*ਨਰਿੰਦਰ ਮੋਦੀ ਜਿੰਨਾ ਨਜਰਅੰਦਾਜ ਕਰਨਗੇ, ਓਨਾ ਹੀ ਕਿਸਾਨ ਅੰਦੋਲਨ ਹੋਰ ਮਜਬੂਤ ਹੋਵੇਗਾ: ਭਗਵੰਤ ਮਾਨ*
*-ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਲਈ ਮਾਨ ਨੇ ਦਸਵੀਂ ਵਾਰ ਪੇਸ ਕੀਤਾ ‘ਕੰਮ ਰੋਕੂ ਮਤਾ’*
ਨਵੀਂ ਦਿੱਲੀ/ਚੰਡੀਗੜ੍ਹ, 9 ਅਗਸਤ : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਭਗਵੰਤ ਮਾਨ ਨੇ ਤਿੰਨ ਕਾਲੇ ਖੇਤੀ ਕਾਨੂੰਨਾਂ ਬਾਰੇ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੇ ਵਰਤਾਓ ਦੀ ਅਲੋਚਨਾ ਕਰਦਿਆਂ ਕਿਹਾ ਕਿ ਦੇਸ ਦਾ ਅੰਨਦਾਤਾ ਕਾਨੂੰਨ ਰੱਦ ਕਰਵਾਏ ਬਿਨ੍ਹਾਂ ਵਾਪਸ ਆਪਣੇ ਘਰ ਨਹੀਂ ਜਾਵੇਗਾ।
ਭਗਵੰਤ ਮਾਨ ਨੇ ਕਿਸਾਨੀ ਵਿਰੋਧੀ ਕਾਲੇ ਖੇਤੀ ਕਾਨੂੰਨ ਰੱਦ ਕਰਾਉਣ ਲਈ ਸੋਮਵਾਰ ਨੂੰ ਲਗਾਤਾਰ ਦਸਵੀਂ ਵਾਰ ‘ਕੰਮ ਰੋਕੂ ਮਤਾ’ ਸੰਸਦ ਵਿੱਚ ਪੇਸ ਕਰਦਿਆਂ ਮੰਗ ਕੀਤੀ ਕਿ ਸੰਸਦ ਦੇ ਸੂਚੀਬੱਧ ਮੁੱਦਿਆਂ ਨੂੰ ਰੱਦ ਕੀਤਾ ਜਾਵੇ ਅਤੇ ਕਿਸਾਨਾਂ ਨਾਲ ਸੰਬੰਧਤ ਗੰਭੀਰ ਮਾਮਲੇ ਉਤੇ ਪਹਿਲ ਦੇ ਆਧਾਰ ‘ਤੇ ਚਰਚਾ ਕੀਤੀ ਜਾਵੇ ਤਾਂ ਜੋ ਕਾਲੇ ਖੇਤੀ ਕਾਨੂੰਨ ਰੱਦ ਕੀਤੇ ਜਾਣ। ਕਿਸਾਨੀ ਅੰਦੋਲਨ ਦੀ ਪ੍ਰੋੜਤਾ ਕਰਦਿਆਂ ਮਾਨ ਨੇ ਕਿਹਾ ਕਿ ਅੱਜ ਦੁਨੀਆਂ ਭਰ ‘ਚ ਕਿਸਾਨ ਅੰਦੋਲਨ ਦੀ ਤਰੀਫ ਹੋ ਰਹੀ ਹੈ ਕਿਉਂਕਿ ਇਹ ਅੰਦੋਲਨ ਪਿਛਲੇ 8 ਮਹੀਨਿਆਂ ਤੋਂ ਸਾਂਤੀਪੂਰਨ ਤਰੀਕੇ ਅਤੇ ਸੰਵਿਧਾਨਿਕ ਮਰਿਆਦਾ ਨਾਲ ਚੱਲ ਰਿਹਾ ਹੈ।
ਮਾਨ ਨੇ ਕਿਹਾ ਕਿ ਕਿਸਾਨ ਅੰਦੋਲਨ ਬਾਰੇ ਨਰਿੰਦਰ ਮੋਦੀ ਸਰਕਾਰ ਨੂੰ ਆਪਣੀ ਜੱਿਦ ਛੱਡ ਦੇਣੀ ਚਾਹੀਦੀ ਹੈ ਕਿਉਂਕਿ ਉਹ ਦੇਸ ਦੇ ਅੰਨਦਾਤਾ ਨਾਲ ਪੰਗਾ ਲੈ ਰਹੀ ਹੈ। ਉਨ੍ਹਾਂ ਮੋਦੀ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ, ‘ਨਰਿੰਦਰ ਮੋਦੀ ਜਿੰਨਾ ਨਜਰਅੰਦਾਜ ਕਰਨਗੇ, ਓਨਾ ਹੀ ਕਿਸਾਨ ਅੰਦੋਲਨ ਹੋਰ ਮਜਬੂਤ ਹੋਵੇਗਾ।’ ਆਪ ਆਗੂ ਨੇ ਕਿਹਾ ਕਿ ਕਿਸਾਨ ਅੰਦੋਲਨ ਦੌਰਾਨ ਸੈਂਕੜੇ ‘ਅੰਨਦਾਤਾ’ ਸਹੀਦ ਹੋ ਚੁੱਕੇ ਹਨ, ਇਸੇ ਲਈ ਜਰੂਰੀ ਹੈ ਕਿ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਲਈ ਪਹਿਲ ਦੇ ਆਧਾਰ ਸੰਸਦ ਵਿੱਚ ਚਰਚਾ ਕੀਤੀ ਜਾਵੇ, ਤਾਂ ਜੋ ਕਾਨੂੰਨ ਰੱਦ ਹੋਣ ‘ਤੇ ਦੇਸ ਦਾ ਅੰਨਦਾਤਾ ਖੁਸੀ ਖੁਸੀ ਆਪਣੇ ਘਰ ਜਾਵੇ। ਭਗਵੰਤ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਸੁਰੂ ਤੋਂ ਹੀ ਕਿਸਾਨਾਂ ਦੇ ਨਾਲ ਖੜੀ ਹੈ, ਹਮੇਸਾ ਖੜੀ ਰਹੇਗੀ ਅਤੇ ਉਨ੍ਹਾਂ ਦੇ ਹੱਕਾਂ ਲਈ ਲੜਦੀ ਰਹੇਗੀ।