ਦੇਸ਼ ਵਿੱਚ ਭਾਜਪਾ ਤੇ ਕਾਂਗਰਸ ਦੀ ਉਲਟੀ ਗਿਣਤੀ ਸ਼ੁਰੂ ਹੋ ਚੁੱਕੀ ਹੈ:-ਚੌਧਰੀ ਖੁਸ਼ੀ ਰਾਮ, ਠੇਕੇਦਾਰ ਭਗਵਾਨ, ਅਹੀਰ

ਹੁਸ਼ਿਆਰਪੁਰ 2 ਮਈ (ਵਿਸ਼ਵ ਵਾਰਤਾ/ਤਰਸੇਮ ਦੀਵਾਨਾ /ਮੁਨੀਰ ) ਪੰਜ ਰਾਜਾਂ ਦੀਆਂ ਚੋਣਾਂ ਵਿਚ ਭਾਜਪਾ ਵਲੋਂ ਸੰਵਿਧਾਨਕ ਗੈਰ ਸੰਵਿਧਾਨਕ ਹਰ ਹਥਕੰਡੇ ਵਰਤਕੇ, ਵਡੀਆਂ ਵਡੀਆਂ ਰੈਲੀਆਂ ਕਰਕੇ,ਰੋਡ ਸ਼ੋਅ ਕਰਕੇ ਜਿਸ ਵਿਚ ਦੇਸ਼ ਦੇ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਤੋਂ ਲੈ ਕੇ ਹਰ ਵਡੇ ਤੋਂ ਵੱਡੇ ਲੀਡਰ ਨੂੰ ਸੱਦਿਆ ਗਿਆ।ਇਕ ਪਾਸੇ ਦੇਸ਼ ਨੂੰ ਕਰੋਨਾ ਮਹਾਂਮਾਰੀ ਦੀ ਭਿਅੰਕਰ ਮਾਰ ਝੱਲਣੀ ਪੈ ਰਹੀ ਹੈ ਅਤੇ ਆਕਸੀਜਨ ਦੀ ਘਾਟ ਨਾਲ ਰੋਜ਼ਾਨਾ ਸੈਂਕੜੇ ਮੌਤਾਂ ਹੋ ਰਹੀਆਂ ਹਨ ਤੇ ਦੂਸਰੇ ਪਾਸੇ ਭਾਜਪਾ ਨੇ ਕਰੋੜਾਂ ਅਰਬਾਂ ਰੁਪਏ ਚੋਣ ਪ੍ਰਚਾਰ ਤੇ ਖਰਚ ਕਰਕੇ ਬੇੜਾ ਗਰਕ ਕਰਕੇ ਰੱਖ ਦਿੱਤਾ ਹੈ।ਇਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਬਸਪਾ ਪੰਜਾਬ ਦੇ ਸੀਨੀ. ਆਗੂ ਸੇਵਾ ਮੁਕਤ ਆਈ ਏ ਐਸ ਚੌਧਰੀ ਖੁਸ਼ੀ ਰਾਮ, ਠੇਕੇਦਾਰ ਭਗਵਾਨ ਦਾਸ ਸਿੱਧੂ, ਪ੍ਰਸ਼ੋਤਮ ਅਹੀਰ ਨੇ ਕਿਹਾ ਕਿ ਹੁਣ ਪਾਪ ਦਾ ਘੜਾ ਭਰ ਗਿਆ ਹੈ, ਪੰਜ ਰਾਜਾਂ ਦੀਆਂ ਚੋਣਾਂ ਤੋਂ ਬਾਅਦ ਦੇਸ਼ ਵਿਚ ਭਾਜਪਾ ਤੇ ਕਾਂਗਰਸ ਦੀ ਉਲਟੀ ਗਿਣਤੀ ਸ਼ੁਰੂ ਹੋ ਚੁੱਕੀ ਹੈ। ਇਨ੍ਹਾਂ ਆਗੂਆਂ ਨੇ ਕਿਹਾ ਜਦੋਂ ਦੇਸ਼ ਅੰਦਰ ਕਰੋਨਾ ਮਹਾਂਮਾਰੀ ਦੇ ਕਾਰਨ ਲੋਕਾਂ ਨੂੰ ਘਰਾਂ ਵਿਚ ਡੱਕਿਆ ਜਾ ਰਿਹਾ ਹੈ ਤਾਂ ਹੁਣ ਉਨ੍ਹਾਂ ਦੇ ਖਾਣ ਪੀਣ,ਰੋਟੀ,ਬਿਜਲੀ,ਪੀਣ ਵਾਲੇ ਪਾਣੀ ਦਾ ਪ੍ਰਬੰਧ ਵੀ ਸਰਕਾਰ ਨੂੰ ਕਰਨਾ ਚਾਹੀਦਾ ਹੈ। ਉਨਾਂ ਕਿਹਾ ਸਕੂਲ ਕਾਲਿਜ ਬੰਦ ਹੋਣ ਨਾਲ ਦੇਸ਼ ਅੰਦਰ ਲੱਖਾਂ ਵਿਦਿਆਰਥੀਆਂ ਦਾ ਭਵਿੱਖ ਤਬਾਹ ਹੋ ਗਿਆ ਹੈ, ਰੁਜ਼ਗਾਰ,ਨੌਕਰੀਆਂ ਖਤਮ ਹੋਣ ਨਾਲ ਲੱਖਾਂ ਲੋਕ ਬੇਰੁਜ਼ਗਾਰ ਹੋ ਰਹੇ ਹਨ, ਉਪਰੋਂ ਮਹਿੰਗਾਈ ਨੇ ਗਰੀਬ ਜਨਤਾ ਦਾ ਕਚੂਮਰ ਕੱਢ ਦਿੱਤਾ ਹੈ।ਅਜਿਹੇ ਹਾਲਾਤਾਂ ਵਿਚ ਜਨਤਾ ਦਾ ਰਖਵਾਲਾ ਕੌਣ ਹੈ।ਉਨਾਂ ਕਿਹਾ ਮਾਨਯੋਗ ਹਾਈਕੋਰਟ ਦੀਆਂ ਫਿਟਕਾਰਾਂ ਨਾਲ ਸਰਕਾਰਾਂ ਨੂੰ ਸਬਕ ਸਿੱਖਣ ਦੀ ਲੋੜ ਹੈ। ਬਸਪਾ ਆਗੂਆਂ ਨੇ ਕਿਹਾ ਪੰਜਾਬ ਵਿਚ 2022 ਦੀਆਂ ਚੋਣਾਂ ਵਿਚ ਕਾਂਗਰਸ ਦਾ ਸਫਾਇਆ ਹੋ ਜਾਵੇਗਾ, ਕਿਉਂਕਿ ਲੋਕ ਹੁਣ ਇਸ ਨਿਖਿੱਧ ਰਾਜ ਸਰਕਾਰ ਤੋਂ ਛੁਟਕਾਰਾ ਪਾਉਣ ਲਈ ਉਤਾਵਲੇ ਹਨ ।






















