ਦੇਸ਼ ਵਿੱਚ ਕਾਂਗਰਸ ਦੇ ਡਿੱਗ ਰਹੇ ਗ੍ਰਾਫ ਦੇ ਉਲਟ ਪੰਜਾਬ ਵਿੱਚ ਕਾਂਗਰਸ ਸਭ ਤੋਂ ਅੱਗੇ
5ਰਾਜਾਂ ਵਿੱਚ ਹਾਰ ਮਿਲਣ ਤੋਂ ਬਾਅਦ ਕੈਪਟਨ ਦਾ ਕੱਦ ਅਜੇ ਵੀ ਉੱਚਾ
2022 ਦੀਆਂ ਚੋਣਾਂ ਵਿੱਚ ਟਿਕਟ ਦੇ ਵਟਾਂਦਰੇ ਵਿੱਚ ਵੀ ਕੈਪਟਨ ਦੀ ਰਹੇਗੀ ਅਹਿਮ ਭੂਮਿਕਾ

ਚੰਡੀਗੜ੍ਹ, 3ਮਈ(ਵਿਸ਼ਵ ਵਾਰਤਾ)- ਦੇਸ਼ ਵਿੱਚ ਲਗਾਤਾਰ ਹਾਰ ਦਾ ਸਾਹਮਣਾ ਕਰ ਰਹੀ ਕਾਂਗਰਸ ਦਾ ਬੁਰਾ ਦੌਰ ਜਾਰੀ ਹੈ । ਕੱਲ੍ਹ 5ਰਾਜਾਂ ਦੇ ਚੋਣ ਨਤੀਜਿਆਂ ਨੇ ਹਾਈਕਮਾਨ ਨੂੰ ਫਿਰ ਤੋਂ ਪਰੇਸ਼ਾਨੀ ਵਿੱਚ ਪਾ ਦਿੱਤਾ ਹੈ। ਪਰ ਜੇਕਰ ਗੱਲ ਕਰਿਏ ਤਾਂ ਪੰਜਾਬ ਵਿੱਚ ਕੈਪਟਨ ਸਰਕਾਰ ਦੀ ਤਾਂ ਇਹਨਾਂ ਰਾਜਾਂ ਦੇ ਨਤੀਜਿਆਂ ਦਾ ਪੰਜਾਬ ਦੀ ਸੱਤਾ ਤੇ ਕੋਈ ਬਹੁਤਾ ਅਸਰ ਦੇਖਣ ਨੂੰ ਨਹੀਂ ਮਿਲੇਗਾ। ਕਿਉਂਕਿ ਸੂਬੇ ਵਿੱਚ ਕੈਪਟਨ ਦਾ ਕੱਦ ਪਹਿਲਾਂ ਹੀ ਉੱਚਾ ਹੈ। ਪੂਰੇ ਦੇਸ਼ ਵਿੱਚ ਪੰਜਾਬ ਹੀ ਇਕ ਅਜਿਹਾ ਸੂਬਾ ਹੈ ਜਿੱਥੇ ਕਾਂਗਰਸ ਪਾਰਟੀ ਦੋ ਤਿਹਾਈ ਦੀ ਬਹੁਮਤ ਨਾਲ ਸੱਤਾ ਵਿੱਚ ਬਣੀ ਹੋਈ ਹੈ। ਘਰ-ਘਰ ਰੁਜ਼ਗਾਰ,ਸਕੂਲੀ ਬੱਚਿਆਂ ਨੂੰ ਮੋਬਾਇਲ ਫੋਨ ਵੰਡਣ ਵਰਗੀਆਂ ਲਾਭਦਾਇਕ ਨੀਤੀਆਂ ਅਤੇ ਇਤਿਹਾਸਕ ਕਿਸਾਨ ਅੰਦੋਲਨ ਵਿੱਚ ਕਿਸਾਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਨ ਦਾ ਹੀ ਨਤੀਜਾ ਸੀ ,ਕਿ ਪਿੱਛੇ ਜਿਹੇ ਹੋਈਆਂ ਨਗਰ ਕੌਂਸਲ ਚੋਣਾਂ ਵਿੱਚ ਕਾਂਗਰਸ ਨੇ ਪੂਰੇ ਸੂਬੇ ਵਿੱਚ ਹੁੰਝਾ ਫੇਰ ਜਿੱਤ ਪ੍ਰਾਪਤ ਕੀਤੀ ਸੀ। ਅੱਗੇ ਆਉਣ ਵਾਲੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਵੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਪਾਰਟੀ ਦੇ ਇਕ ਵਾਰ ਫਿਰ ਤੋਂ ਸੱਤਾ ਵਿੱਚ ਵਾਪਸ ਆਉਣ ਦੀ ਉਮੀਦ ਹੈ।






















