• Latest
  • Trending
ਨਗਰ ਕੌਂਸਲਾਂ ਚੋਣਾਂ ‘ਚ ਨਜ਼ਰ ਆਉਂਦੀ ਸਪੱਸ਼ਟ ਹਾਰ ਦੀ ਬੁਖਲਾਹਟ ਵਿੱਚ ਭਾਜਪਾ ਤੇ ਆਪ ਚੀਕ-ਚਿਹਾੜਾ ਪਾਉਣ ਲੱਗੀਆਂ-ਕੈਪਟਨ ਅਮਰਿੰਦਰ ਸਿੰਘ

ਨਗਰ ਕੌਂਸਲਾਂ ਚੋਣਾਂ ‘ਚ ਨਜ਼ਰ ਆਉਂਦੀ ਸਪੱਸ਼ਟ ਹਾਰ ਦੀ ਬੁਖਲਾਹਟ ਵਿੱਚ ਭਾਜਪਾ ਤੇ ਆਪ ਚੀਕ-ਚਿਹਾੜਾ ਪਾਉਣ ਲੱਗੀਆਂ-ਕੈਪਟਨ ਅਮਰਿੰਦਰ ਸਿੰਘ

5 years ago
Cricket: ਸ਼੍ਰੀਲੰਕਾ ਖਿਲਾਫ ਟੈਸਟ ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ

Cricket: ਸ਼੍ਰੀਲੰਕਾ ਖਿਲਾਫ ਟੈਸਟ ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ

11 minutes ago
National: CJP ਤੋਂ ਬਾਅਦ ਹੁਣ ਟਰਾਂਸਪੋਰਟਰ ਕਰਨਗੇ ਸੰਸਦ ਵੱਲ ਮਾਰਚ

National: CJP ਤੋਂ ਬਾਅਦ ਹੁਣ ਟਰਾਂਸਪੋਰਟਰ ਕਰਨਗੇ ਸੰਸਦ ਵੱਲ ਮਾਰਚ

29 minutes ago
National: ਪ੍ਰਦਰਸ਼ਨਾਂ ਦੌਰਾਨ ‘ਪੈਲੇਟ ਗਨ’ ‘ਤੇ ਪਾਬੰਦੀ ਲਾਉਣ ਦੀ ਮੰਗ: ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ

National: ਪ੍ਰਦਰਸ਼ਨਾਂ ਦੌਰਾਨ ‘ਪੈਲੇਟ ਗਨ’ ‘ਤੇ ਪਾਬੰਦੀ ਲਾਉਣ ਦੀ ਮੰਗ: ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ

1 hour ago
National: ਸੁਪਰੀਮ ਕੋਰਟ ਵਿੱਚ ਅਧਿਆਪਕਾਂ ਦੇ ਮਾਮਲੇ ‘ਤੇ ਅੱਜ ਹੋਵੇਗੀ ਸੁਣਵਾਈ

National: ਸੁਪਰੀਮ ਕੋਰਟ ਵਿੱਚ ਅਧਿਆਪਕਾਂ ਦੇ ਮਾਮਲੇ ‘ਤੇ ਅੱਜ ਹੋਵੇਗੀ ਸੁਣਵਾਈ

2 hours ago
Morning News : ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ

Morning News : ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ

2 hours ago
National: ਇੱਕ ਅਗਸਤ ਨੂੰ ਦਿੱਲੀ ਵਿੱਚ ‘ਨੈਸ਼ਨਲ ਟਾਊਨਹਾਲ ਅਗੇਂਸਟ ਈ-20’ ਦਾ ਆਯੋਜਨ ਕਰੇਗੀ ਆਮ ਆਦਮੀ ਪਾਰਟੀ – ਕੇਜਰੀਵਾਲ

National: ਇੱਕ ਅਗਸਤ ਨੂੰ ਦਿੱਲੀ ਵਿੱਚ ‘ਨੈਸ਼ਨਲ ਟਾਊਨਹਾਲ ਅਗੇਂਸਟ ਈ-20’ ਦਾ ਆਯੋਜਨ ਕਰੇਗੀ ਆਮ ਆਦਮੀ ਪਾਰਟੀ – ਕੇਜਰੀਵਾਲ

2 hours ago
Punjab: ਗੁਰੂ ਦੀਆਂ ਗੋੋਲਕਾਂ ਅਤੇ ਸਿੱਖ ਪ੍ਰੰਪਰਾਵਾਂ ’ਤੇ ਹਮਲੇ ਕਰਨ ਵਾਲਿਆਂ ਨੂੰ ਕੌਮ ਮੁਆਫ਼ ਨਹੀਂ ਕਰੇਗੀ – ਗਿਆਨੀ ਕੁਲਦੀਪ ਸਿੰਘ ਗੜਗੱਜ

Punjab: ਗੁਰੂ ਦੀਆਂ ਗੋੋਲਕਾਂ ਅਤੇ ਸਿੱਖ ਪ੍ਰੰਪਰਾਵਾਂ ’ਤੇ ਹਮਲੇ ਕਰਨ ਵਾਲਿਆਂ ਨੂੰ ਕੌਮ ਮੁਆਫ਼ ਨਹੀਂ ਕਰੇਗੀ – ਗਿਆਨੀ ਕੁਲਦੀਪ ਸਿੰਘ ਗੜਗੱਜ

2 hours ago
Cockroach Janata Party ਨੇ ਫੇਰ ਦਿੱਤੀ ਅੰਦੋਲਨ ਦੀ ਚੇਤਾਵਨੀ

Cockroach Janata Party ਨੇ ਫੇਰ ਦਿੱਤੀ ਅੰਦੋਲਨ ਦੀ ਚੇਤਾਵਨੀ

2 hours ago
Commonwealth Games: ਰਾਸ਼ਟਰਮੰਡਲ ਖੇਡਾਂ ਵਿੱਚ ਨੇ ਭਾਰਤ ਦਾ ਦੂਜਾ ਸੋਨ ਤਗਮਾ ਜਿੱਤਿਆ

Commonwealth Games: ਰਾਸ਼ਟਰਮੰਡਲ ਖੇਡਾਂ ਵਿੱਚ ਨੇ ਭਾਰਤ ਦਾ ਦੂਜਾ ਸੋਨ ਤਗਮਾ ਜਿੱਤਿਆ

3 hours ago
Hukamnama Sri Darbar Sahib Today – 28 July 2026 | Ang 845 I ਅੱਜ ਦਾ ਹੁਕਮਨਾਮਾ

Hukamnama Sri Darbar Sahib Today – 28 July 2026 | Ang 845 I ਅੱਜ ਦਾ ਹੁਕਮਨਾਮਾ

5 hours ago
Big Breaking: ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖਬਰਾਂ

12 hours ago
30 ਜੁਲਾਈ ਤੋਂ 11 ਅਗਸਤ ਤੱਕ ਬੰਦ ਰਹਿਣਗੇ ਸਕੂਲ; ਆਨਲਾਈਨ ਲੱਗਣਗੀਆਂ ਕਲਾਸਾਂ

30 ਜੁਲਾਈ ਤੋਂ 11 ਅਗਸਤ ਤੱਕ ਬੰਦ ਰਹਿਣਗੇ ਸਕੂਲ; ਆਨਲਾਈਨ ਲੱਗਣਗੀਆਂ ਕਲਾਸਾਂ

12 hours ago
Hindi News
English News
Tuesday, July 28, 2026
No Result
View All Result
29 °c
Chandigarh
31 ° Wed
29 ° Thu
28 ° Fri
29 ° Sat
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਨਗਰ ਕੌਂਸਲਾਂ ਚੋਣਾਂ ‘ਚ ਨਜ਼ਰ ਆਉਂਦੀ ਸਪੱਸ਼ਟ ਹਾਰ ਦੀ ਬੁਖਲਾਹਟ ਵਿੱਚ ਭਾਜਪਾ ਤੇ ਆਪ ਚੀਕ-ਚਿਹਾੜਾ ਪਾਉਣ ਲੱਗੀਆਂ-ਕੈਪਟਨ ਅਮਰਿੰਦਰ ਸਿੰਘ

February 16, 2021
in ਖਬਰਾਂ, ਪੰਜਾਬ
ਨਗਰ ਕੌਂਸਲਾਂ ਚੋਣਾਂ ‘ਚ ਨਜ਼ਰ ਆਉਂਦੀ ਸਪੱਸ਼ਟ ਹਾਰ ਦੀ ਬੁਖਲਾਹਟ ਵਿੱਚ ਭਾਜਪਾ ਤੇ ਆਪ ਚੀਕ-ਚਿਹਾੜਾ ਪਾਉਣ ਲੱਗੀਆਂ-ਕੈਪਟਨ ਅਮਰਿੰਦਰ ਸਿੰਘ

ਚੋਣ ਨਤੀਜੇ ਪੰਜਾਬ ਵਾਸੀਆਂ ਵੱਲੋਂ ਵਿਰੋਧੀ ਧਿਰਾਂ ਦੀਆਂ ਲੋਕ ਵਿਰੋਧੀ ਨੀਤੀਆਂ ਤੇ ਕਾਰਵਾਈਆਂ ਨੂੰ ਨਾਕਾਰਨ ਦੀ ਸ਼ਾਹਦੀ ਭਰਨਗੇ

ਚੰਡੀਗੜ੍ਹ, 16 ਫਰਵਰੀ( ਵਿਸ਼ਵ ਵਾਰਤਾ )-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਰਤੀ ਜਨਤਾ ਪਾਰਟੀ ਅਤੇ ਆਮ ਆਦਮੀ ਪਾਰਟੀ ਵੱਲੋਂ ਨਗਰ ਕੌਂਸਲਾਂ ਦੀਆਂ ਚੋਣਾਂ ਵਿੱਚ ਧਾਂਦਲੀ ਕਰਨ ਦੇ ਲਾਏ ਦੋਸ਼ਾਂ ਨੂੰ ਚੋਣਾਂ ਵਿੱਚ ਨਜ਼ਰ ਆਉਂਦੀ ਸਪੱਸ਼ਟ ਹਾਰ ਤੋਂ ਘਬਰਾ ਕੇ ਚੀਕ-ਚਿਹਾੜਾ ਪਾਉਣ ਦੀ ਮਿਸਾਲ ਕਰਾਰ ਦਿੱਤਾ ਹੈ ਜਿਨ੍ਹਾਂ ਦੇ ਨਤੀਜੇ ਬੁੱਧਵਾਰ ਨੂੰ ਐਲਾਨੇ ਜਾਣਗੇ।

ਮੁੱਖ ਮੰਤਰੀ ਨੇ ਕਿਹਾ,”ਇਨ੍ਹਾਂ ਚੋਣਾਂ ਵਿੱਚ ਉਨ੍ਹਾਂ ਦਾ ਯਕੀਨਨ ਸਫ਼ਾਇਆ ਹੋ ਜਾਣ ਦੀ ਇਹ ਘਬਰਾਹਟ ਭਰੀ ਪ੍ਰਤੀਕ੍ਰਿਆ ਹੈ।” ਉਨ੍ਹਾਂ ਅੱਗੇ ਕਿਹਾ ਕਿ ਭਾਜਪਾ, ਆਪ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਇਨ੍ਹਾਂ ਮਿਊਂਸਿਪਲ ਚੋਣਾਂ ਵਿੱਚ ਪੂਰੀ ਤਰ੍ਹਾਂ ਸਫ਼ਾਇਆ ਹੋਣਾ ਤੈਅ ਹੈ ਅਤੇ ਇਨ੍ਹਾਂ ਚੋਣਾਂ ਦੇ ਨਤੀਜੇ ਇਨ੍ਹਾਂ ਪਾਰਟੀਆਂ, ਜੋ ਕਿ ਪੰਜਾਬ ਦੇ ਲੋਕਾਂ ਦਾ ਵਿਸ਼ਵਾਸ ਅਤੇ ਯਕੀਨ ਪੂਰੀ ਤਰ੍ਹਾਂ ਗੁਆ ਚੁੱਕੀਆਂ ਹਨ, ਦੀ ਹੋਰ ਵੀ ਭੈੜੀ ਹੋਣ ਵਾਲੀ ਹਾਲਤ ਦੀ ਪੇਸ਼ੀਨਗੋਈ ਸਾਬਤ ਹੋਣਗੇ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਨ੍ਹਾਂ ਸਾਰੀਆਂ ਪਾਰਟੀਆਂ ਨੇ ਇਕੱਠੇ ਹੋ ਕੇ ਪੰਜਾਬ ਨੂੰ ਬਰਬਾਦ ਕੀਤਾ ਹੈ ਅਤੇ ਇਨ੍ਹਾਂ ਦੇ ਲੋਕ ਤੇ ਪੰਜਾਬ ਵਿਰੋਧੀ ਕਾਰਿਆਂ ਦੀ ਲੰਮੀ ਸੂਚੀ ਵਿੱਚ ਹੁਣ ਕਾਲੇ ਖੇਤੀ ਕਾਨੂੰਨਾਂ ਦਾ ਨਵਾਂ ਅਧਿਆਏ ਦਰਜ ਹੋ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਲੋਕਾਂ ਦੁਆਰਾ ਪੂਰਨ ਤੌਰ ‘ਤੇ ਨਕਾਰੇ ਜਾਣ ਕਰਕੇ ਇਨ੍ਹਾਂ ਪਾਰਟੀਆਂ ਦੀ ਲੀਡਰਸ਼ਿਪ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ ਜੋ ਕਿ ਯਕੀਨੀ ਤੌਰ ‘ਤੇ ਆਪਣੀ ਨਾਕਾਮਯਾਬੀ ਲੁਕਾਉਣ ਲਈ ਬਹਾਨੇ ਘੜ ਰਹੀਆਂ ਹਨ।

ਮੁੱਖ ਮੰਤਰੀ ਨੇ ਅੱਗੇ ਕਿਹਾ,”ਮੇਰੀ ਸਰਕਾਰ ਤੇ ਮੇਰੀ ਪਾਰਟੀ ਉਸ ਚੋਣ ਨੂੰ ਸਾਬੋਤਾਜ ਕਰਨ ਦੀ ਕੋਸ਼ਿਸ਼ ਕਿਉਂ ਕਰੇਗੀ ਜਿਸ ਨੂੰ ਅਸੀਂ ਸਾਫ ਤੌਰ ‘ਤੇ ਜਿੱਤ ਰਹੇ ਹਾਂ।” ਉਨ੍ਹਾਂ ਨੇ ਵਿਰੋਧੀ ਪਾਰਟੀਆਂ ਨੂੰ ਹੋ-ਹੱਲਾ ਕਰਨ ਦੀ ਬਜਾਏ ਆਪਣੀਆਂ ਨੀਤੀਆਂ ਅਤੇ ਪ੍ਰੋਗਰਾਮਾਂ ਦੀ ਪੜਚੋਲ ਕਰਨ ਦੀ ਨਸੀਹਤ ਦਿੱਤੀ। ਉਨ੍ਹਾਂ ਅੱਗੇ ਕਿਹਾ ਕਿ ਦਿੱਲੀ ਵਿੱਚ ਗਣਤੰਤਰ ਦਿਵਸ ਮੌਕੇ ਹੋਈ ਹਿੰਸਾ ਵਾਂਗ ਪੰਜਾਬ ਵਿੱਚ ਵੀ ਮਿਊਂਸਿਪਲ ਚੋਣਾਂ ਦੌਰਾਨ ਹੋਈਆਂ ਹਿੰਸਾ ਦੀਆਂ ਵਾਰਦਾਤਾਂ ਭਾਜਪਾ ਅਤੇ ਆਪ ਵੱਲੋਂ ਮਿਲੀਭੁਗਤ ਕਰਕੇ ਕਿਸੇ ਵੀ ਹਰਬੇ ਨਾਲ ਇਹ ਚੋਣਾਂ ਜਿੱਤਣ ਦੀ ਕੋਸ਼ਿਸ਼ ਦੀਆਂ ਸੂਚਕ ਹਨ।

ਭਾਜਪਾ ਆਗੂ ਤਰੁਣ ਚੁੱਘ ਵੱਲੋਂ ਕੀਤੀ ਗਈ ਟਿੱਪਣੀ ਕਿ ਪੰਜਾਬ ਦੇ ਲੋਕ ਦਹਿਸ਼ਤ ਅਤੇ ਡਰ ਵਿੱਚ ਜਿਉਂ ਰਹੇ ਹਨ, ਦਾ ਕਰਾਰਾ ਜਵਾਬ ਦਿੰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਸਲ ਵਿੱਚ ਸਾਰੇ ਦੇਸ਼ ਦੇ ਲੋਕ ਹੀ ਜ਼ਾਲਮ ਕੇਂਦਰ ਸਰਕਾਰ ਦੇ ਖੌਫ਼ ਦੇ ਪਰਛਾਵੇਂ ਹੇਠ ਜਿਉਂ ਰਹੇ ਹਨ, ਜਿਸ ਕੇਂਦਰ ਸਰਕਾਰ ਨੇ ਲੋਕਤੰਤਰੀ ਹੋਣ ਦਾ ਨਾਟਕ ਤੱਕ ਕਰਨਾ ਬੰਦ ਕਰ ਦਿੱਤਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਇਸ ਹੱਦ ਤੱਕ ਤਾਨਾਸ਼ਾਹੀ ਰਵੱਈਆ ਅਖ਼ਤਿਆਰ ਕਰ ਚੁੱਕੀ ਹੈ ਕਿ ਇਸ ਨੂੰ ਸੋਸ਼ਲ ਮੀਡੀਆ ‘ਤੇ ਵੀ ਆਪਣੀ ਜ਼ਰਾ ਕੁ ਜਿੰਨੀ ਖ਼ਿਲਾਫਤ ਬਰਦਾਸ਼ਤ ਨਹੀਂ ਹੈ ਅਤੇ ਇਹੀ ਕਾਰਨ ਹੈ ਕਿ ਭਾਜਪਾ ਦੇ ਲੋਕ ਹੁਣ ਇਹ ਯਕੀਨ ਕਰਨ ਲੱਗ ਪਏ ਹਨ ਕਿ ਦੂਜੀਆਂ ਪਾਰਟੀਆਂ ਵੀ ਸੱਤਾ ਵਿੱਚ ਆ ਕੇ ਤਾਨਾਸ਼ਾਹੀ ਢੰਗ ਨਾਲ ਸਰਕਾਰਾਂ ਚਲਾ ਰਹੀਆਂ ਹਨ। ਉਨ੍ਹਾਂ ਹੋਰ ਦੱਸਿਆ ਕਿ ਕਾਂਗਰਸ ਨੇ ਹਮੇਸ਼ਾ ਲੋਕਤੰਤਰ ਅਤੇ ਨਾਗਰਿਕਾਂ ਦੀ ਆਜ਼ਾਦੀ ਦੇ ਸੰਵਿਧਾਨਿਕ ਅਸੂਲਾਂ ‘ਤੇ ਪਹਿਰਾ ਦਿੱਤਾ ਹੈ ਅਤੇ ਪੰਜਾਬ ਤੇ ਹੋਰ ਸੂਬਿਆਂ, ਜਿੱਥੇ ਇਸ ਦੀ ਸਰਕਾਰ ਹੈ, ਵਿੱਚ ਵੀ ਇਨ੍ਹਾਂ ਅਸੂਲਾਂ ਦੀ ਪਾਲਨਾ ਕਰਦੀ ਰਹੇਗੀ।

ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਜਿੱਥੋਂ ਤੱਕ ਅਰਵਿੰਦ ਕੇਜਰੀਵਾਲ ਦੀ ਪਾਰਟੀ ‘ਆਪ’ ਦਾ ਸਵਾਲ ਹੈ ਤਾਂ ਇਹ ਪਾਰਟੀ ਗੁੰਮਰਾਹਕੁੰਨ ਪ੍ਰਚਾਰ ਕਰਨ ਅਤੇ ਲੋਕ ਵਿਰੋਧੀ ਏਜੰਡਾ ਅੱਗੇ ਵਧਾਉਣ ਲਈ ਭਾਜਪਾ ਦੇ ਹੱਥਠੋਕੇ ਤੋਂ ਵਧ ਕੇ ਕੁਝ ਵੀ ਨਹੀਂ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇਨ੍ਹਾਂ ਪਾਰਟੀਆਂ ਦੁਆਰਾ ਬੋਲੇ ਗਏ ਝੂਠ ਜ਼ਾਹਰਾ ਤੌਰ ‘ਤੇ ਇਨ੍ਹਾਂ ਦੇ ਸੌੜੇ ਸਿਆਸੀ ਏਜੰਡੇ ਦੁਆਰਾ ਪ੍ਰੇਰਿਤ ਹਨ।

ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿਚਲੀਆਂ ਵਿਰੋਧੀ ਪਾਰਟੀਆਂ ਨੂੰ ਆਪਣੇ ਝੂਠੇ ਬਿਆਨਾਂ ਅਤੇ ਧੋਖਾਧੜੀ ਵਾਲੇ ਕਾਰਨਾਮਿਆਂ ਨਾਲ ਲੋਕਾਂ ਨੂੰ ਗੁੰਮਰਾਹ ਕਰਨ ਤੋਂ ਬਾਜ਼ ਆਉਣ ਲਈ ਕਿਹਾ। ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਭਾਵੇਂ ਇਹ ਭਾਜਪਾ ਹੋਵੇ ਜਾਂ ਆਪ ਜਾਂ ਸ਼੍ਰੋਮਣੀ ਅਕਾਲੀ ਦਲ ਹੋਵੇ, ਇਹ ਸਾਫ ਹੈ ਕਿ ਇਹ ਪਾਰਟੀਆਂ ਜ਼ਮੀਨੀ ਸੱਚਾਈ ਤੋਂ ਕੋਹਾਂ ਦੂਰ ਹਨ ਅਤੇ ਲੋਕਾਂ ਦੀ ਨਬਜ਼ ਪਛਾਣਨ ਵਿੱਚ ਨਾਕਾਮ ਰਹੀਆਂ ਹਨ ਅਤੇ ਇਹੀ ਕਾਰਨ ਹੈ ਕਿ ਲੋਕਾਂ ਨੇ ਇਨ੍ਹਾਂ ਦੀਆਂ ਵੰਡ ਪਾਊ, ਪੂੰਜੀਵਾਦੀ ਅਤੇ ਜ਼ਾਲਮਾਨਾ ਨੀਤੀਆਂ ਨੂੰ ਸਿਰੇ ਤੋਂ ਨਕਾਰ ਕੇ ਸ਼ਾਂਤੀ ਅਤੇ ਸਥਿਰਤਾ ਦੇ ਮਾਹੌਲ ਵਿੱਚ ਪੰਜਾਬ ਦੇ ਵਿਕਾਸ ਅਤੇ ਖੁਸ਼ਹਾਲੀ ਦੇ ਪੱਖ ਵਿੱਚ ਹਾਮੀ ਭਰੀ ਹੈ।

—-

Tags: CAPTAIN Amarinder SinghCmCongressPOLITICS
Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Cricket: ਸ਼੍ਰੀਲੰਕਾ ਖਿਲਾਫ ਟੈਸਟ ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ

Cricket: ਸ਼੍ਰੀਲੰਕਾ ਖਿਲਾਫ ਟੈਸਟ ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ

by Ranjit Singh
July 28, 2026
0

Cricket: ਸ਼੍ਰੀਲੰਕਾ ਖਿਲਾਫ ਟੈਸਟ ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ ਨਵੀਂ ਦਿੱਲੀ, 28 ਜੁਲਾਈ (ਵਿਸ਼ਵ ਵਾਰਤਾ): ਬੀਸੀਸੀਆਈ ਨੇ ਸ਼੍ਰੀਲੰਕਾ ਵਿਰੁੱਧ...

National: CJP ਤੋਂ ਬਾਅਦ ਹੁਣ ਟਰਾਂਸਪੋਰਟਰ ਕਰਨਗੇ ਸੰਸਦ ਵੱਲ ਮਾਰਚ

National: CJP ਤੋਂ ਬਾਅਦ ਹੁਣ ਟਰਾਂਸਪੋਰਟਰ ਕਰਨਗੇ ਸੰਸਦ ਵੱਲ ਮਾਰਚ

by Ranjit Singh
July 28, 2026
0

National: CJP ਤੋਂ ਬਾਅਦ ਹੁਣ ਟਰਾਂਸਪੋਰਟਰ ਕਰਨਗੇ ਸੰਸਦ ਵੱਲ ਮਾਰਚ ਨਵੀਂ ਦਿੱਲੀ, 28 ਜੁਲਾਈ (ਵਿਸ਼ਵ ਵਾਰਤਾ): ਸੋਸ਼ਲ ਮੀਡੀਆ 'ਤੇ "E-20...

National: ਪ੍ਰਦਰਸ਼ਨਾਂ ਦੌਰਾਨ ‘ਪੈਲੇਟ ਗਨ’ ‘ਤੇ ਪਾਬੰਦੀ ਲਾਉਣ ਦੀ ਮੰਗ: ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ

National: ਪ੍ਰਦਰਸ਼ਨਾਂ ਦੌਰਾਨ ‘ਪੈਲੇਟ ਗਨ’ ‘ਤੇ ਪਾਬੰਦੀ ਲਾਉਣ ਦੀ ਮੰਗ: ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ

by Ranjit Singh
July 28, 2026
0

National: ਪ੍ਰਦਰਸ਼ਨਾਂ ਦੌਰਾਨ 'ਪੈਲੇਟ ਗਨ' 'ਤੇ ਪਾਬੰਦੀ ਲਾਉਣ ਦੀ ਮੰਗ: ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਨਵੀਂ ਦਿੱਲੀ, 28 ਜੁਲਾਈ (ਵਿਸ਼ਵ...

National: ਸੁਪਰੀਮ ਕੋਰਟ ਵਿੱਚ ਅਧਿਆਪਕਾਂ ਦੇ ਮਾਮਲੇ ‘ਤੇ ਅੱਜ ਹੋਵੇਗੀ ਸੁਣਵਾਈ

National: ਸੁਪਰੀਮ ਕੋਰਟ ਵਿੱਚ ਅਧਿਆਪਕਾਂ ਦੇ ਮਾਮਲੇ ‘ਤੇ ਅੱਜ ਹੋਵੇਗੀ ਸੁਣਵਾਈ

by Ranjit Singh
July 28, 2026
0

National: ਸੁਪਰੀਮ ਕੋਰਟ ਵਿੱਚ ਅਧਿਆਪਕਾਂ ਦੇ ਮਾਮਲੇ 'ਤੇ ਅੱਜ ਹੋਵੇਗੀ ਸੁਣਵਾਈ - ਸੁਪਰੀਮ ਕੋਰਟ ਦੀ ਸੁਣਵਾਈ ਤੋਂ ਪਹਿਲਾਂ ਉਮੀਦਵਾਰਾਂ ਨੇ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

Cricket: ਸ਼੍ਰੀਲੰਕਾ ਖਿਲਾਫ ਟੈਸਟ ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ

Cricket: ਸ਼੍ਰੀਲੰਕਾ ਖਿਲਾਫ ਟੈਸਟ ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ

by Ranjit Singh
July 28, 2026
0

Cricket: ਸ਼੍ਰੀਲੰਕਾ ਖਿਲਾਫ ਟੈਸਟ ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ ਨਵੀਂ ਦਿੱਲੀ, 28 ਜੁਲਾਈ (ਵਿਸ਼ਵ ਵਾਰਤਾ): ਬੀਸੀਸੀਆਈ ਨੇ ਸ਼੍ਰੀਲੰਕਾ ਵਿਰੁੱਧ...

Most Popular

ਫੋਟੋਗ੍ਰਾਫਰ ਤੋਂ ਖੇਤੀ-ਉਦਮੀ ਤੱਕ ਦਾ ਸਫ਼ਰ: ਮੰਤਰੀ ਮੋਹਿੰਦਰ ਭਗਤ ਦੇ ਨਿਰਦੇਸ਼ਾਂ ਹੇਠ ਬਾਗ਼ਬਾਨੀ ਵਿਭਾਗ ਨੇ ਏਆਈਐੱਫ ਸਕੀਮ ਤਹਿਤ ਨੌਜਵਾਨ ਨੂੰ ਦਿੱਤੀ ਨਵੀਂ ਪਛਾਣ

ਫੋਟੋਗ੍ਰਾਫਰ ਤੋਂ ਖੇਤੀ-ਉਦਮੀ ਤੱਕ ਦਾ ਸਫ਼ਰ: ਮੰਤਰੀ ਮੋਹਿੰਦਰ ਭਗਤ ਦੇ ਨਿਰਦੇਸ਼ਾਂ ਹੇਠ ਬਾਗ਼ਬਾਨੀ ਵਿਭਾਗ ਨੇ ਏਆਈਐੱਫ ਸਕੀਮ ਤਹਿਤ ਨੌਜਵਾਨ ਨੂੰ ਦਿੱਤੀ ਨਵੀਂ ਪਛਾਣ

by Ankit
2 weeks ago
0

ਫੋਟੋਗ੍ਰਾਫਰ ਤੋਂ ਖੇਤੀ-ਉਦਮੀ ਤੱਕ ਦਾ ਸਫ਼ਰ: ਮੰਤਰੀ ਮੋਹਿੰਦਰ ਭਗਤ ਦੇ ਨਿਰਦੇਸ਼ਾਂ ਹੇਠ ਬਾਗ਼ਬਾਨੀ ਵਿਭਾਗ ਨੇ ਏਆਈਐੱਫ ਸਕੀਮ ਤਹਿਤ ਨੌਜਵਾਨ ਨੂੰ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 