• Latest
  • Trending
ਨਕਲੀ ਨੋਟਾਂ ਦੇ ਕਾਰੋਬਾਰ ਖ਼ਿਲਾਫ਼ ਕਪੂਰਥਲਾ ਪੁਲਿਸ ਦੀ ਵੱਡੀ ਕਾਰਵਾਈ, ਛੇ ਗ੍ਰਿਫਤਾਰ

ਨਕਲੀ ਨੋਟਾਂ ਦੇ ਕਾਰੋਬਾਰ ਖ਼ਿਲਾਫ਼ ਕਪੂਰਥਲਾ ਪੁਲਿਸ ਦੀ ਵੱਡੀ ਕਾਰਵਾਈ, ਛੇ ਗ੍ਰਿਫਤਾਰ

5 years ago
ਰਾਜੋਆਣਾ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ’ਚ ਬਦਲਣ ਦੀ ਪਟੀਸ਼ਨ ’ਤੇ ਸੁਣਵਾਈ 28 ਅਕਤੂਬਰ ਨੂੰ

ਰਾਜੋਆਣਾ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ’ਚ ਬਦਲਣ ਦੀ ਪਟੀਸ਼ਨ ’ਤੇ ਸੁਣਵਾਈ 28 ਅਕਤੂਬਰ ਨੂੰ

1 hour ago
ਕੇਂਦਰ ਵੱਲੋਂ ਟੀਬੀ ਦੇ ਖਾਤਮੇ ਲਈ JOSH ਟੀਮਾਂ ਦੀ ਸ਼ੁਰੂਆਤ

ਕੇਂਦਰ ਵੱਲੋਂ ਟੀਬੀ ਦੇ ਖਾਤਮੇ ਲਈ JOSH ਟੀਮਾਂ ਦੀ ਸ਼ੁਰੂਆਤ

1 hour ago
Indian Air Force Day : ਭਾਰਤੀ ਹਵਾਈ ਸੈਨਾ ਹਿੰਮਤ, ਬਹਾਦਰੀ ਅਤੇ ਅਨੁਸ਼ਾਸਨ ਦਾ ਪ੍ਰਤੀਕ ਹੈ : ਰਾਜਨਾਥ ਸਿੰਘ

Indian Air Force Day : ਭਾਰਤੀ ਹਵਾਈ ਸੈਨਾ ਹਿੰਮਤ, ਬਹਾਦਰੀ ਅਤੇ ਅਨੁਸ਼ਾਸਨ ਦਾ ਪ੍ਰਤੀਕ ਹੈ : ਰਾਜਨਾਥ ਸਿੰਘ

1 hour ago
ਐਕਸ਼ਨ-ਮਨੋਰੰਜਕ ਫਿਲਮ ‘Delivery Boy’ 23 ਅਕਤੂਬਰ ਹੋਵੇਗੀ ਰਿਲੀਜ਼

ਐਕਸ਼ਨ-ਮਨੋਰੰਜਕ ਫਿਲਮ ‘Delivery Boy’ 23 ਅਕਤੂਬਰ ਹੋਵੇਗੀ ਰਿਲੀਜ਼

1 hour ago
ਭਾਰਤ ਅਤੇ ਮਿਆਂਮਾਰ ਨੇ ਰੱਖਿਆ ਸਹਿਯੋਗ ਨੂੰ ਮਜ਼ਬੂਤ ​​ਕਰਨ ਲਈ ਪਹਿਲਕਦਮੀਆਂ ‘ਤੇ ਕੀਤੀ ਚਰਚਾ

ਭਾਰਤ ਅਤੇ ਮਿਆਂਮਾਰ ਨੇ ਰੱਖਿਆ ਸਹਿਯੋਗ ਨੂੰ ਮਜ਼ਬੂਤ ​​ਕਰਨ ਲਈ ਪਹਿਲਕਦਮੀਆਂ ‘ਤੇ ਕੀਤੀ ਚਰਚਾ

2 hours ago
ਭਾਰਤ ਅਤੇ ਘਾਨਾ ਨੇ ਸਿਹਤ, ਖਣਨ ਅਤੇ ਰੱਖਿਆ ਖੇਤਰਾਂ ਵਿੱਚ ਹੋਰ ਸਹਿਯੋਗ ਵਧਾਉਣ ‘ਤੇ ਕੀਤੀ ਚਰਚਾ : ਵਿਦੇਸ਼ ਮੰਤਰੀ ਜੈਸ਼ੰਕਰ

ਭਾਰਤ ਅਤੇ ਘਾਨਾ ਨੇ ਸਿਹਤ, ਖਣਨ ਅਤੇ ਰੱਖਿਆ ਖੇਤਰਾਂ ਵਿੱਚ ਹੋਰ ਸਹਿਯੋਗ ਵਧਾਉਣ ‘ਤੇ ਕੀਤੀ ਚਰਚਾ : ਵਿਦੇਸ਼ ਮੰਤਰੀ ਜੈਸ਼ੰਕਰ

2 hours ago
ਰਜਨੀਕਾਂਤ ਦੀ ਫਿਲਮ ‘Jailer 2’ ਨੂੰ U/A ਸਰਟੀਫਿਕੇਟ ਨਾਲ ਰਿਲੀਜ਼ ਲਈ ਮਿਲੀ ਮਨਜ਼ੂਰੀ

ਰਜਨੀਕਾਂਤ ਦੀ ਫਿਲਮ ‘Jailer 2’ ਨੂੰ U/A ਸਰਟੀਫਿਕੇਟ ਨਾਲ ਰਿਲੀਜ਼ ਲਈ ਮਿਲੀ ਮਨਜ਼ੂਰੀ

2 hours ago
‘Selling without prescription’ : ਪੁਲਿਸ ਨੇ 2 ਮੈਡੀਕਲ ਸਟੋਰਾਂ ‘ਤੇ ਮਾਰਿਆ ਛਾਪਾ, 18,000 ਤੋਂ ਵੱਧ ਗੋਲੀਆਂ ਜ਼ਬਤ 

‘Selling without prescription’ : ਪੁਲਿਸ ਨੇ 2 ਮੈਡੀਕਲ ਸਟੋਰਾਂ ‘ਤੇ ਮਾਰਿਆ ਛਾਪਾ, 18,000 ਤੋਂ ਵੱਧ ਗੋਲੀਆਂ ਜ਼ਬਤ 

2 hours ago
ਭਾਰਤੀ ਹਵਾਈ ਸੈਨਾ ਵਿਸ਼ਵ ਪੱਧਰ ‘ਤੇ ਮਾਨਵਤਾਵਾਦੀ ਸਹਾਇਤਾ ਪ੍ਰਦਾਨ ਕਰਕੇ ਲਗਾਤਾਰ ‘Vasudhaiva Kutumbakam’ ਦੇ ਸਿਧਾਂਤ ਨੂੰ ਉਤਸ਼ਾਹਿਤ ਕਰਦੀ ਹੈ : ਹਵਾਈ ਸੈਨਾ ਮੁਖੀ

ਭਾਰਤੀ ਹਵਾਈ ਸੈਨਾ ਵਿਸ਼ਵ ਪੱਧਰ ‘ਤੇ ਮਾਨਵਤਾਵਾਦੀ ਸਹਾਇਤਾ ਪ੍ਰਦਾਨ ਕਰਕੇ ਲਗਾਤਾਰ ‘Vasudhaiva Kutumbakam’ ਦੇ ਸਿਧਾਂਤ ਨੂੰ ਉਤਸ਼ਾਹਿਤ ਕਰਦੀ ਹੈ : ਹਵਾਈ ਸੈਨਾ ਮੁਖੀ

2 hours ago
Chandigarh MC ਰਿਸ਼ਵਤ ਮਾਮਲਾ: ਸੈਨੇਟਰੀ ਇੰਸਪੈਕਟਰ ਤੋਂ ਬਾਅਦ ਕਈ ਅਧਿਕਾਰੀ CBI ਦੇ ਰਡਾਰ ’ਤੇ

Chandigarh MC ਰਿਸ਼ਵਤ ਮਾਮਲਾ: ਸੈਨੇਟਰੀ ਇੰਸਪੈਕਟਰ ਤੋਂ ਬਾਅਦ ਕਈ ਅਧਿਕਾਰੀ CBI ਦੇ ਰਡਾਰ ’ਤੇ

3 hours ago
Big Breaking : ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking : ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

3 hours ago
Punjab: ਆਲਮਗੀਰ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ’ਤੇ ਹਮਲਾ: ਜਥੇਦਾਰ ਵੱਲੋਂ ਸਖ਼ਤ ਨਿੰਦਾ, ਸਖ਼ਤ ਕਾਰਵਾਈ ਦੀ ਮੰਗ

Punjab: ਆਲਮਗੀਰ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ’ਤੇ ਹਮਲਾ: ਜਥੇਦਾਰ ਵੱਲੋਂ ਸਖ਼ਤ ਨਿੰਦਾ, ਸਖ਼ਤ ਕਾਰਵਾਈ ਦੀ ਮੰਗ

4 hours ago
Hindi News
English News
Thursday, October 8, 2026
No Result
View All Result
29 °c
Chandigarh
25 ° Fri
26 ° Sat
25 ° Sun
26 ° Mon
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਨਕਲੀ ਨੋਟਾਂ ਦੇ ਕਾਰੋਬਾਰ ਖ਼ਿਲਾਫ਼ ਕਪੂਰਥਲਾ ਪੁਲਿਸ ਦੀ ਵੱਡੀ ਕਾਰਵਾਈ, ਛੇ ਗ੍ਰਿਫਤਾਰ

July 6, 2021
in ਖਬਰਾਂ, ਪੰਜਾਬ
ਨਕਲੀ ਨੋਟਾਂ ਦੇ ਕਾਰੋਬਾਰ ਖ਼ਿਲਾਫ਼ ਕਪੂਰਥਲਾ ਪੁਲਿਸ ਦੀ ਵੱਡੀ ਕਾਰਵਾਈ, ਛੇ ਗ੍ਰਿਫਤਾਰ

ਨਕਲੀ ਨੋਟਾਂ ਦੇ ਕਾਰੋਬਾਰ ਖ਼ਿਲਾਫ਼ ਕਪੂਰਥਲਾ ਪੁਲਿਸ ਦੀ ਵੱਡੀ ਕਾਰਵਾਈ, ਛੇ ਗ੍ਰਿਫਤਾਰ
 ਪੁਲਿਸ ਨੇ 147000 ਰੁਪਏ ਕੀਮਤ ਦੇ 2000 ਰੁਪਏ ਅਤੇ 500 ਰੁਪਏ ਦੇ ਨਕਲੀ ਨੋਟ ਬਰਾਮਦ ਕੀਤੇ ਹਨ
 ਕਾਰਵਾਈ ਦੋਰਾਨ ਨਕਲੀ ਨੋਟਾਂ ਦੀ ਛਪਾਈ ਵਿਚ ਵਰਤੇ ਜਾਣ ਵਾਲੇ ਰਸਾਇਣ ਲਿਪਿਤ ਕਾਗਜਾਂ ਦੇ 30 ਪੈਕੇਟ ਫੜੇ ਗਏ ਹਨ
 ਕੈਮੀਕਲ ਪਾਉਡਰ ਦੇ ਨਾਲ, ਕੈਮੀਕਲ ਤਰਲ ਅਤੇ ਰੰਗਾਂ ਨਾਲ ਭਰੀਆਂ ਬੋਤਲਾਂ ਵੀ ਜ਼ਬਤ ਕੀਤੀਆਂ ਗਈਆਂ ਹਨ
 ਨਕਲੀ ਨੋਟਾਂ ਦੇ ਵਿਤਰਣ ਅਤੇ ਕੱਚੇ ਮਾਲ ਦੀ ਢੋਆ ਢੁਆਈ ਲਈ ਵਰਤੀਆਂ ਜਾਣ ਵਾਲੀਆਂ ਸਕੋਡਾ ਅਤੇ ਵਰਨਾ ਕਾਰਾਂ ਅਤੇ ਮਹਿੰਦਰਾ ਮੈਕਸੀਕੋ ਸਮੇਤ ਤਿੰਨ ਵਾਹਨ ਵੀ ਜਬਤ ਕੀਤੇ ਗਏ

ਕਪੂਰਥਲਾ 6 ਜੁਲਾਈ, 2021(ਵਿਸ਼ਵ ਵਾਰਤਾ):- ਸ਼ਹਿਰ ਵਿੱਚ ਚੱਲ ਰਹੇ ਨਾਜਾਇਜ਼ ਜਾਅਲੀ ਕਰੰਸੀ ਦੇ ਕਾਰੋਬਾਰ ਖ਼ਿਲਾਫ਼ ਇੱਕ ਵੱਡੀ ਕਾਰਵਾਈ ਵਿੱਚ ਜ਼ਿਲ੍ਹਾ ਪੁਲਿਸ ਨੇ ਕਾਰਵਾਈ ਕਰਦਿਆਂ ਛੇ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਅਤੇ 2000 ਅਤੇ 500 ਰੁਪਏ ਦੇ 1,47,000 ਰੁਪਏ ਦੇ ਜਾਅਲੀ ਨੋਟ, 7500 ਰੁਪਏ ਭਾਰਤੀ ਕਰੰਸੀ ਸਮੇਤ ਨਕਲੀ ਕਰੰਸੀ ਬਣਾਉਣ ਲਈ ਕੱਚੇ ਮਾਲ ਵਜੋਂ ਵਰਤੇ ਜਾਂਦੇ ਰਸਾਇਣ ਯੁਕਤ ਕਾਗਜ਼ ਦੇ 30 ਪੈਕੇਟ, ਕੈਮੀਕਲ ਅਤੇ ਰੰਗਾਂ ਨਾਲ ਭਰੀਆਂ ਬੋਤਲਾਂ, ਕੈਮੀਕਲ ਪਾਉਡਰ ਦੇ ਪੈਕੇਟ ਦੇ ਨਾਲ ਨਕਲੀ ਨੋਟਾਂ ਦੇ ਵਿਤਰਣ ਅਤੇ ਕੱਚੇ ਮਾਲ ਦੀ ਢੋਆ ਢੁਆਈ ਲਈ ਵਰਤੇ ਜਾਣ ਵਾਲੇ ਤਿੰਨ ਵਾਹਨ ਵੀ ਬ੍ਰਾਮਦ ਕੀਤੇ ਹਨ।
ਫੜੇ ਗਏ ਦੋਸ਼ੀਆਂ ਦੀ ਪਛਾਣ ਪ੍ਰਗਟ ਸਿੰਘ ਵਾਸੀ ਰਾਜੇਵਾਲ ਖੰਨਾ, ਹਰਪ੍ਰੀਤ ਕੌਰ ਉਰਫ ਪ੍ਰੀਤੀ ਵਾਸੀ ਮੁੱਲਾਂਪੁਰ ਸਰਹਿੰਦ, ਚਰਨਜੀਤ ਸਿੰਘ ਉਰਫ ਚੰਨਾ ਅਤੇ ਮਹਿੰਦਰ ਕੁਮਾਰ, ਦੋਵੇਂ ਵਾਸੀ ਭੰਡਾਲ ਬੇਟ, ਪਵਨ ਕੁਮਾਰ ਸੇਠੀ ਅਤੇ ਗੁਰਵਿੰਦਰ ਸਿੰਘ ਗੁਰੀ ਵਾਸੀ ਖੰਨਾ ਸਿਟੀ ਵਜੋਂ ਹੋਈ ਹੈ।
ਸੀਨੀਅਰ ਪੁਲਿਸ ਕਪਤਾਨ (ਐਸਐਸਪੀ) ਹਰਕਮਲਪ੍ਰੀਤ ਸਿੰਘ ਖੱਖ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਸੁਭਾਨਪੁਰ ਥਾਣੇ ਦੀ ਪੁਲਿਸ ਟੀਮ ਨੂੰ ਇੱਕ ਭਰੋਸੇਮੰਦ ਸਰੋਤ ਤੋਂ ਜਾਣਕਾਰੀ ਮਿਲੀ ਕਿ ਇੱਕ ਸਕੌਡਾ ਕਾਰ ਨੰਬਰ (PB10-DS-3700) ਪਰਗਟ ਸਿੰਘ ਪੁੱਤਰ ਭਜਨ ਸਿੰਘ ਦੁਆਰਾ ਚਲਾਈ ਜਾ ਰਹੀ ਹੈ ਅਤੇ ਉਸ ਦੇ ਨਾਲ ਹਰਪ੍ਰੀਤ ਕੌਰ ਨਾਮ ਦੀ ਇਕ ਔਰਤ ਵੀ ਮੌਜੂਦ ਹੈ, ਇਹ ਲੋਕ ਭੋਲੇ ਭਾਲੇ ਲੋਕਾਂ ਨੂੰ ਪੈਸੇ ਦੁਗਣੇ ਕਰਨ ਦਾ ਲਾਲਚ ਦੇ ਕੇ ਨਕਲੀ ਨੋਟ ਵੰਡ ਰਹੇ ਹਨ।
ਤੇਜ਼ੀ ਨਾਲ ਕਾਰਵਾਈ ਕਰਦਿਆਂ, ਨਕਲੀ ਨੋਟਾਂ ਦੀ ਵੰਡ ਦੇ ਗੈਰਕਾਨੂੰਨੀ ਕਾਰੋਬਾਰ ਨੂੰ ਰੋਕਣ ਅਤੇ ਇਸ ਰੈਕੇਟ ਵਿਚ ਸ਼ਾਮਲ ਦੋਸ਼ੀਆਂ ਨੂੰ ਫੜਨ ਲਈ ਏਐਸਪੀ ਭੁਲੱਥ, ਅਜੈ ਗਾਂਧੀ ਆਈਪੀਐਸ ਦੀ ਨਿਗਰਾਨੀ ਹੇਠ ਐਸਐਚਓ ਸੁਭਾਨਪੁਰ ਅਤੇ ਹੋਰ ਸਟਾਫ ਸਮੇਤ ਇਕ ਵਿਸ਼ੇਸ਼ ਪੁਲਿਸ ਦਲ ਦਾ ਗਠਨ ਕੀਤਾ ਗਿਆ ਸੀ।
ਐਸਐਸਪੀ ਨੇ ਦੱਸਿਆ ਕਿ ਪੁਲਿਸ ਟੀਮ ਨੇ ਨਡਾਲਾ ਤੋਂ ਸੁਭਾਨਪੁਰ ਰੋਡ ਤੇ ਇੱਕ ਵਿਸ਼ੇਸ਼ ਚੈਕ ਪੋਸਟ ਬਣਾਈ ਅਤੇ ਚੈਕਿੰਗ ਲਈ ਉਪਰੋਕਤ ਕਾਰ ਨੂੰ ਰੋਕਿਆ ਅਤੇ ਤਲਾਸ਼ੀ ਦੌਰਾਨ ਪੁਲਿਸ ਨੂੰ 2000 ਰੁਪਏ ਦਾ ਇਕ ਜਾਅਲੀ ਨੋਟ, 7500 ਰੁਪਏ ਭਾਰਤੀ ਕਰੰਸੀ ਸਮੇਤ ਰਸਾਇਣ ਨਾਲ ਭਰੀ ਬੋਤਲ, ਇਕ ਪੈਕਟ ਜਿਸ ਵਿਚ 20 ਗ੍ਰਾਮ ਪਾਉਡਰ, ਨਕਲੀ ਨੋਟਾਂ ਦੀ ਛਪਾਈ ਵਿਚ ਵਰਤੇ ਜਾਣ ਵਾਲੇ ਰਸਾਇਣ ਲਿਪਿਤ 400 ਪੇਜ ਵਾਲੇ 4 ਪੈਕੇਟ ਦੇ ਜਿਹਨਾਂ ਤੋਂ 500×500 ਦੇ ਨੋਟ ਤਿਆਰ ਹੋਣੇ ਸਨ ਅਤੇ 800 ਚਿੱਟੇ ਕਾਗਜ਼ਾਂ ਦੇ 8 ਪੈਕੇਟ ਜਿਹਨਾਂ ਤੋਂ 2000×2000 ਰੁਪਏ ਦੇ ਨੋਟ ਤਿਆਰ ਕੀਤੇ ਜਾਣੇ ਸਨ ਨੂੰ ਬ੍ਰਾਮਦ ਕਰ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ।
ਐਸਐਸਪੀ ਨੇ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਦੀ ਮੁਢਲੀ ਪੁੱਛਗਿੱਛ ਤੋਂ ਪਤਾ ਚੱਲਿਆ ਸੀ ਕਿ ਉਹ ਆਸਾਨੀ ਨਾਲ ਪੈਸਾ ਕਮਾਉਣ ਲਈ ਇਸ ਗੈਰਕਾਨੂੰਨੀ ਧੰਦੇ ਵਿਚ ਸ਼ਾਮਲ ਸਨ ਅਤੇ ਉਨ੍ਹਾਂ ਦੇ ਗਿਰੋਹ ਦੇ ਕੁਝ ਹੋਰ ਮੈਂਬਰ ਵੀ ਵੱਖ-ਵੱਖ ਵਾਹਨਾਂ ਵਿਚ ਲੋਕਾਂ ਨੂੰ ਜਾਅਲੀ ਨੋਟ ਵੰਡ ਰਹੇ ਹਨ। ਉਨ੍ਹਾਂ ਦੇ ਵਾਹਨਾਂ ਵਿਚ ਭਾਰੀ ਮਾਤਰਾ ਵਿਚ ਕੱਚਾ ਮਾਲ ਵੀ ਮੌਜੂਦ ਹੈ, ਜਿਸ ਦੀ ਵਰਤੋਂ ਨਕਲੀ ਨੋਟ ਬਣਾਉਣ ਲਈ ਕੀਤੀ ਜਾਣੀ ਹੈ।
ਪੁਲਿਸ ਟੀਮਾਂ ਨੇ ਤੁਰੰਤ ਇਹਨਾਂ ਦੇ ਦੂਸਰੇ ਸਾਥੀਆਂ ਦੀ ਮੌਜੂਦਗੀ ਦੇ ਸ਼ੱਕੀ ਖੇਤਰ ਵਿੱਚ ਚੈਕਿੰਗ ਸ਼ੁਰੂ ਕਿੱਟ ਅਤੇ ਦੋਰਾਨੇ ਚੈਕਿੰਗ ਇੱਕ ਮਹਿੰਦਰਾ ਮੈਕਸੀਕੋ ਵਾਹਨ ਤੋਂ ਚਰਨਜੀਤ ਸਿੰਘ ਚੰਨਾ ਅਤੇ ਮਹਿੰਦਰ ਕੁਮਾਰ ਨੂੰ ਕਾਬੂ ਕੀਤਾ ਅਤੇ 500×500 ਦੇ ਨੋਟ ਬਣਾਉਣ ਲਈ ਵਰਤੇ ਜਾਂਦੇ ਰਸਾਇਣ ਲਿਪਿਤ 300 ਪੇਜ ਵਾਲੇ 3 ਪੈਕੇਟ ਅਤੇ 200 ਚਿੱਟੇ ਪੇਜਾਂ ਦੇ 2 ਪੈਕੇਟ ਜਿਹਨਾ ਤੋਂ 2000×2000 ਰੁਪਏ ਦੇ ਨਕਲੀ ਨੋਟ ਬਣਾਏ ਜਾਣੇ ਸਨ ਨੂੰ ਬ੍ਰਾਮਦ ਕਰ ਲਿਆ।
ਇਸੇ ਤਰ੍ਹਾਂ ਪੁਲਿਸ ਪਾਰਟੀ ਨੇ ਦਿਆਲਪੁਰ ਫਲਾਈਓਵਰ ਨੇੜੇ ਵਰਨਾ ਕਾਰ ਨੰਬਰ PB41FS8819 ਨੂੰ ਉਸ ਵਿਚ ਮੋਜੂਦ ਪਵਨ ਕੁਮਾਰ ਸੇਠੀ ਅਤੇ ਗੁਰਵਿੰਦਰ ਸਿੰਘ ਗੁਰੀ ਨੂੰ ਗ੍ਰਿਫਤਾਰ ਕਰ 120000 ਦੀ ਕੀਮਤ ਦੇ 2000×2000 ਰੁਪਏ ਦੇ 60 ਜਾਅਲੀ ਨੋਟ 25000 ਦੀ ਕੀਮਤ ਦੇ 500×500 ਦੇ 50 ਜਾਅਲੀ ਨੋਟ ਅਤੇ ਨਕਲੀ ਨੋਟਾਂ ਨੂੰ ਤਿਆਰ ਕਰਨ ਲਈ ਰਸਾਇਣ ਲਿਪਿਤ 300 ਪੇਜ ਵਾਲੇ 3 ਪੈਕੇਟ ਅਤੇ 1000 ਚਿੱਟੇ ਪੇਜਾਂ ਦੇ 10 ਪੈਕੇਟ ਜਿਹਨਾ ਤੋਂ 2000×2000 ਰੁਪਏ ਦੇ ਨਕਲੀ ਨੋਟ ਬਣਾਏ ਜਾਣੇ ਸਨ ਬ੍ਰਾਮਦ ਕੀਤੇ।
ਪੁਲਿਸ ਟੀਮ ਨੇ ਇਨ੍ਹਾਂ ਗੈਰ ਨਕਲੀ ਨੋਟਾਂ ਦੀ ਛਪਾਈ, ਵਿਤਰਣ ਅਤੇ ਲੋਕਾਂ ਨੂੰ ਧੋਖਾ ਦੇਣ ਦੇ ਦੋਸ਼ ਹੇਠ ਸੁਭਾਨਪੁਰ ਥਾਣੇ ਵਿਖੇ ਭਾਰਤੀ ਦੰਡਾਵਲੀ ਦੀ ਧਾਰਾ 420,406,489 ਸੀ, 489 ਡੀ, 489E ਤਹਿਤ ਕੇਸ ਦਰਜ ਕੀਤਾ ਹੈ।
ਐਸਐਸਪੀ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਇਸ ਰੈਕੇਟ ਦੇ ਗਿਆਰਾਂ ਹੋਰ ਮੈਂਬਰਾਂ ਦੀ ਸ਼ਮੂਲੀਅਤ ਧਿਆਨ ਵਿੱਚ ਆਈ ਹੈ ਅਤੇ ਪੁਲਿਸ ਟੀਮਾਂ ਇਨ੍ਹਾਂ ਮੈਂਬਰਾਂ ਨੂੰ ਫੜਨ ਲਈ ਭੇਜੀਆਂ ਗਈਆਂ ਹਨ।
ਉਨ੍ਹਾਂ ਅੱਗੇ ਕਿਹਾ ਕਿ ਮਾਮਲੇ ਦੀ ਵਿਸਥਾਰਤ ਜਾਂਚ ਤੋਂ ਬਾਅਦ ਕੁਝ ਹੋਰ ਖੁਲਾਸੇ ਵੀ ਸਾਹਮਣੇ ਆਉਣ ਦੀ ਵੀ ਉਮੀਦ ਹੈ।
ਐਸਐਸਪੀ ਖੱਖ ਨੇ ਦੱਸਿਆ ਕਿ ਦੋਸ਼ੀ ਨਾ ਸਿਰਫ ਲੋਕਾਂ ਨੂੰ ਬੇਵਕੂਫ ਬਣਾ ਰਹੇ ਸਨ ਬਲਕਿ ਰਾਸ਼ਟਰੀ ਖਜ਼ਾਨੇ ਨੂੰ ਵੀ ਨੁਕਸਾਨ ਪਹੁੰਚਾ ਰਹੇ ਸਨ। ਉਨ੍ਹਾਂ ਕਿਹਾ ਕਿ ਇਹ ਵਿਸ਼ੇਸ਼ ਮੁਹਿੰਮ ਅੱਗੇ ਵੀ ਜਾਰੀ ਰਹੇਗੀ ਅਤੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।

Tags: BREAKING NEWSpunjab newsWISHAVWARTA.IN
Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

ਰਾਜੋਆਣਾ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ’ਚ ਬਦਲਣ ਦੀ ਪਟੀਸ਼ਨ ’ਤੇ ਸੁਣਵਾਈ 28 ਅਕਤੂਬਰ ਨੂੰ

ਰਾਜੋਆਣਾ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ’ਚ ਬਦਲਣ ਦੀ ਪਟੀਸ਼ਨ ’ਤੇ ਸੁਣਵਾਈ 28 ਅਕਤੂਬਰ ਨੂੰ

by Navjot
October 8, 2026
0

ਰਾਜੋਆਣਾ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ’ਚ ਬਦਲਣ ਦੀ ਪਟੀਸ਼ਨ ’ਤੇ ਸੁਣਵਾਈ 28 ਅਕਤੂਬਰ ਨੂੰ   ਚੰਡੀਗੜ੍ਹ, 8...

ਕੇਂਦਰ ਵੱਲੋਂ ਟੀਬੀ ਦੇ ਖਾਤਮੇ ਲਈ JOSH ਟੀਮਾਂ ਦੀ ਸ਼ੁਰੂਆਤ

ਕੇਂਦਰ ਵੱਲੋਂ ਟੀਬੀ ਦੇ ਖਾਤਮੇ ਲਈ JOSH ਟੀਮਾਂ ਦੀ ਸ਼ੁਰੂਆਤ

by Navjot
October 8, 2026
0

ਕੇਂਦਰ ਵੱਲੋਂ ਟੀਬੀ ਦੇ ਖਾਤਮੇ ਲਈ JOSH ਟੀਮਾਂ ਦੀ ਸ਼ੁਰੂਆਤ ਨਵੀਂ ਦਿੱਲੀ, 8 ਅਕਤੂਬਰ (ਵਿਸ਼ਵ ਵਾਰਤਾ): ਕੇਂਦਰੀ ਸਿਹਤ ਅਤੇ ਪਰਿਵਾਰ...

Indian Air Force Day : ਭਾਰਤੀ ਹਵਾਈ ਸੈਨਾ ਹਿੰਮਤ, ਬਹਾਦਰੀ ਅਤੇ ਅਨੁਸ਼ਾਸਨ ਦਾ ਪ੍ਰਤੀਕ ਹੈ : ਰਾਜਨਾਥ ਸਿੰਘ

Indian Air Force Day : ਭਾਰਤੀ ਹਵਾਈ ਸੈਨਾ ਹਿੰਮਤ, ਬਹਾਦਰੀ ਅਤੇ ਅਨੁਸ਼ਾਸਨ ਦਾ ਪ੍ਰਤੀਕ ਹੈ : ਰਾਜਨਾਥ ਸਿੰਘ

by Navjot
October 8, 2026
0

Indian Air Force Day : ਭਾਰਤੀ ਹਵਾਈ ਸੈਨਾ ਹਿੰਮਤ, ਬਹਾਦਰੀ ਅਤੇ ਅਨੁਸ਼ਾਸਨ ਦਾ ਪ੍ਰਤੀਕ ਹੈ : ਰਾਜਨਾਥ ਸਿੰਘ ਨਵੀਂ ਦਿੱਲੀ,...

ਐਕਸ਼ਨ-ਮਨੋਰੰਜਕ ਫਿਲਮ ‘Delivery Boy’ 23 ਅਕਤੂਬਰ ਹੋਵੇਗੀ ਰਿਲੀਜ਼

ਐਕਸ਼ਨ-ਮਨੋਰੰਜਕ ਫਿਲਮ ‘Delivery Boy’ 23 ਅਕਤੂਬਰ ਹੋਵੇਗੀ ਰਿਲੀਜ਼

by Navjot
October 8, 2026
0

ਐਕਸ਼ਨ-ਮਨੋਰੰਜਕ ਫਿਲਮ 'Delivery Boy' 23 ਅਕਤੂਬਰ ਹੋਵੇਗੀ ਰਿਲੀਜ਼ ਚੇਨਈ, 8 ਅਕਤੂਬਰ (ਵਿਸ਼ਵ ਵਾਰਤਾ): ਨਿਰਦੇਸ਼ਕ ਨਾਨੀ ਦੀ ਆਗਾਮੀ ਭਾਵੁਕ ਐਕਸ਼ਨ-ਮਨੋਰੰਜਕ ਫਿਲਮ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

ਰਾਜੋਆਣਾ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ’ਚ ਬਦਲਣ ਦੀ ਪਟੀਸ਼ਨ ’ਤੇ ਸੁਣਵਾਈ 28 ਅਕਤੂਬਰ ਨੂੰ

ਰਾਜੋਆਣਾ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ’ਚ ਬਦਲਣ ਦੀ ਪਟੀਸ਼ਨ ’ਤੇ ਸੁਣਵਾਈ 28 ਅਕਤੂਬਰ ਨੂੰ

by Navjot
October 8, 2026
0

ਰਾਜੋਆਣਾ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ’ਚ ਬਦਲਣ ਦੀ ਪਟੀਸ਼ਨ ’ਤੇ ਸੁਣਵਾਈ 28 ਅਕਤੂਬਰ ਨੂੰ   ਚੰਡੀਗੜ੍ਹ, 8...

Most Popular

Punjab: ਭਾਜਪਾ ਦੀ ‘ਨਸ਼ਾ ਮੁਕਤ ਪੰਜਾਬ ਯਾਤਰਾ’ ਦਾ ਅੱਜ ਦੂਜਾ ਦਿਨ

Punjab: ਭਾਜਪਾ ਦੀ ‘ਨਸ਼ਾ ਮੁਕਤ ਪੰਜਾਬ ਯਾਤਰਾ’ ਦਾ ਅੱਜ ਦੂਜਾ ਦਿਨ

by Ranjit Singh
3 weeks ago
0

Punjab: ਭਾਜਪਾ ਦੀ ‘ਨਸ਼ਾ ਮੁਕਤ ਪੰਜਾਬ ਯਾਤਰਾ’ ਦਾ ਅੱਜ ਦੂਜਾ ਦਿਨ ਚੰਡੀਗੜ੍ਹ 19 ਸਤੰਬਰ (ਵਿਸ਼ਵ ਵਾਰਤਾ): ਭਾਰਤੀ ਜਨਤਾ ਪਾਰਟੀ (ਭਾਜਪਾ)...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 