ਧਰਤੀ ਦੀ ਸੁੰਦਰਤਾ ਤੇ ਸੁੰਦਰ ਵਾਤਾਵਰਣ ਲਈ ਰੁੱਖਾਂ ਦਾ
ਹੋਣਾ ਬਹੁਤ ਜਰੂਰੀ -ਸੰਤ ਸਤਵਿੰਦਰ ਹੀਰਾ
#ਘੁਲਾਲ ਨੇ ਰੁੱਖ ਲਗਾਕੇ ਖੁਰਾਲਗੜ ਸਾਹਿਬ
ਵਿਖੇ ਮਨਾਇਆ ਜਨਮ ਦਿਨ

ਹੁਸ਼ਿਆਰਪੁਰ 4 ਜੂਨ ( ਵਿਸ਼ਵ ਵਾਰਤਾ/ਤਰਸੇਮ ਦੀਵਾਨਾ ) ਸ੍ਰੀ ਗੁਰੂ ਰਵਿਦਾਸ ਇਤਹਾਸਿਕ ਧਰਮ ਅਸਥਾਨ ਖੁਰਾਲਗੜ ਸਾਹਿਬ ਵਿਖੇ ਅਮਰੀਕ ਸਿੰਘ ਘੁਲਾਲ ਨੇ ਆਪਣੇ ਜਨਮ ਦਿਨ ਮੌਕੇ ਛਾਂਦਾਰ ਬੂਟੇ ਲਗਾਕੇ ਆਪਣੇ ਜਨਮ ਦਿਨ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ।ਇਸ ਮੌਕੇ ਵਣ ਰੇਂਜ ਅਫਸਰ (ਦੋਰਾਹਾ) ਜਸਵੀਰ ਸਿੰਘ ਵੀ ਮੌਜੂਦ ਸਨ,ਜਿਨਾਂ ਨੇ ਸਾਥੀਆਂ ਸਮੇਤ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਅਸ਼ੀਰਬਾਦ ਪ੍ਰਪਾਤ ਕੀਤਾ।
ਇਸ ਸਮੇਂ ਵਿਸ਼ੇਸ਼ ਗੱਲਬਾਤ ਕਰਦਿਆਂ ਸੰਤ ਸਤਵਿੰਦਰ ਹੀਰਾ ਰਾਸ਼ਟਰੀ ਪ੍ਰਧਾਨ ਆਲ ਇੰਡੀਆ ਆਦਿ ਧਰਮ ਮਿਸ਼ਨ (ਰਜਿ.)
ਭਾਰਤ ਨੇ ਕਿਹਾ ਕਿ ਧਰਤੀ ਦੀ ਸੁੰਦਰਤਾ ਤੇ ਸੰੁਦਰ ਵਾਤਾਵਰਣ ਲਈ ਰੁੱਖਾਂ ਦਾ ਹੋਣਾ ਬਹੁਤ ਜਰੂਰੀ ਹੈ।ਮਨੁੱਖ ਨੇ ਹਰ ਚੀਜ ਰੁੱਖਾਂ ਤੋਂ ਹੀ ਪ੍ਰਾਪਤ ਕੀਤੀ ਹੈ।ਮਨੁੱਖ ਦਾ ਜੀਵਨ ਰੁੱਖਾਂ ਤੇ ਨਿਰਭਰ ਕਰਦਾ ਹੈ,ਜਿਸਤੋਂ ਆਕਸੀਜਨ ਪਾ੍ਰਪਤ ਕਰਕੇ ਮਨੁੱਖ ਸਾਹ ਲੈਂਦਾ ਹੈ।ਰੁੱਖ ਦੀ ਛਾਂ,ਫਲ,ਰਸ,ਦਵਾਈਆਂ ਇਹ ਰੁੱਖਾਂ ਰਾਹੀਂ ਕੁਦਰਤ ਦੇ ਮਨੁੱਖ ਨੂੰ ਤੋਹਫੇ ਵਿੱਚ ਮਿਲਿਆ ਧਰਤੀ ਦਾ ਵੱਡਾ ਸਰਮਾਇਆ ਹਨ।ਮਨੁੱਖ ਦੀ ਚੰਗੀ ਸਿਹਤ ਵੀ ਰੁੱਖਾਂ ਤੇ ਹੀ
ਨਿਰਭਰ ਕਰਦੀ ਹੈ।ਸਾਡੇ ਗੁਰੂਆਂ,ਰਹਿਬਰਾਂ ਨੇ ਵੀ ਸਾਨੂੰ ਸਭ ਤੋਂ ਪਹਿਲਾਂ ਵਾਤਾਵਰਣ ਸੰਭਾਲ ਦਾ ਹੀ ਸ਼ੰਦੇਸ਼ ਦਿੱਤਾ ਹੈ,ਕਿਉਂਕਿ ਜੇਕਰ ਅਸ਼ੀ ਆਪਣਾ ਚੌਗਿਰਦਾ ਸਾਫ ਸੁਥਰਾ ਨਹੀਂ ਰੱਖਾਂਗੇ ਤਾਂ ਸਾਨੂੰ ਕੁਦਰਤੀ ਆਫਤਾਂ ਦਾ ਸਾਹਮਣਾ ਕਰਨਾ ਪਵੇਗਾ।ਉਨਾਂ
ਕਿਹਾ ਅੱਜ ਜੋ ਮਨੁੱਖ ਆਕਸੀਜਨ ਦੀ ਕਮੀ ਦਾ ਸੰਤਾਪ ਭੋਗ ਰਿਹਾ ਹੈ ਇਸ ਵਿੱਚ ਵੀ ਅੰਨੇਵਾਹ ਜੰਗਲਾਂ ਦੀ ਕਟਾਈ ਕਰਕੇ ਮਨੁੱਖ ਵਲੋਂ ਕੁਦਰਤ ਦੇ ਨਿਯਮਾਂ ਨਾਲ ਕੀਤੇ ਖਿਲਵਾੜ ਦੇ ਨਤੀਜੇ ਵੀ ਸਭ ਦੇ ਸਾਹਮਣੇ ਹਨ।ਇਸ ਮੌਕੇ ਗੁਰੂਘਰ ਦੇ ਪ੍ਰਧਾਨ ਸੰਤ ਸੁਰਿੰਦਰ ਦਾਸ ਨੇ ਕਿਹਾ ਕਿ ਵਾਤਾਵਰਣ ਦੀ ਸੁੱਧਤਾ ਲਈ ਹਰ ਮਨੁੱਖ ਇੱਕ ਰੁੱਖ ਜਰੂਰ ਲਗਾਏ।ਉਨਾਂ ਵਲੋਂ
ਸੇਵਾ ਕਰਨ ਵਾਲੀਆਂ ਸੰਗਤਾਂ ਨੂੰ ਸਨਮਾਨਿਤ ਕੀਤਾ ਅਤੇ ਜੀ ਆਇਆਂ ਕਿਹਾ।ਇਸ ਮੌਕੇ ਸੰਤ ਗਿਰਧਾਰੀ ਲਾਲ,ਲਾਡੀ ਗੰਗੜ,ਸ.ਮੋਹਣ ਸਿੰਘ ਠੇਕੇਦਾਰ ਰੋਪੜ,ਸਵਰਨ ਸਿੰਘ ਜੱਸੜ,ਬਲਦੇਵ ਸਿੰਘ,ਜਗਤਾਰ ਸਿੰਘ,ਸੋਹਣ ਸਿੰਘ,ਗੋਪਾਲ ਸਿੰਘ,ਰੋਸ਼ਨਪ੍ਰੀਤ ਦੇਹੜ,ਰਾਮ ਸਿੰਘ,ਹਰਮਨਦੀਪ
ਸਿੰਘ ਹਨੀ,ਤੀਰਥ ਰਾਮ ਅਤੇ ਹੋਰ ਸੰਗਤਾਂ ਹਾਜਰ ਸਨ।






















