ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਫੈਲਣ ਦੀ ਰਫਤਾਰ ਜਾਰੀ
ਦੇਸ਼ ਵਿੱਚ ਫਿਰ ਦਿਖ ਰਿਹਾ ਹੈ ਕੋਰੋਨਾ ਦਾ ਵਿਕਰਾਲ ਰੂਪ
24 ਘੰਟੇ ਵਿੱਚ ਫਿਰ ਤੋਂ ਮਿਲੇ 40 ਹਜ਼ਾਰ ਤੋਂ ਜ਼ਿਆਦਾ ਕੇਸ
199 ਲੋਕਾਂ ਦੀ ਮੌਤ

ਨਵੀਂ ਦਿੱਲੀ, 23 ਮਾਰਚ(ਵਿਸ਼ਵ ਵਾਰਤਾ)- ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਫੈਲਣ ਦੀ ਰਫਤਾਰ ਜਾਰੀ ਹੈ। ਪਿਛਲੇ 24 ਘੰਟਿਆਂ 40 ਹਜ਼ਾਰ 715 ਕੋਰੋਨਾ ਪ੍ਰਭਾਵਿਤ ਮਰੀਜ਼ ਮਿਲੇ। ਬੀਤੇ ਦਿਨੀਂ 29ਹਜ਼ਾਰ 785 ਮਰੀਜ਼ ਠੀਕ ਹੋਏ । ਸੋਮਵਾਰ ਨੂੰ 199 ਲੋਕਾਂ ਦੀ ਮੌਤ ਹੋ ਗਈ। 15 ਮਾਰਚ ਤੋਂ ਬਾਅਦ ਤੋਂ ਕੋਰੋਨਾ ਦੇ ਮਾਮਲਿਆਂ ਵਿੱਚ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਹੈ। ਬੀਤੇ 24 ਘੰਟਿਆਂ ਵਿੱਚ ਐਕਟਿਵ ਕੇਸਾਂ ਦਾ ਅੰਕੜਾ 10,676 ਵਧਿਆ। ਹੁਣ 3 ਲੱਖ 45 ਹਜ਼ਾਰ 377 ਮਰੀਜਾਂ ਦਾ ਇਲਾਜ ਚੱਲ ਰਿਹਾ ਹੈ।
ਸਿਹਤ ਵਿਭਾਗ ਦੇ ਮੁਤਾਬਕ ਦੇਸ਼ ਵਿੱਚ ਹੁਣ ਤੱਕ 1ਕਰੋੜ, 16 ਲੱਖ 86ਹਜ਼ਾਰ 796 ਲੋਕ ਇਸ ਮਹਾਮਾਰੀ ਦਾ ਸ਼ਿਕਾਰ ਹੋ ਚੁੱਕੇ ਹਨ। ਇਹਨਾਂ ਵਿਚੋਂ 1ਕਰੋੜ 11 ਲੱਖ 81 ਹਜ਼ਾਰ 253 ਠੀਕ ਹੋ ਚੁੱਕੇ ਹਨ। ਜਦੋਂ ਕਿ 1ਲੱਖ 60 ਹਜ਼ਾਰ 166 ਲੋਕਾਂ ਨੂੰ ਆਪਣੀ ਜਾਨ ਗਵਾਉਣੀ ਪਈ। ਹੁਣ ਤੱਕ 4ਕਰੋੜ 84 ਲੱਖ 94 ਹਜ਼ਾਰ 594 ਲੋਕਾਂ ਨੂੰ ਵੈਕਸੀਨੇਟ ਕੀਤਾ ਜਾ ਚੁੱਕਾ ਹੈ।





















