ਨਗਰ ਨਿਗਮ ਚੋਣਾਂ ਵਿੱਚ ਸ਼ਾਨਦਾਰ ਜਿੱਤ ਤੇ ਜੈਜੀਤ ਜੌਹਲ ਨੇ ਕੀਤੀਆਂ ਧੰਨਵਾਦੀ ਮੀਟਿੰਗਾਂ

ਬਠਿੰਡਾ 27 ਫਰਵਰੀ ( ਕੁਲਬੀਰ ਬੀਰਾ )-ਬਠਿੰਡਾ ਨਗਰ ਨਿਗਮ ਚੋਣਾਂ ਵਿੱਚ ਵੱਡੀ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਨਜ਼ਦੀਕੀ ਰਿਸ਼ੇਦਾਰ ਜੈਜੀਤ ਜੌਹਲ ਨੇ ਅੱਜ ਸ਼ਹਿਰ ਦਾ ਧੰਨਵਾਦੀ ਦੌਰਾ ਕੀਤਾ। ਉਨ੍ਹਾਂ ਸ਼ਹਿਰ ਦੇ ਵੱਖ ਵੱਖ ਵਾਰਡਾਂ ਵਿਚ ਪਹੁੰਚ ਕੇ ਲੋਕਾਂ ਨਾਲ ਮੀਟਿੰਗਾਂ ਕੀਤੀਆਂ ਅਤੇ ਨਗਰ ਨਿਗਮ ਦੇ 50 ਵਾਰਡਾਂ ਵਿੱਚੋਂ 43 ਵਾਰਡਾਂ ਵਿੱਚ ਜਿੱਤ ਦਰਜ ਕਰਵਾਉਣ ਲਈ ਲੋਕਾਂ ਦਾ ਧੰਨਵਾਦ ਕੀਤਾ। ਉਨ੍ਹਾਂ 53 ਸਾਲਾਂ ਬਾਅਦ ਹੋਈ ਇਸ ਸ਼ਾਨਦਾਰ ਦਾ ਸਿਹਰਾ ਬਠਿੰਡਾ ਸ਼ਹਿਰ ਵਾਸੀਆਂ ਨੂੰ ਦਿੱਤਾ। ਉਹਨਾਂ ਕਿਹਾ ਕਿ ਇਹ ਜਿੱਤ ਦਰਸਾਉਂਦੀ ਹੈ ਕਿ ਸ਼ਹਿਰ ਦੇ ਲੋਕ ਕਾਂਗਰਸ ਪਾਰਟੀ ਅਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਵਿਕਾਸ ਦੀ ਰਾਜਨੀਤੀ ਤੇ ਪੂਰਨ ਵਿਸ਼ਵਾਸ ਕਰਦੇ ਹਨ।
ਉਨ੍ਹਾਂ ਅੱਜ ਵਾਰਡ ਨੰਬਰ 18 ਉੱਧਮ ਸਿੰਘ ਨਗਰ ਵਿੱਚ ਕਾਂਗਰਸੀ ਕੌਂਸਲਰ ਬਿਕਰਮ ਕਰਾਂਤੀ, ਵਾਰਡ ਨੰ. 16 ਵਿੱਚ ਕਾਂਗਰਸੀ ਕੌਂਸਲਰ ਬਲਰਾਜ ਪੱਕਾ, ਵਾਰਡ ਨੰ. 44 ਵਿੱਚ ਕਾਂਗਰਸੀ ਕੌਂਸਲਰ ਇੰਦਰਜੀਤ ਸਿੰਘ , ਵਾਰਡ ਨੰ. 29 ਤੋਂ ਕਾਂਗਰਸੀ ਕੌਂਸਲਰ ਰੀਨਾ ਗੁਪਤਾ, ਵਾਰਡ ਨੰ. 43 ਤੋਂ ਕਾਂਗਰਸੀ ਕੌਂਸਲਰ ਅਨੀਤਾ ਗੋਇਲ ,ਵਾਰਡ ਨੰ. 41 ਤੋਂ ਕਾਂਗਰਸੀ ਕੌਂਸਲਰ ਕੁਲਵਿੰਦਰ ਕੌਰ , ਵਾਰਡ ਨੰ.46 ਪਰਸ ਰਾਮ ਨਗਰ ਵਿੱਚ ਕਾਂਗਰਸੀ ਕੌਂਸਲਰ ਰਤਨ ਰਾਹੀ , ਵਾਰਡ ਨੰ. 36 ਗੋਪਾਲ ਨਗਰ ਵਿਖੇ ਕਾਂਗਰਸੀ ਕੌਂਸਲਰ ਹਰਵਿੰਦਰ ਸਿੰਘ ਲੱਡੂ , ਵਾਰਡ ਨੰ. 35 ਵੀਰ ਕਲੋਨੀ ਵਿੱਚ ਕਾਂਗਰਸੀ ਕੌਂਸਲਰ ਰਮਨ ਗੋਇਲ ਨੂੰ ਜਿਤਾਉਣ ਤੇ ਧੰਨਵਾਦੀ ਮੀਟਿੰਗਾਂ ਕੀਤੀਆਂ। ਉਨ੍ਹਾਂ ਇਸ ਮੌਕੇ ਸੰਬੋਧਣ ਕਰਦਿਆਂ ਕਿਹਾ ਕਿ ਸ਼ਹਿਰ ਅੰਦਰ ਅਧੂਰੇ ਰਹਿੰਦੇ ਵਿਕਾਸ ਕਾਰਜਾਂ ਨੂੰ ਪਹਿਲ ਦੇ ਆਧਾਰ ਤੇ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਵਿਕਾਸ ਕਾਰਜਾਂ ਲਈ ਗਰਾਂਟ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਨਗਰ ਨਿਗਮ ਚੋਣਾਂ ਵਿੱਚ ਜਿੱਤਣ ਵਾਲੇ ਕੌਂਸਲਰਾਂ ਨੂੰ ਕਿਹਾ ਕਿ ਉਹ ਹੁਣੇ ਤੋਂ ਹੀ ਆਪਣੇ ਵਾਰਡਾਂ ਦੇ ਵਿਕਾਸ ਅਤੇ ਲੋਕਾਂ ਦੀ ਸੇਵਾ ਲਈ ਤੱਤਪਰ ਹੋ ਜਾਣ। ਵਿੱਤ ਮੰਤਰੀ ਨੇ ਕਿਹਾ ਕਿ ਸ਼ਹਿਰ ਦੇ ਲੋਕਾਂ ਨੇ ਕਾਂਗਰਸ ਪਾਰਟੀ ਅਤੇ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਉੱਪਰ ਇਨ੍ਹਾਂ ਚੋਣਾਂ ਵਿਚ ਵੱਡਾ ਵਿਸ਼ਵਾਸ ਜਤਾਇਆ ਹੈ ਜਿਸ ਨੂੰ ਕਾਂਗਰਸ ਪਾਰਟੀ ਤੇ ਕੌਂਸਲਰ ਬਰਕਰਾਰ ਰੱਖਣਗੇ।






















