ਦੁਨੀਆ ਵਿੱਚ ਫਿਰ ਤੋਂ ਵਧਿਆ ਕੋਰੋਨਾ ਦਾ ਕਹਿਰ
ਜ਼ਰਾ ਸੰਭਲ ਜਾਓ
ਬੀਤੇ 24 ਘੰਟਿਆਂ ਵਿੱਚ ਬ੍ਰਾਜ਼ੀਲ ਵਿਚ ਸਭ ਤੋਂ ਜ਼ਿਆਦਾ ਮੌਤਾਂ

ਦਿੱਲੀ, 25 ਮਾਰਚ(ਵਿਸ਼ਵ ਵਾਰਤਾ)- ਦੁਨੀਆ ਭਰ ਵਿੱਚ ਕੋਰੋਨਾ ਨਾਲ ਹੋ ਰਹੀਆਂ ਮੌਤਾਂ ਦੀ ਸੰਖਿਆ ਲਗਾਤਾਰ ਵੱਧ ਰਹੀ ਹੈ। ਪਿਛਲੇ 24 ਘੰਟੇ ਵਿੱਚ 10 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋਈ ਹੈ। ਸਭ ਤੋਂ ਜ਼ਿਆਦਾ 3,158 ਮੌਤਾਂ ਬ੍ਰਾਜ਼ੀਲ ਵਿੱਚ ਹੋਈਆਂ ਹਨ। ਇਸ ਦੇ ਨਾਲ ਹੀ ਨਵੇਂ ਮਰੀਜਾਂ ਦੀ ਸੰਖਿਆ ਵੀ ਲਗਾਤਾਰ ਵੱਧ ਰਹੀ ਹੈ। 24 ਘੰਟੇ ਵਿੱਚ 4.8 ਲੱਖ ਲੋਕਾਂ ਵਿਚ ਕੋਰੋਨਾ ਦੀ ਪੁਸ਼ਟੀ ਹੋਈ। ਦੁਨੀਆ ਭੜ ਵਿੱਚ ਹੁਣ ਤੱਕ 12.51 ਕਰੋੜ ਲੋਕ ਕੋਰੋਨਾ ਮਹਾਮਾਰੀ ਦੀ ਲਪੇਟ ਵਿਚ ਆ ਚੁੱਕੇ ਹਨ। 10.10 ਕਰੋੜ ਲੋਕ ਰਿਕਵਰ ਹੋਏ ਹਨ ਅਤੇ 27.50 ਲੱਖ ਲੋਕਾਂ ਦੀ ਮੌਤ ਹੋ ਚੁੱਕੀ ਹੈ। ਹੁਣ 2.13 ਕਰੋੜ ਮਰੀਜ ਕੋਰੋਨਾ ਦੀ ਜੰਗ ਲੜ ਰਹੇ ਹਨ। ਇਹ ਅੰਕੜੇ www.worldometers.info/coronavirus ਦੇ ਮੁਤਾਬਕ ਹਨ।





















