ਦੇਸ਼ ਵਿੱਚ ਕੋਰੋਨਾ ਵਾਇਰਸ ਨੇ ਤੋੜੇ ਸਾਰੇ ਰਿਕਾਰਡ
ਪਹਿਲੀ ਵਾਰ ਇਕ ਦਿਨ ਵਿੱਚ ਇਕ ਲੱਖ ਤੋਂ ਪਾਰ ਨਵੇਂ ਮਾਮਲੇ ਆਏ ਸਾਹਮਣੇ
24 ਘੰਟਿਆਂ ਵਿੱਚ ਦੇਸ਼ ’ਚ 1,03,764 ਨਵੇਂ ਕੇਸ
ਕੋਰੋਨਾ ਪ੍ਰਭਾਵਿਤ ਅੰਕੜਾ ਸਵਾ ਕਰੋੜ ਦੇ ਪਾਰ
COR
ਦਿੱਲੀ, 5 ਅਪ੍ਰੈਲ(ਵਿਸ਼ਵ ਵਾਰਤਾ)- ਦੇਸ਼ ਵਿੱਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਦੇਸ਼ ਵਿਚ ਕੋਰੋਨਾ ਮਹਾਮਾਰੀ ਦੀ ਸਥਿਤੀ ਹੋਰ ਵੀ ਗੰਭੀਰ ਹੋ ਗਈ ਹੈ। ਪਹਿਲੀ ਵਾਰ ਇਕ ਦਿਨ ਵਿਚ ਇਕ ਲੱਖ ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ ਅਤੇ ਕੁੱਲ ਪ੍ਰਭਾਵਿਤ ਲੋਕਾਂ ਦਾ ਅੰਕੜਾ ਸਵਾ ਕਰੋੜ ਦੇ ਪਾਰ ਹੋ ਗਿਆ ਹੈ।
ਸਮਾਚਾਰ ਏਜੰਸੀਆਂ ਅਤੇ ਹੋਰ ਸਰੋਤਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਐਤਵਾਰ ਰਾਤ 11ਵਜੇ ਤੱਕ ਬੀਤੇ 24 ਘੰਟਿਆਂ ਵਿੱਚ ਦੇਸ਼ ਵਿੱਚ 1,03,764ਨਵੇਂ ਮਾਮਲੇ ਸਾਹਮਣੇ ਆਏ,477 ਲੋਕਾਂ ਦੀ ਮੌਤ ਹੋਈ ਅਤੇ 52,825 ਲੋਕ ਠੀਕ ਹੋਏ ਹਨ।






















