ਦੇਸ਼ ‘ਚ ਕੋਰੋਨਾ ਦਾ ਖਤਰਾ: ਭਾਰਤ ‘ਚ XBB.1.5 ਦੇ 5 ਮਾਮਲੇ ਮਿਲੇ
ਚੰਡੀਗੜ੍ਹ, 4ਜਨਵਰੀ(ਵਿਸ਼ਵ ਵਾਰਤਾ)- ਭਾਰਤ ਸਮੇਤ ਚੀਨ, ਅਮਰੀਕਾ, ਦੱਖਣੀ ਕੋਰੀਆ ਅਤੇ ਜਾਪਾਨ ਵਰਗੇ ਦੇਸ਼ਾਂ ਵਿੱਚ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਚੀਨ ਅਤੇ ਬ੍ਰਿਟੇਨ ‘ਚ ਕੋਰੋਨਾ ਦੇ ਵਧਦੇ ਮਾਮਲਿਆਂ ਕਾਰਨ ਲੋਕਾਂ ਨੂੰ ਹਸਪਤਾਲ ‘ਚ ਬੈੱਡ ਨਹੀਂ ਮਿਲ ਰਹੇ ਹਨ। ਯੂਕਰੇਨ ਵਿੱਚ ਹਰ ਹਫ਼ਤੇ 50 ਤੋਂ 70 ਮੌਤਾਂ ਕੋਰੋਨਾ ਕਾਰਨ ਹੋ ਰਹੀਆਂ ਹਨ। ਅਮਰੀਕਾ ਵਿਚ ਵੀ ਹਾਲਾਤ ਠੀਕ ਨਹੀਂ ਹਨ। ਇਸ ਦੌਰਾਨ, ਭਾਰਤ ਵਿੱਚ Omicron ਦੇ ਸਬ-ਵੇਰੀਐਂਟ XBB.1.5 ਦੇ 5 ਮਾਮਲੇ ਵੀ ਸਾਹਮਣੇ ਆਏ ਹਨ। INSACOG ਨੇ ਮੰਗਲਵਾਰ ਨੂੰ ਦੱਸਿਆ ਕਿ ਇਨ੍ਹਾਂ 5 ਮਾਮਲਿਆਂ ‘ਚੋਂ 3 ਗੁਜਰਾਤ ‘ਚ ਪਾਏ ਗਏ ਜਦਕਿ ਕਰਨਾਟਕ ਅਤੇ ਰਾਜਸਥਾਨ ‘ਚ ਇਕ-ਇਕ ਮਾਮਲਾ ਪਾਇਆ ਗਿਆ।























