ਨਗਰ ਕੌਂਸਲ ਖਰੜ ਦੇ ਪ੍ਰਧਾਨ ਦੀ ਚੋਣ ਅੱਜ

ਖਰੜ, 19ਅਪ੍ਰੈਲ(ਵਿਸ਼ਵ ਵਾਰਤਾ)- ਨਗਰ ਕੌਂਸਲ ਖਰੜ ਦੇ ਨਵੇਂ ਪ੍ਰਧਾਨ ਅਤੇ ਉਪ-ਪ੍ਰਧਾਨ ਲਈ ਅੱਜ ਚੋਣ ਹੋਣ ਜਾ ਰਹੀ ਹੈ। ਸਾਰੀਆਂ ਪਾਰਟੀਆਂ ਆਪਣੇ ਆਪਣੇ ਤਰੀਕੇ ਨਾਲ ਅਜਮਾਇਸ਼ ਕਰ ਰਹੀਆਂ ਹਨ। ਇਹਨਾਂ ਚੋਣਾਂ ਵਿੱਚ ਮੁੱਖ ਭੂਮਿਕਾ ਆਜ਼ਾਦ ਉਮੀਦਵਾਰ ਨਿਭਾਉਣਗੇ।ਜਿਥੇ ਇਕ ਪਾਸੇ ਸੱਤਾਧਾਰੀ ਪਾਰਟੀ ਕਾਂਗਰਸ ਨਾਲ ਸੰਬੰਧਿਤ ਉਮੀਦਵਾਰਾਂ ਕੋਲ ਪੂਰਨ ਬਹੁਮਤ ਨਹੀਂ ਹੈ। ਉਥੇ ਹੀ ਸ਼੍ਰੋਮਣੀ ਅਕਾਲੀ ਦਲ ਅਜਾਦ ਉਮੀਦਵਾਰਾਂ ਨਾਲ ਮਿਲਕੇ ਆਪਣਾ ਪ੍ਰਧਾਨ ਬਣਾਉਣ ਦਾ ਦਾਅਵਾ ਕਰ ਰਿਹਾ ਹੈ।
ਸੱਤਾਧਾਰੀ ਕਾਂਗਰਸ ਪਾਰਟੀ ਦੇ ਕੋਲ 4 ਚਿਹਰੇ ਸਾਹਮਣੇ ਆਏ ਹਨ. ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਕੋਲ ਸਿਰਫ ਦੋ ਅਜਿਹੇ ਚਿਹਰੇ ਹਨ।ਖਰੜ ਨਗਰ ਕੌਂਸਲ ਦੀਆਂ ਚੋਣਾਂ ਵਿੱਚ ਖਰੜ ਦੇ ਕੁੱਲ 27 ਵਾਰਡਾਂ ਤੋਂ ਕਾਂਗਰਸ ਦੇ ਕੋਲ 10 ਉਮੀਦਵਾਰ , ਸ਼੍ਰੋਮਣੀ ਅਕਾਲੀ ਦਲ ਦੇ ਕੋਲ 8 , ਆਮ ਆਦਮੀ ਪਾਰਟੀ ਕੋਲ ਇਕ ਅਤੇ 8 ਆਜ਼ਾਦ ਉਮੀਦਵਾਰ ਹਨ।






















