ਭਾਰੀ ਮਾਤਰਾ ਵਿਚ ਮੱਝਾਂ ਤੇ ਗਾਵਾਂ ਲੈ ਕੇ ਸੁਲਤਾਨਪੁਰ ਲੋਧੀ ਸ਼ਹਿਰ ਅੰਦਰ ਦਾਖਲੇ ‘ਤੇ ਰੋਕ
ਸੁਲਤਾਨਪੁਰ ਲੋਧੀ ਅੰਦਰ ਤੰਬਾਕੂ ਦੀ ਵਿਕਰੀ ਤੇ ਵਰਤੋਂ ‘ਤੇ ਪਾਬੰਦੀ ਦੇ ਆਦੇਸ਼
ਕਪੂਰਥਲਾ, 25 ਅਗਸਤ (ਵਿਸ਼ਵ ਵਾਰਤਾ)-ਡਿਪਟੀ ਕਮਿਸ਼ਨਰ ਕਮ ਜਿਲਾ ਮੈਜਿਸਟ੍ਰੇਟ ਕਪੂਰਥਲਾ ਸ੍ਰੀਮਤੀ ਦੀਪਤੀ ਉੱਪਲ ਵਲੋਂ ਧੁੱਸੀ ਬੰਨ ਦੇ ਕੰਢੇ ਉੱਪਰ ਤੂੜੀ ਦੇ ਕੁੱਪ ਅਤੇ ਪਰਾਲੀ ਦੇ ਢੇਰ Ñਲਾਉਣ ਉੱਪਰ ਪਾਬੰਦੀ ਦੇ ਹੁਕਮ ਜਾਰੀ ਕੀਤੇ ਗਏ ਹਨ।
ਜਾਰੀ ਹੁਕਮਾਂ ਵਿਚ ਕਿਹਾ ਗਿਆ ਹੈ ਕਿ ਕੁਝ ਲੋਕ ਅਣਅਧਿਕਾਰਤ ਤੌਰ ‘ਤੇ ਧੁੱਸੀ ਬੰਨ ਤੇ ਉਸਦੇ ਕੰਢਿਆਂ ਉੱਪਰ ਕੁੱਪ ਅਤੇ ਪਰਾਲੀ ਦੇ ਢੇਰ ਲਾਉਂਦੇ ਹਨ, ਜਿਸ ਨਾਲ ਚੂਹਿਆਂ ਤੇ ਹੋਰ ਜਾਨਵਰਾਂ ਵਲੋਂ ਖੁੱਡਾਂ ਬਣਾਉਣ ਨਾਲ ਧੁੱਸੀ ਬੰਨ ਨੂੰ ਖਤਰਾ ਪੈਦਾ ਹੁੰਦਾ ਹੈ, ਜਿਸ ਕਰਕੇ ਬੰਨ ਦੀ ਸੁਰੱਖਿਆ ਲਈ ਤੂੜੀ ਦੇ ਕੁੱਪ ਤੇ ਪਰਾਲੀ ਬੰਨ ਕੰਢੇ ਲਾਉਣ ਉੱਪਰ ਪਾਬੰਦੀ ਲਾਈ ਗਈ ਹੈ। ਇਹ ਹੁਕਮ 18-10-2020 ਤੱਕ ਲਾਗੂ ਰਹਿਣਗੇ। ਇਸ ਤੋਂ ਇਲਾਵਾ ਸੁਲਤਾਨਪੁਰ ਲੋਧੀ ਸ਼ਹਿਰ ਅੰਦਰ ਭਾਰੀ ਮਾਤਰਾ ਵਿਚ ਮੱਝਾਂ ਤੇ ਗਾਵਾਂ ਲੈ ਕੇ ਦਾਖਲ ਹੋਣ ਉੱਪਰ ਵੀ ਪਾਬੰਦੀ ਲਾਈ ਗਈ ਹੈ। ਮਾਨਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਦਇਰ ਸਿਵਲ ਰਿਟ ਪਟੀਸ਼ਨ ਪੀ.ਆਈ.ਐਲ. ਨੰਬਰ 229 ਆਫ 2019 ਵਿਚ ਅਦਾਲਤ ਵਲੋਂ ਦਿੱਤੇ ਹੁਕਮਾਂ ਦੇ ਮੱਦੇਨਜ਼ਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸੁਲਤਾਨਪੁਰ ਲੋਧੀ ਸ਼ਹਿਰ ਦੀ ਖੂਬਸੂਰਤੀ ਦੀ ਰਖਵਾਲੀ ਲਈ ਸ਼ਹਿਰ ਅੰਦਰ ਮੱਝਾਂ ਤੇ ਗਾਵਾਂ ਲੈ ਕੇ ਦਾਖਲ ਹੋਣ ‘ਤੇ ਪਾਬੰਦੀ ਲਾਈ ਗਈ ਹੈ। ਇਹ ਹੁਕਮ 19-10-2020 ਤੱਕ ਲਾਗੂ ਰਹਿਣਗੇ।
ਇਸ ਤੋਂ ਇਲਾਵਾ ਪਵਿੱਤਰ ਸ਼ਹਿਰ ਸੁਲਤਾਨਪੁਰ ਲੋਧੀ ਵਿਚ ਤੰਬਾਕੂ ਦੀ ਵਿਕਰੀ ਤੇ ਵਰਤੋਂ ਉੰਪਰ ਮੁਕੰਮਲ ਪਾਬੰਦੀ ਲਾਈ ਗਈ ਹੈ। ਜਿਲਾ ਮੈਜਿਸਟ੍ਰੇਟ ਵਲੋਂ ਜਾਰੀ ਹੁਕਮਾਂ ਅਨੁਸਾਰ ਪਵਿੱਤਰ ਸ਼ਹਿਰ ਦੀ ਮਹੱਤਤਾ ਤੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਮੁੱਖ ਰੱਖਦੇ ਹੋਏ ਸੁਲਤਾਨਪੁਰ ਲੋਧੀ ਨਗਰ ਕੌਂਸਲ ਦੀ ਹੱਦ ਅੰਦਰ ਹਰ ਪ੍ਰਕਾਰ ਦੇ ਤੰਬਾਕੂ ਉਤਪਾਦਾਂ ਦੀ ਵਿਕਰੀ ਤੇ ਵਰਤੋਂ ਉੱਪਰ ਰੋਕ ਲਾਈ ਗਈ ਹੈ। ਇਹ ਹੁਕਮ 22-10-2020 ਤੱਕ ਲਾਗੂ ਰਹਿਣਗੇ।
ਡਿਪਟੀ ਕਮਿਸ਼ਨਰ ਵਲੋਂ ਪਿੰਡ ਬੁੱਢੋਪੰਡੇਰ, ਤਹਿਸੀਲ ਤੇ ਜਿਲਾ ਕਪੂਰਥਲਾ ਵਿਖੇ ਅਸਲਾ ਭੰਡਾਰ ਨੇੜੇ ਦੇ 1200 ਗਜ਼ ਘੇਰੇ ਅੰਦਰ ਫਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਾਉਣ ਉੱਪਰ ਪਾਬੰਦੀ ਲਾਈ ਗਈ ਹੈ। ਜਾਰੀ ਹੁਕਮਾਂ ਅਨੁਸਾਰ ਡੰਪ ਦੇ ਨੇੜਲੇ ਘੇਰੇ ਅੰਦਰ ਕੂੜੇ ਕਰਕਟ, ਫਸਲਾਂ ਦੇ ਰਹਿੰਦ ਖੂੰਹਦ ਨੂੰ ਅੱਗ ਨਾਲ ਅਸਲਾ ਡੰਪ ਨੂੰ ਖਤਰਾ ਬਰਕਰਾਰ ਰਹਿੰਦਾ ਹੈ, ਜਿਸ ਕਾਰਨ ਵੱਡਾ ਨੁਕਸਾਨ ਹੋ ਸਕਦਾ ਹੈ। ਡਿਪਟੀ ਕਮਿਸ਼ਨਰ ਵਲੋਂ ਜਾਰੀ ਪਾਬੰਦੀ ਦੇ ਹੁਕਮ25-10-2020 ਤੱਕ ਲਾਗੂ ਰਹਿਣਗੇ।
ਮੁੱਖ ਮੰਤਰੀ ਭਗਵੰਤ ਮਾਨ ਨੇ ਫ਼ਰੀਦਕੋਟ ਤੋਂ ‘ਆਪ’ ਉਮੀਦਵਾਰ ਕਰਮਜੀਤ ਅਨਮੋਲ ਲਈ ਜੈਤੋ ਅਤੇ ਮੋਗਾ ਵਿਖੇ ਕੀਤਾ ਚੋਣ ਪ੍ਰਚਾਰ
ਮੁੱਖ ਮੰਤਰੀ ਭਗਵੰਤ ਮਾਨ ਨੇ ਫ਼ਰੀਦਕੋਟ ਤੋਂ ‘ਆਪ’ ਉਮੀਦਵਾਰ ਕਰਮਜੀਤ ਅਨਮੋਲ ਲਈ ਜੈਤੋ ਅਤੇ ਮੋਗਾ ਵਿਖੇ ਕੀਤਾ ਚੋਣ ਪ੍ਰਚਾਰ ...