਦੀ ਲਾਗਤ ਵਾਲਾ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ ਬਠਿੰਡਾ ਤੇ ਘਾਬਦਾ(ਸੰਗਰੂਰ) ਵਿੱਚ 449 ਕਰੋੜ ਰੁਪਏ ਦੀ ਲਾਗਤ ਵਾਲਾ 300 ਬਿਸਤਰਿਆਂ ਵਾਲਾ ਅਤੇ ਫਿਰੋਜ਼ਪੁਰ ਵਿਚ 490.54 ਕਰੋੜ ਨਾਲ ਸੌ ਬਿਸਤਰਿਆਂ ਵਾਲੇ ਪੋਸਟ-ਗ੍ਰੈਜੂਏਟ ਇੰਸਟੀਚਿਊਟ ਆਫ਼ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ ਸੈਟੇਲਾਈਟ ਸੈਂਟਰਾਂ (ਪੀਜੀਆਈਐਮਈਆਰ) ਦੇ ਸਥਾਪਿਤ ਹੋਣ ਨਾਲ ਪੰਜਾਬ ਵਿੱਚ ਅਤਿ ਅਧੁਨਿਕ ਤਕਨੀਕ ਨਾਲ ਜਾਨਲੇਵਾ ਭਿਆਨਕ ਬਿਮਾਰੀਆਂ ਦੇ ਰੋਕਥਾਮ ਅਤੇ ਰੋਜ਼ਗਾਰ ਦੇ ਮੌਕੇ ਮਿਲਣਗੇ।
ਸ੍ਰ ਕੈਂਥ ਨੇ ਕਿਹਾ ਕਿ ਮਾਲਵਾ ਖੇਤਰ ਪਿਛਲੇ ਲਗਭਗ ਤਿੰਨ ਦਹਾਕਿਆਂ ਦੌਰਾਨ ਗਰੀਬ ਪਰਿਵਾਰ ਭਿਆਨਕ ਬਿਮਾਰੀਆਂ ਨਾਲ ਜੱਦੋਜਹਿਦ ਕਰਦਿਆ ਬੀਮਾਰੀ ਨਾਲ ਕਰਜਾਈ ਹੋਏ ਅਤੇ ਜਾਨ-ਮਾਲ ਦਾ ਵੀ ਨੁਕਸਾਨ ਹੋਇਆ ਹੈ।ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ (ਏਮਸ) ਬਠਿੰਡਾ ਵਿੱਚ ਸਿਹਤ ਸਹੂਲਤਾ ਨਾਲੋ-ਨਾਲ ਮੈਡੀਕਲ ਐਜੂਕੇਸ਼ਨ ਦੇ ਵਿਦਿਆਰਥੀਆਂ ਨੂੰ ਉੱਜਵਲ ਭਵਿੱਖ ਲਈ ਉੱਚ ਸਿੱਖਿਆ ਹਾਸਲ ਕਰਨ ਦੇ ਮੌਕੇ ਮਿਲਣਗੇ।