ਦੇਸ਼ ਵਿੱਚ ਕੋਰੋਨਾ ਮਰੀਜ਼ਾਂ ਦਾ ਅੰਕੜਾ 98 ਲੱਖ ਤੋਂ ਪਾਰ

ਦਿੱਲੀ, 12 ਦਸੰਬਰ(ਵਿਸ਼ਵ ਵਾਰਤਾ)- ਦੇਸ਼ ਵਿੱਚ ਕੋਰੋਨਾ ਮਰੀਜਾਂ ਦਾ ਅੰਕੜਾ 98 ਲੱਖ ਤੋਂ ਪਾਰ ਹੋ ਗਿਆ ਹੈ। ਪਿਛਲੇ 24 ਘੰਟਿਆਂ ਦੇ ਅੰਦਰ 28 ਹਜ਼ਾਰ 996 ਲੋਕ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਇਸ ਦੇ ਨਾਲ ਹੀ ਪ੍ਰਭਾਵਿਤ ਲੋਕਾਂ ਦੀ ਗਿਣਤੀ ਹੁਣ 98ਲੱਖ 26 ਹਜ਼ਾਰ 31 ਹੋ ਗਈ ਹੈ। ਇਸ ਵਿੱਚ 3 ਲੱਖ 59 ਹਜ਼ਾਰ 658 ਮਰੀਜਾਂ ਦਾ ਇਲਾਜ਼ ਚੱਲ ਰਿਹਾ ਹੈ। ਜਦੋਂ ਕਿ 93 ਲੱਖ 21 ਹਜ਼ਾਰ 249 ਲੋਕ ਠੀਕ ਹੋ ਗਏ ਹਨ। 1 ਲੱਖ 42 ਹਜ਼ਾਰ 618 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਮਹਾਰਾਸ਼ਟਰ, ਗੋਆ, ਚੰਡੀਗੜ੍ਹ ਅਤੇ ਨਾਗਾਲੈਂਡ ਵਿਚ ਕੋਰੋਨਾ ਮਰੀਜਾਂ ਦੇ ਮਿਲਣੇ ਦੀ ਦਰ10 ਪ੍ਰਤੀਸ਼ਤ ਤੋਂ ਜ਼ਿਆਦਾ ਹੈ। ਮਹਾਰਾਸ਼ਟਰ ਵਿੱਚ 16.2 ਪ੍ਰਤੀਸ਼ਤ ਦੀ ਰਫਤਾਰ ਨਾਲ ਨਵੇਂ ਕੇਸ ਵਧ ਰਹੇ ਹਨ।ਜਦੋਂ ਕਿ ਗੋਆ ਵਿੱਚ 13.4 ਪ੍ਰਤੀਸ਼ਤ ,ਚੰਡੀਗੜ੍ਹ ਵਿੱਚ 11.7ਪ੍ਰਤੀਸ਼ਤ ਅਤੇ ਨਾਗਾਲੈਂਡ ਵਿੱਚ 10ਪ੍ਰਤੀਸ਼ਤ ਪਾਜ਼ੀਟਿਵਿਟੀ ਰੇਟ ਹੈ। ਔਸਤਨ 22 ਰਾਜ ਇਸ ਤਰ੍ਹਾਂ ਦੇ ਹਨ , ਜਿਥੇ ਹੁਣ 5 ਪ੍ਰਤੀਸ਼ਤ ਤੋਂ ਜ਼ਿਆਦਾ ਪਾਜ਼ਿਟਿਵਿਟੀ ਰੇਟ ਹੈ।






















