ਦੇਸ਼ ਵਿੱਚ ਬਰਡ ਫਲੂ ਦਾ ਕਹਿਰ
ਪੌਂਗ ਡੈਮ ਝੀਲ ਤੇ ਤਕਰੀਬਨ 2000 ਪੰਛੀਆਂ ਦੀ ਮੌਤ

ਚੰਡੀਗੜ੍ਹ,5ਜਨਵਰੀ(ਵਿਸ਼ਵ ਵਾਰਤਾ)-ਕੇਰਲ ਅਤੇ ਰਾਜਸਥਾਨ ਤੋਂ ਬਾਅਦ ਹੁਣ ਹੋਰ ਸੂਬਿਆਂ ਵਿੱਚ ਵੀ ਬਰਡ ਫਲੂ ਦੇ ਮਾਮਲੇ ਸਾਹਮਣੇ ਆ ਰਹੇ ਹਨ। । ਜਾਣਕਾਰੀ ਅਨੁਸਾਰ ਹਿਮਾਚਲ ਪ੍ਰਦੇਸ਼ ਵਿੱਚ ਪੌਂਗ ਡੈਮ ਝੀਲ ਵਿੱਚ ਕਰੀਬ 2ਹਜ਼ਾਰ ਤੋਂ ਵਧੇਰੇ ਪ੍ਰਵਾਸੀ ਪੰਛੀਆਂ ਦੀ ਮੌਤ ਹੋ ਗਈ ਹੈ। ਪੰਛੀਆਂ ਦੀ ਮੌਤ ਦਾ ਕਾਰਨ ਬਰਡ ਫਲੂ ਦੱਸਿਆ ਜਾ ਰਿਹਾ ਹੈ। ਬਰਡ ਫਲੂ ਦੇ ਕਾਰਨ ਹੁਣ ਦੇਸ਼ ਭਰ ਦੇ ਚਿੜੀਆਂ ਘਰਾਂ ਨੂੰ ਅਲਰਟ ਜਾਰੀ ਕੀਤਾ ਗਿਆ ਹੈ। ਰਿਪੋਰਟ ਅਨੁਸਾਰ ਇਹਨਾਂ ਪੰਛੀਆਂ ਵਿੱਚ ਐਵੀਅਨ ਇੰਨਫਲੂਏਂਜਾ ਦੀ ਪੁਸ਼ਟੀ ਹੋਈ ਹੈ।






















