ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਹੋਈਆਂ ਮੁਕੰਮਲ
ਦੇਖੋ, ਮੁੱਖ ਮੰਤਰੀ ਚੰਨੀ ਹੁਣ ਕਿਵੇਂ ਬਿਤਾ ਰਹੇ ਹਨ ਆਪਣਾ ਸਮਾਂ
ਚੰਡੀਗੜ੍ਹ, 23 ਫਰਵਰੀ(ਵਿਸ਼ਵ ਵਾਰਤਾ) ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਮੁਕੰਮਲ ਹੋ ਗਈਆਂ ਹਨ, ਜਿਹਨਾਂ ਦਾ ਨਤੀਜਾ 10 ਮਾਰਚ ਨੂੰ ਆਵੇਗਾ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜੋ ਸੂਬੇ ਦੇ ਦੋ ਹਲਕਿਆਂ ਚਮਕੌਰ ਸਾਹਿਬ ਅਤੇ ਭਦੌੜ ਤੋਂ ਚੋਣ ਲੜੇ ਹਨ, ਹੁਣ ਵੋਟਾਂ ਤੋਂ ਬਾਅਦ ਆਪਣਾ ਸਮਾਂ ਕੁਝ ਇਸ ਤਰੀਕੇ ਨਾਲ ਬਿਤਾ ਰਹੇ ਹਨ।

ਦੱਸ ਦੱਈਏ ਕਿ ਮੁੱਖ ਮੰਤਰੀ ਚੰਨੀ ਮੰਗਲਵਾਰ ਨੂੰ ਚੰਡੀਗੜ੍ਹ ਦੇ ‘ਇੰਸਟੀਚਿਊਟ ਫ਼ਾਰ ਬਲਾਈਂਡ’ ਪੁੱਜੇ ਜਿੱਥੇ ਉਨ੍ਹਾਂ ਨੇ ਨੇਤਰਹੀਣ ਬੱਚਿਆਂ ਨਾਲ ਸਮਾਂ ਬਿਤਾਇਆ। ਇਸ ਮੌਕੇ ਉਹ ਬੱਚਿਆਂ ਨੂੂੰ ਦੁਪਹਿਰ ਦਾ ਖਾਣਾ ਪਰੋਸਦੇ ਵੀ ਨਜ਼ਰ ਆਏ। ਇਸ ਬਾਰੇ ਜਾਣਕਾਰੀ ਅਤੇ ਤਸਵੀਰਾਂ ਉਹਨਾਂ ਨੇ ਖ਼ੁਦ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸਾਂਝੀਆਂ ਕੀਤੀਆਂ ਹਨ।























