ਮੁੱਖ ਮੰਤਰੀ ਚੰਨੀ ਦੀ ਅਗਵਾਈ ਵਿੱਚ ਅੱਜ ਕੈਬਨਿਟ ਮੰਤਰੀ ਤੇ ਵਿਧਾਇਕ ਹੋਏ ਕਰਤਾਰਪੁਰ ਸਾਹਿਬ ਨਤਮਸਤਕ
ਦੇਖੋ, ਕੱਲ੍ਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਕਿਹੜੇ ਮੰਤਰੀ ਤੇ ਵਿਧਾਇਕ ਜਾਣਗੇ ਕਰਤਾਰਪੁਰ ਸਾਹਿਬ

ਚੰਡੀਗੜ੍ਹ, 18ਨਵੰਬਰ(ਵਿਸ਼ਵ ਵਾਰਤਾ)- ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਣ ਉਤੇ ਅੱਜ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿਚ ਕੈਬਨਿਟ ਮੰਤਰੀਆਂ ਅਤੇ ਹੋਰ ਪਤਵੰਤਿਆਂ ਦਾ ਜਥਾ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਨਤਮਸਤਕ ਹੋਇਆ। ਇਸ ਜਥੇ ਵਿੱਚ ਉਹਨਾਂ ਦੇ ਨਾਲ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਲੋਕ ਨਿਰਮਾਣ ਮੰਤਰੀਵਿਜੇ ਇੰਦਰ ਸਿੰਗਲਾ, ਵਿਧਾਇਕ ਹਰਪ੍ਰਤਾਪ ਸਿੰਘ ਅਤੇ ਬਰਿੰਦਰਮੀਤ ਸਿੰਘ , ਰਾਣਾ ਗੁਰਜੀਤ ਸਿੰਘ, ਰਾਹੁਲ ਤਿਵਾੜੀ, ਗੁਰਮੀਤ ਸਿੰਘ, ਤਰੁਨਵੀਰ ਸਿੰਘ, ਅਮਰਦੀਪ ਸਿੰਘ ਰਾਏ, ਅਜੈ ਕੁਮਾਰ ਪਾਂਡੇ, ਸੁਖਦੇਵ ਸਿੰਘ, ਕ੍ਰਿਸ਼ਨ ਕੁਮਾਰ, ਅਮਰੀਕ ਸਿੰਘ(ਮੁੱਖ ਮੰਤਰੀ ਸਿਕਿਓਰਟੀ), ਹਰਸਿਮਰਨ ਜੀਤ ਸਿੰਘ, ਸੁਰਿੰਦਰ ਸਿੰਘ, ਚਮਕੌਰ ਸਿੰਘ ਸ਼ਾਮਲ ਸਨ।
ਕੱਲ੍ਹ ਗੁਰੂਪੁਰਬ ਮੌਕੇ ਜਾਣ ਵਾਲੇ ਜਥੇ ਵਿੱਚ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਕੈਬਨਿਟ ਮੰਤਰੀ ਤ੍ਰਿਪਤਰਜਿੰਦਰ ਬਾਜਵਾ, ਭਾਰਤ ਭੂਸ਼ਣ ਆਸ਼ੂ, ਰਣਦੀਪ ਸਿੰਘ , ਰਾਜ ਕੁਮਾਰ ਵੇਰਕਾ, ਮੁੱਖ ਸਕੱਤਰ ਅਨਿਰੁੱਧ ਤਿਵਾੜੀ, ਪਰਮਿੰਦਰ ਸਿੰਘ , ਰੁਪਿੰਦਰ ਕੌਰ, ਦਰਸ਼ਣ ਸਿੰਘ ਬਰਾੜ, ਡਾ.ਰਾਜਕੁਮਾਰ, ਰਮਿੰਦਰ ਸਿੰਘ ਅਤੇ ਵਿਧਾਇਕ ਅਮਰੀਕ ਸਿੰਘ ਸ਼ਾਮਲ ਹੋਣਗੇ।






















