ਨਵੀਂ ਦਿੱਲੀ, 17 ਅਗਸਤ – ਦੂਰਦਰਸ਼ਨ ਦੀ ਪ੍ਰਸਿੱਧ ਐਂਕਰ ਨੀਲਮ ਸ਼ਰਮਾ ਦਾ ਦੇਹਾਂਤ ਹੋ ਗਿਆ ਹੈ। ਇਸ ਸਬੰਧੀ ਦੂਰਦਰਸ਼ਨ ਵਲੋਂ ਜਾਰੀ ਟਵੀਟ ਵਿਚ ਕਿਹਾ ਗਿਆ ਹੈ ਕਿ ‘ਨਾਰੀ ਸ਼ਕਤੀ’ ਸਨਮਾਨ ਸਮੇਤ ਕਈ ਪੁਰਸਕਾਰਾਂ ਨਾਲ ਸਨਮਾਨਿਤ ਨੀਲਮ ਸ਼ਰਮਾ ਨੇ ਆਪਣੇ 20 ਸਾਲਾਂ ਤੋਂ ਵੀ ਵੱਧ ਦੇ ਸੇਵਾਕਾਲ ਵਿਚ ‘ਤੇਜਸਵਿਨੀ’ ਤੋਂ ਲੈ ਕੇ ‘ਵੱਡੀ ਚਰਚਾ’ ਆਦਿ ਕਈ ਪ੍ਰਸਿੱਧ ਪ੍ਰੋਗਰਾਮਾਂ ਦਾ ਸੰਚਾਲਨ ਕੀਤਾ।
50 ਸਾਲਾਂ ਦੀ ਨੀਲਮ ਸ਼ਰਮਾ ਪਿਛਲੇ ਕਈ ਦਿਨਾਂ ਤੋਂ ਨਿਮੋਨੀਆ ਤੋਂ ਪੀੜਤ ਸੀ, ਜਿਸ ਤੋਂ ਬਾਅਦ ਅੱਜ ਉਹਨਾਂ ਨੇ ਹਸਪਤਾਲ ਵਿਚ ਆਖਰੀ ਸਾਹ ਲਿਆ।