ਧਨੁਸ਼ ਸ਼੍ਰੀਕਾਂਤ ਨੇ ISSF ਜੂਨੀਅਰ ਵਿਸ਼ਵ ਕੱਪ ਵਿੱਚ ਜਿੱਤਿਆ ਸੋਨ ਤਗਮਾ
ਟੀਮ ਇੰਡੀਆ ਤਮਗਾ ਸੂਚੀ ਵਿੱਚ ਸਿਖਰ ‘ਤੇ
ਚੰਡੀਗੜ੍ਹ,6ਜੂਨ(ਵਿਸ਼ਵ ਵਾਰਤਾ)- ਭਾਰਤੀ ਨਿਸ਼ਾਨੇਬਾਜ਼ ਧਨੁਸ਼ ਸ਼੍ਰੀਕਾਂਤ ਨੇ ISSF ਜੂਨੀਅਰ ਵਿਸ਼ਵ ਕੱਪ ‘ਚ ਸੋਨ ਤਮਗਾ ਜਿੱਤਿਆ ਹੈ। ਉਨ੍ਹਾਂ ਨੇ ਸੋਮਵਾਰ ਨੂੰ ਪੁਰਸ਼ਾਂ ਦੇ 10 ਮੀਟਰ ਏਅਰ ਰਾਈਫਲ ਮੁਕਾਬਲੇ ‘ਚ ਇਹ ਸਫਲਤਾ ਹਾਸਲ ਕੀਤੀ। ਸ਼੍ਰੀਕਾਂਤ ਨੇ ਭਾਰਤ ਨੂੰ ਤੀਜਾ ਸੋਨ ਤਗਮਾ ਦਿਵਾਇਆ ਹੈ। ਸ਼੍ਰੀਕਾਂਤ ਦੇ ਇਸ ਸੋਨ ਤਗਮੇ ਤੋਂ ਬਾਅਦ ਭਾਰਤ ਦੀ ਤਮਗਿਆਂ ਦੀ ਗਿਣਤੀ 9 ਹੋ ਗਈ ਹੈ। ਭਾਰਤੀ ਟੀਮ ਦੇ ਹਿੱਸੇ ਵਿੱਚ 3 ਗੋਲਡ, 4 ਸਿਲਵਰ ਅਤੇ 2 ਕਾਂਸੀ ਸ਼ਾਮਲ ਹਨ। ਭਾਰਤੀ ਟੀਮ ਸੂਚੀ ਵਿੱਚ ਸਿਖਰ ’ਤੇ ਹੈ, ਜਦੋਂ ਕਿ ਅਮਰੀਕਾ ਕੁੱਲ ਛੇ ਤਗ਼ਮਿਆਂ ਨਾਲ ਦੂਜੇ ਸਥਾਨ ’ਤੇ ਹੈ।