ਦੇਸ਼ ਭਰ ਵਿੱਚ ਅੱਜ FCI ਦਫਤਰਾਂ ਦੇ ਸਾਹਮਣੇ ਪ੍ਰਦਰਸ਼ਨ ਕਰਨਗੇ ਅੰਨਦਾਤਾ

ਦਿੱਲੀ, 5 ਅਪ੍ਰੈਲ,(ਵਿਸ਼ਵ ਵਾਰਤਾ)- ਸੰਯੁਕਤ ਕਿਸਾਨ ਮੋਰਚੇ ਨੇ ਐਲਾਨ ਕੀਤਾ ਹੈ ਕਿ ਅੱਜ ਦੇਸ਼ਭਰ ਵਿੱਚ ਭਾਰਤੀ ਖਾਦ ਨਿਗਮ ਦੇ ਦਫਤਰਾਂ ਅੱਗੇ ਕਿਸਾਨ ਵਿਰੋਧ ਪ੍ਰਦਰਸ਼ਨ ਕਰਨਗੇ। ਸੰਯੁਕਤ ਕਿਸਾਨ ਮੋਰਚੇ ਨੇ ਇਸ ਵਿਰੋਧ ਪ੍ਰਦਰਸ਼ਨ ਨੂੰ ‘FCI ਬਚਾਓ ਦਿਵਸ ‘ ਦਾ ਨਾਮ ਦਿੱਤਾ ਹੈ।






















