ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ ਇੰਨੇ ਨਵੇਂ ਕੇਸ ਆਏ ਸਾਹਮਣੇ
ਦੇਸ਼ ਵਿੱਚ ਹੁਣ ਤੱਕ ਕੋਰੋਨਾ ਦੇ ਆਏ 97.35 ਲੱਖ ਕੇਸ

ਦਿੱਲੀ, 9 ਦਸੰਬਰ (ਵਿਸ਼ਵ ਵਾਰਤਾ)- ਦੇਸ਼ ਵਿੱਚ ਨਵੰਬਰ ਵਿੱਚ ਵਧੀ ਕੋਰੋਨਾ ਮਰੀਜਾਂ ਦੀ ਸੰਖਿਆ ਫਿਰ ਤੇਜ਼ੀ ਨਾਲ ਘੱਟ ਰਹੀ ਹੈ। 24 ਘੰਟੇ ਵਿੱਚ 32 ਹਜ਼ਾਰ 61 ਨਵੇਂ ਕੇਸ ਆਏ। ਇਹ ਲਗਾਤਾਰ 10 ਵਾਂ ਦਿਨ ਰਿਹਾ ਜਦੋਂ 40 ਹਜ਼ਾਰ ਤੋਂ ਘੱਟ ਮਰੀਜ ਮਿਲੇ ਅਤੇ 36 ਹਾਜ਼ਰ 537 ਮਰੀਜ ਠੀਕ ਹੋ ਗਏ । ਜਦੋਂ ਕਿ 402 ਪ੍ਰਭਾਵਿਤ ਲੋਕਾਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਐਕਟਿਵ ਕੇਸ, ਜੋ ਇਲਾਜ ਕਰਵਾ ਰਹੇ ਹਨ ਉਹਨਾਂ ਮਰੀਜਾਂ ਦੀ ਸੰਖਿਆ ਵਿੱਚ 4899 ਦੀ ਕਮੀ ਆਈ ਹੈ। ਬੀਤੇ 10 ਦਿਨਾਂ ਵਿੱਚ 75 ਹਜ਼ਾਰ 654 ਐਕਟਿਵ ਕੇਸ ਘੱਟ ਹੋਏ ਹਨ।
ਦੇਸ਼ ਵਿੱਚ ਹੁਣ ਤੱਕ 97.35 ਲੱਖ ਕੇਸ ਆ ਚੁੱਕੇ ਹਨ। 92.14 ਲੱਖ ਮਰੀਜ ਠੀਕ ਹੋ ਚੁੱਕੇ ਹਨ । ਜਦੋਂ ਕਿ 1.41 ਲੱਖ ਮਰੀਜਾਂ ਦੀ ਮੌਤ ਹੋ ਚੁੱਕੀ ਹੈ। ਹੁਣ ਕੁਲ਼ 3.77 ਲੱਖ ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ।






















