ਚੰਡੀਗੜ, 21 ਮਾਰਚ – ਰੰਗਾਂ ਦਾ ਤਿਉਹਾਰ ਹੋਲੀ ਅੱਜ ਦੇਸ਼ ਭਰ ਵਿਚ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਲੋਕਾਂ ਨੇ ਖੂਬ ਇਕ ਦੂਸਰੇ ਨੂੰ ਰੰਗਾਂ ਨਾਲ ਰੰਗਿਆ ਤੇ ਇਸ ਤਿਉਹਾਰ ਦਾ ਪੂਰਾ ਆਨੰਦ ਮਾਣਿਆ।
ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਚੰਡੀਗੜ੍ਹ, ਮੋਹਾਲੀ, ਲੁਧਿਆਣਾ, ਅੰਮ੍ਰਿਤਸਰ, ਜਲੰਧਰ, ਪਟਿਆਲਾ ਤੇ ਫਿਰੋਜ਼ਪੁਰ ਵਿਚ ਲੋਕਾਂ ਨੇ ਹੋਲੀ ਦੇ ਤਿਉਹਾਰ ਨੂੰ ਬੜੀ ਹੀ ਧੂਮਧਾਮ ਨਾਲ ਮਨਾਇਆ ਗਿਆ|
ਇਸ ਮੌਕੇ ਲੋਕਾਂ ਨੇ ਇੱਕ ਦੂਜੇ ਨੂੰ ਰੰਗ ਲਾ ਕੇ ਇਸ ਤਿਉਹਾਰ ਦੀ ਰੰਗਤ ਵਿਚ ਵਾਧਾ ਕਰ ਦਿੱਤਾ|
ਇਸ ਤੋਂ ਇਲਾਵਾ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਵੀ ਇਹ ਤਿਉਹਾਰ ਬੜੇ ਹੀ ਚਾਵਾਂ ਨਾਲ ਮਨਾਇਆ ਗਿਆ|