ਮਾਨਸਾ 25 ਫਰਵਰੀ (ਵਿਸ਼ਵ ਵਾਰਤਾ )- ਨਗਰ ਕੌਂਸਲ ਮਾਨਸਾ ਵੱਲੋਂ ਜਿਲਾ ਕਚਹਿਰੀ ਤੇ ਬਾਰ ਐਸੋਸੀਏਸ਼ਨ ਵਿਚ ਕੂੜਾਦਾਨ ਵੰਡੇ ਗਏ ਤੇ ਸਫਾਈ ਵਿਵਸਥਾ ਯਕੀਨੀ ਬਣਾਉਣ ਦਾ ਭਰੋਸਾ ਦਿਵਾਇਆ। ਇਸ ਦੌਰਾਨ ਜਿਲਾ ਸ਼ੈਸ਼ਨ ਜੱਜ ਨਵਜੋਤ ਕੌਰ ਤੇ ਬਾਰ ਐਸੋਸੀਏਸ਼ਨ ਮਾਨਸਾ ਦੇ ਪ੍ਰਧਾਨ ਨਵਲ ਕੁਮਾਰ ਗੋਇਲ ਵੀ ਹਾਜਰ ਸਨ। ਨਗਰ ਕੌਂਸਲ ਮਾਨਸਾ ਦੇ ਪ੍ਰਧਾਨ ਵਿਜੈ ਸਿੰਗਲਾ ਦੀ ਅਗਵਾਈ ਵਿੱਚ ਸ਼ਹਿਰ ਵਿੱਚ ਸਫਾਈ ਅਭਿਆਨ ਚਲਾਇਆ ਗਿਆ ਹੈ,ਜਿਸ ਤਹਿਤ ਵੱਖ ਵੱਖ ਵਾਰਡਾਂ ਚੋਂ ਕੂੜੇ ਆਦਿ ਦੀ ਸਫਾਈ ਕਰਨ ਦੇ ਨਾਲ-ਨਾਲ ਜਿਲਾ ਕਚਹਿਰੀ ਤੇ ਬਾਰ ਐਸੋਸੀਏਸ਼ਨ ਚ ਕੂੜਾਦਾਨ ਦਿੱਤੇ ਗਏ। ਇਸ ਲਈ ਜਿਲਾ ਸ਼ੈਸ਼ਨ ਜੱਜ ਨਵਜੋਤ ਕੌਰ, ਬਾਰ ਐਸੋਸੀਏਸ਼ਨ ਮਾਨਸਾ ਦੇ ਪ੍ਰਧਾਨ ਨਮਲ ਕੁਮਾਰ ਗੋਇਲ ਨੇ ਨਗਰ ਕੌਂਸਲ ਦਾ ਧੰਨਵਾਦ ਕੀਤਾ। ਪ੍ਰਧਾਨ ਵਿਜੈ ਸਿੰਗਲਾ ਨੇ ਕਿਹਾ ਕਿ ਸਫ਼ਾਈ ਵਿਵਸਥਾ ਨੂੰ ਯਕੀਨੀ ਬਣਾਉਣਾ ਸਭ ਤੋਂ ਜਰੂਰੀ ਹੈ,ਕਿਉਕਿ ਇਸ ਤੋਂ ਬਿਨਾਂ ਕਿਸੇ ਵੀ ਤਰਾਂ ਦਾ ਵਿਕਾਸ ਸੰਭਵ ਨਹੀਂ ਹੈ।ਉਨਾਂ ਕਿਹਾ ਕਿ ਇਸ ਵਿਚ ਸ਼ਹਿਰੀ ਵੀ ਸਹਿਯੋਗ ਦੇਣ ਤਾਂ ਜੋ ਇਸ ਏਕੇ ਦੇ ਹੰਭਲੇ ਨਾਲ ਸ਼ਹਿਰ ਨੂੰ ਸੋਹਣਾ ਤੇ ਵਿਕਾਸਸ਼ੀਲ ਬਣਾਇਆ ਜਾ ਸਕਦਾ ਹੈ।ਉਨਾਂ ਕਿਹਾ ਕਿ ਸਫ਼ਾਈ ਪ੍ਰਬੰਧ ਸ਼ਹਿਰ ਦੇਸ਼ ਸਮੁੱਚੇ ਵਾਰਡਾਂ ਚ ਕੀਤੇ ਗਏ ਹਨ।ਉਨਾਂ ਕਿਹਾ ਕਿ ਸ਼ਹਿਰੀਆਂ ਨੂੰ ਕੋਈ ਮੁਸ਼ਕਿਲ ਨਹੀ ਆਉਣ ਦਿੱਤੀ ਜਾਵੇਗੀ ਤੇ ਸਮੇਂ ਸਮੇਂ ਤੇ ਸ਼ਹਿਰੀਆਂ ਦੇ ਕੰਮਾਂ ਸੰਬੰਧੀ ਸੁਝਾਅ ਵੀ ਲਏ ਜਾਂਦੇ ਰਹਿਣਗੇ।ਉਨਾਂ ਕਿਹਾ ਕਿ ਸ਼ਹਿਰੀਆਂ ਨੂੰ ਜੋ ਵੀ ਮੁਸ਼ਕਿਲਾਂ ਦਰਪੇਸ਼ ਹਨ, ਉਨਾਂ ਦਾ ਨਿਪਟਾਰਾ ਹੋਵੇਗਾ ਤੇ ਇਸ ਵਾਸਤੇ ਉਹ ਹਰ ਵਾਰਡ ਦਾ ਗੇੜਾ ਰੱਖਣਗੇ।ਉਨਾਂ ਭਰੋਸਾ ਦਿਵਾਇਆ ਕਿ ਹਰ ਵਾਰਡ ਅੰਦਰ ਲੋੜੀਂਦਾ ਵਿਕਾਸ ਬਿਨਾਂ ਭੇਦਭਾਵ ਹੋਵੇਗਾ।ਇਸ ਮੌਕੇ ਮੀਤ ਪ੍ਰਧਾਨ ਸੁਨੀਲ ਕੁਮਾਰ ਨੀਨੂੰ,ਉਪ ਪ੍ਰਧਾਨ ਕ੍ਰਿਸ਼ਨ ਸਿੰਘ ਕੌਸਲਰ ਰਾਮਪਾਲ ਸਿੰਘ, ਸੰਦੀਪ ਸ਼ਰਮਾ ਸਤੀਸ਼ ਮਹਿਤਾ,ਅੰਮ੍ਰਿਤਪਾਲ ਗੋਗਾ ਬਾਰ ਐਸੋਸੀਏਸ਼ਨ ਦੇ ਸਕੱਤਰ ਅੰਗਰੇਜ ਸਿੰਘ ਕਲੇਰ,ਵਕੀਲ ਬੀ ਐਨ ਗੋਇਲ, ਪ੍ਰਮੋਦ ਕੁਮਾਰ, ਵਕੀਲ ਰਣਦੀਪ ਸ਼ਰਮਾ,ਰਾਜੀਵ ਕੁਮਾਰ ਆਦਿ ਹਾਜ਼ਰ ਸਨ।
ਫੈਸ਼ਨ ਟੀਵੀ ਨੇ ਚੰਡੀਗੜ੍ਹ ਟ੍ਰਾਈਸਿਟੀ ਵਿੱਚ ਮੈਗਾ ਈਵੈਂਟ ‘ਚ ਗਲੇਨਵਰਲਡ ਰੀਅਲਟਰਾਂ ਨਾਲ ਆਪਣੀ ਭਾਈਵਾਲੀ ਦਾ ਕੀਤਾ ਐਲਾਨ
ਫੈਸ਼ਨ ਟੀਵੀ ਨੇ ਚੰਡੀਗੜ੍ਹ ਟ੍ਰਾਈਸਿਟੀ ਵਿੱਚ ਮੈਗਾ ਈਵੈਂਟ 'ਚ ਗਲੇਨਵਰਲਡ ਰੀਅਲਟਰਾਂ ਨਾਲ ਆਪਣੀ ਭਾਈਵਾਲੀ ਦਾ ਕੀਤਾ ਐਲਾਨ ਚੰਡੀਗੜ੍ਹ, 19 ਮਈ...