ਫਿਰੋਜਪੁਰ (ਵਿਸ਼ਵ ਵਾਰਤਾ ) ਬੁੱਧਵਾਰ ਨੂੰ ਆਖਰੀ ਮੱਲਾਂਵਾਲਾ ‘ਚ ਨਗਰ ਪੰਚਾਇਤ ਦੀਆਂ ਚੋਣਾਂ ‘ਚ ਨਾਮਜ਼ਦਗੀ ਪੱਤਰ ਦਾਖਲ ਕਰਨ ਸਮੇਂ ਦਾ ਦਿਨ ਸਮੇਂ ਹਲਕੇ ਦੇ ਕਾਂਗਰਸੀ ਉਮੀਦਵਾਰ ਕੁਲਬੀਰ ਸਿੰਘ ਜ਼ੀਰਾ ਹਲਕਾ ਵਿਧਾਇਕ 13 ਐੱਮ. ਸੀ. ਦੇ ਕਾਗਜ਼ਾਤ ਦਾਖਲ ਕਰਵਾਉਣ ਆਏ ਸਨ। ਅਕਾਲੀ ਦਲ ਨੇ ਦੋਸ ਲਗਾਇਆ ਕਿ ਉਨ੍ਹਾਂ ਨੂੰ ਐੱਨ. ਓ. ਸੀ. ਈ. ਓ. ਸਾਬ੍ਹ ਨੇ ਜਾਰੀ ਨਹੀਂ ਕੀਤੀਆਂ। ਸਾਬਕਾ ਐੱਮ. ਐÎਲ. ਏ. ਜੱਥੇਦਾਰ ਹਰੀ ਸਿੰਘ ਜ਼ੀਰਾ, ਅਵਤਾਰ ਸਿੰਘ ਜੀਰਾ ਜ਼ਿਲਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਵਰਦੇਵ ਸਿੰਘ ਨੋਨੀਮਾਣ ਅਕਾਲੀ ਆਗੂ ਅਤੇ ਜੁਗਿੰਦਰ ਸਿੰਘ ਜਿੰਦੂ ਸਾਬਕਾ ਵਿਧਾਇਕ ਫਿਰੋਜ਼ਪੁਰ ਦਿਹਾਤੀ ਇਹ ਸਾਰੇ ਰਿਟਰਨਿੰਗ ਅਫਸਰ ਚਰਨਦੀਪ ਸਿੰਘ ਨਾਲ ਮੱਲਾਂਵਾਲਾ ਗੱਲਬਾਤ ਕਰਨ ਆਏ। ਇਸੇ ਦੌਰਾਨ ਰਸਤੇ ‘ਚ ਕਾਂਗਰਸੀ ਵਰਕਰ ਜਿੱਥੇ ਐੱਮ. ਐੱਲ. ਏ. ਵੀ ਮੌਜੂਦ ਸੀ, ਉਨ੍ਹਾਂ ਨਾਲ ਝੜਪ ਹੋਈ ਅਤੇ ਨੋਨੀਵਾਲ ਅਤੇ ਅਵਤਾਰ ਸਿੰਘ ਜ਼ੀਰਾ ਦੀਆਂ ਗੱਡੀਆਂ ਭੰਨ ਦਿੱਤੀਆਂ ਗਈਆਂ। ਇਸ ਮੌਕੇ ਦੋਵੇਂ ਧਿਰਾਂ ਵੱਲੋਂ ਫਾਇਰਿੰਗ ਵੀ ਕੀਤੀ ਗਈ। ਅਵਤਾਰ ਸਿੰਘ ਜ਼ੀਰਾ ‘ਤੇ ਛਰੇ ਲੱਗੇ ਅਤੇ ਗੱਡੀ ‘ਤੇ ਵੀ ਨਿਸ਼ਾਨ ਹਨ। ਮੌਕੇ ‘ਤੇ ਐੱਸ. ਐੱਸ. ਪੀ. ਭੁਪਿੰਦਰ ਸਿੰਘ ਸਿੱਧੂ, ਡੀ. ਸੀ. ਫਿਰੋਜ਼ਪੁਰ ਰਾਮਵੀਰ, ਸੀਨੀਅਰ ਪੁਲਸ ਅਧਿਕਾਰੀ ਅਤੇ ਭਾਰੀ ਗਿਣਤੀ ‘ਚ ਪੁਲਸ ਫੋਰਸ ਮੌਜੂਦ ਹੈ। ਸਥਿਤੀ ਕੰਟਰੋਲ ‘ਚ ਹੈ।