ਦੇਸ਼ ਭਰ ‘ਚ ਅੱਜ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ ਈਦ-ਉਲ-ਫਿਤਰ ਦਾ ਤਿਉਹਾਰ
ਚੰਡੀਗੜ੍ਹ, 3 ਮਈ (ਵਿਸ਼ਵ ਵਾਰਤਾ) ਅੱਜ ਦੇਸ਼ ਭਰ ਵਿਚ ਈਦ-ਉਲ-ਫਿਤਰ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਰਮਜ਼ਾਨ ਦੇ ਮਹੀਨੇ ਤੋਂ ਬਾਅਦ ਆਖਿਰਕਾਰ ਕੱਲ੍ਹ ਈਦ ਦਾ ਚੰਦ ਨਜ਼ਰ ਆ ਹੀ ਗਿਆ। ਚੰਦ ਦਿਖਾਈ ਦਿੰਦੇ ਹੀ ਲੋਕਾਂ ਨੇ ਇੱਕ ਦੂਜੇ ਨੂੰ ਗਲ਼ੇ ਲਾ ਕੇ ਈਦ ਦੀ ਮੁਬਾਰਕਬਾਦ ਦਿੱਤੀ। ਈਦ ਦਾ ਚੰਦ ਨਜ਼ਰ ਆਉਣ ਨਾਲ ਸੋਮਵਾਰ ਨੂੰ ਨਮਾਜ਼-ਏ-ਤਰਾਵੀਹ ਦਾ ਆਖਰੀ ਦੌਰ ਪੂਰਾ ਹੋ ਗਿਆ। ਰਮਜ਼ਾਨ ਦਾ ਚੰਦ ਨਜ਼ਰ ਆਉਣ ਦੇ ਨਾਲ ਹੀ ਮਸਜਿਦਾਂ ਵਿੱਚ ਸ਼ੁਰੂ ਹੋਈ ਤਰਾਵੀਹ ਦੀ ਵਿਸ਼ੇਸ਼ ਨਮਾਜ਼ ਸੰਪੰਨ ਹੋ ਗਈ। ਲਖਨਊ ਦੇ ਐਸ਼ਬਾਗ ਈਦਗਾਹ ‘ਚ ਅੱਜ ਸਵੇਰੇ 10 ਵਜੇ ਸਭ ਤੋਂ ਵੱਡੀ ਜਮਾਤ ਤੋਂ ਈਦ ਦੀ ਨਮਾਜ਼ ਅਦਾ ਕੀਤੀ ਜਾਵੇਗੀ।






















