ਦੁੱਧ ਪੀਣਾ ਹੁਣ ਹੋ ਜਾਵੇਗਾ ਹੋਰ ਵੀ ਮਹਿੰਗਾ; ਅਮੁਲ ਨੇ ਕੀਮਤਾਂ ਵਿੱਚ ਕੀਤਾ ਵਾਧਾ
ਪੜ੍ਹੋ ਕਦੋਂ ਤੋਂ ਲਾਗੂ ਹੋਣਗੀਆਂ ਨਵੀਆਂ ਕੀਮਤਾਂ
ਚੰਡੀਗੜ੍ਹ,16 ਅਗਸਤ(ਵਿਸ਼ਵ ਵਾਰਤਾ)- ਗੁਜਰਾਤ ਕੋਆਪ੍ਰੇਟਿਵ ਮਿਲਕ ਮਾਰਕੀਟਿੰਗ ਫੈਡਰੇਸ਼ਨ ਜੋ ਕਿ ਅਮੁਲ ਬ੍ਰਾਂਡ ਨਾਮ ਦੇ ਤਹਿਤ ਦੁੱਧ ਅਤੇ ਹੋਰ ਦੁੱਧ ਉਤਪਾਦ ਵੇਚਦੀ ਹੈ, ਨੇ ਗੁਜਰਾਤ ਦੇ ਅਹਿਮਦਾਬਾਦ ਅਤੇ ਸੌਰਾਸ਼ਟਰ, ਦਿੱਲੀ ਐਨਸੀਆਰ, ਡਬਲਯੂਬੀ, ਮੁੰਬਈ ਅਤੇ ਹੋਰ ਸਾਰੇ ਬਾਜ਼ਾਰਾਂ ਵਿੱਚ ਦੁੱਧ ਦੀਆਂ ਕੀਮਤਾਂ ਵਿੱਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਹੈ। ਇਹ ਨਵੀਆਂ ਕੀਮਤਾਂ ਕੱਲ੍ਹ 17 ਅਗਸਤ ਤੋਂ ਲਾਗੂ ਹੋ ਜਾਣਗੀਆਂ ।