ਦੀਵਾਲੀ ਮੌਕੇ ਪਟਾਖੇ ਚਲਾਉਣ ਦੀ ਬਜਾਏ ਪੌਦੇ ਲਗਾਏ ਜਾਣ : ਈ.ਓ. ਭੁਪਿੰਦਰ ਸਿੰਘ
ਬਟਾਲਾ, 18 ਅਕਤੂਬਰ – ਨਗਰ ਕੌਂਸਲ ਬਟਾਲਾ ਨੇ ਸਮੂਹ ਸ਼ਹਿਰ ਵਾਸੀਆਂ ਨੂੰ ਦੀਵਾਲੀ ਦੇ ਤਿਉਹਾਰ ਦੀਆਂ ਵਧਾਈਆਂ ਦੇਣ ਨਾਲ ਕੁਝ ਸਾਵਧਾਨੀਆਂ ਵਰਤਣ ਦੀ ਅਪੀਲ ਕੀਤੀ ਹੈ। ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਭਪਿੰਦਰ ਸਿੰਘ ਦਾਲਮ ਨੇ ਸ਼ਹਿਰ ਵਾਸੀਆਂ ਅਪੀਲ ਕਰਦਿਆਂ ਕਿਹਾ ਹੈ ਕਿ ਦੀਵਾਲੀ ਦੌਰਾਨ ਖਤਰਨਾਕ ਪਟਾਕਿਆਂ ਦੀ ਵਰਤੋਂ ਨਾ ਕੀਤੀ ਜਾਵੇ ਅਤੇ ਬੱਚਿਆਂ ਨੂੰ ਇਕੱਲੇ ਪਟਾਕੇ ਚਲਾਉਣ ਲਈ ਨਾ ਛੱਡਿਆ ਜਾਵੇ। ਉਨਾਂ ਕਿਹਾ ਕਿ ਜਿਸ ਜਗਾ ’ਤੇ ਪਟਾਕੇ ਚਲਾਏ ਜਾਣੇ ਹਨ ਉਸ ਜਗਾ ’ਤੇ ਪਾਣੀ ਦਾ ਇੰਤਜ਼ਾਮ ਜਰੂਰ ਕੀਤਾ ਜਾਵੇ। ਉਨਾਂ ਸ਼ਹਿਰ ਦੇ ਸਮੂਹ ਮੁਹੱਲਾ ਵਾਸੀਆਂ ਨੂੰ ਇਹ ਵੀ ਅਪੀਲ ਕੀਤੀ ਕਿ ਮੁਹੱਲਾ ਵਾਸੀ ਕੋਸ਼ਿਸ਼ ਕਰਨ ਕਿ ਕਿਸੇ ਖੁੱਲੀ ਜਗਾ ’ਤੇ ਇਕੱਤਰ ਹੋ ਕੇ ਪਟਾਕੇ ਚਲਾਏ ਜਾਣ। ਉਨਾਂ ਸ਼ਹਿਰ ਵਾਸੀ ਗਰੀਨ ਦੀਵਾਲੀ ਮਨਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਰੌਸ਼ਨੀਆਂ ਦੇ ਤਿਉਹਾਰ ਦੀਵਾਲੀ ਮੌਕੇ ਪਟਾਖੇ ਚਲਾਉਣ ਦੀ ਬਜਾਏ ਪੌਦੇ ਲਗਾਏ ਜਾਣ ਤਾਂ ਜੋ ਵਾਤਾਵਰਨ ਨੂੰ ਸ਼ੁੱਧ ਤੇ ਸਾਫ਼ ਬਣਾਉਣ ਵਿੱਚ ਆਪਣਾ ਯੋਗਦਾਨ ਪਾਇਆ ਜਾ ਸਕੇ।
ਈ.ਓ. ਭੁਪਿੰਦਰ ਸਿੰਘ ਨੇ ਕਿਹਾ ਕਿ ਵਪਾਰੀ ਵਰਗ ਵੱਲੋਂ ਆਪਣਾ ਟਰੇਡ ਲਾਇਸੈਂਸ ਦਫ਼ਤਰ ਨਗਰ ਕੌਂਸਲ ਬਟਾਲਾ ਤੋਂ ਜਾਰੀ ਕਰਵਾਇਆ ਜਾਵੇ। ਉਨਾਂ ਨਾਲ ਹੀ ਕਿਹਾ ਕਿ ਸਮੂਹ ਸ਼ਹਿਰ ਵਾਸੀਆਂ ਵੱਲੋਂ ਆਪਣਾ-ਆਪਣਾ ਪ੍ਰਾਪਰਟੀ ਟੈਕਸ ਸਮੇਂ ਸਿਰ ਜਮਾਂ ਕਰਾਇਆ ਜਾਵੇ। ਪਲਾਸਟਿਕ ਦੀ ਵਰਤੋਂ ਉੱਪਰ ਮਾਨਯੋਗ ਨੈਸ਼ਨਲ ਗਰਨਿ ਟਿ੍ਰਬਿਊਨਲ ਦੇ ਆਦੇਸ਼ ਅਨੁਸਾਰ ਮਨਾਹੀ ਹੈ, ਇਸ ਲਈ ਪਲਾਸਟਿਕ ਦੀ ਵਰਤੋਂ ਨਾ ਕੀਤੀ ਜਾਵੇ। ਕਿਸੇ ਵੀ ਜਗਾ ’ਤੇ ਪਾਣੀ ਇਕੱਤਰ ਨਾ ਹੋਣ ਦਿੱਤਾ ਜਾਵੇ, ਜਿਸ ਨਾਲ ਡੇਂਗੂ ਫੈਲਣ ਦਾ ਖਦਸਾ ਰਹਿੰਦਾ ਹੈ, ਭਾਵ ਕਿ ਘਰ/ਦੁਕਾਨ ਆਦਿ ਵਿੱਚ ਪਏ ਗਮਲੇ, ਟਾਇਰ, ਕੂਲਰ ਆਦਿ ਹਰ ਸ਼ੁਕਰਵਾਰ ਪਾਣੀ ਸਾਫ਼ ਕਰਕੇ ਡਰਾਈ ਡੇਅ ਮਨਾਇਆ ਜਾਵੇ ਤਾਂ ਜੋ ਆਪਣੇ ਸ਼ਹਿਰ ਨੂੰ ਡੇਂਗੂ ਤੋਂ ਬਚਾਇਆ ਜਾ ਸਕੇ। ਗਿਲਾ ਅਤੇ ਸੁੱਕਾ ਕੂੜਾ ਕਰਕਟ ਲਈ ਵੱਖ-ਵੱਖ ਡਸਟਬਿਨ ਲਗਾਇਆ ਜਾਵੇ।