ਦੀਪਾ ਕਰਮਾਕਰ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਸੋਨ ਤਗ਼ਮਾ ਜਿੱਤਣ ਵਾਲੀ ਪਹਿਲੀ ਭਾਰਤੀ ਜਿਮਨਾਸਟ ਬਣੀ
ਤਾਸ਼ਕੰਦ (ਉਜ਼ਬੇਕਿਸਤਾਨ), 27 ਮਈ (IANS,ਵਿਸ਼ਵ ਵਾਰਤਾ) ਦੀਪਾ ਕਰਮਾਕਰ ਏਸ਼ੀਆਈ ਚੈਂਪੀਅਨਸ਼ਿਪ ਜਿੱਤਣ ਵਾਲੀ ਪਹਿਲੀ ਭਾਰਤੀ ਜਿਮਨਾਸਟ ਬਣ ਗਈ ਹੈ। ਕਰਮਾਕਰ ਨੇ ਐਤਵਾਰ ਨੂੰ ਤਾਸ਼ਕੰਦ ਵਿੱਚ ਏਸ਼ਿਆਈ ਮਹਿਲਾ ਆਰਟਿਸਟਿਕ ਜਿਮਨਾਸਟਿਕ ਚੈਂਪੀਅਨਸ਼ਿਪ ਵਿੱਚ ਸੋਨ ਤਗ਼ਮਾ ਜਿੱਤਿਆ। ਕਰਮਾਕਰ ਏਸ਼ੀਆਈ ਜਿਮਨਾਸਟਿਕ ਈਵੈਂਟ ਵਿੱਚ ਸੋਨ ਤਮਗਾ ਜਿੱਤਣ ਵਾਲੀ ਪਹਿਲੀ ਭਾਰਤੀ ਜਿਮਨਾਸਟ ਬਣ ਗਈ ਹੈ। ਵਿਅਕਤੀਗਤ ਵਾਲਟ ਦੇ ਫਾਈਨਲ ਵਿੱਚ, ਕਰਮਾਕਰ 13.566 ਦੇ ਔਸਤ ਸਕੋਰ ਨਾਲ ਅੱਠ ਜਿਮਨਾਸਟਾਂ ਵਿੱਚੋਂ ਸਿਖਰ ‘ਤੇ ਰਹੀ।ਉੱਤਰੀ ਕੋਰੀਆ ਦੀ ਕਿਮ ਸੋਨ ਹਯਾਂਗ (13.466) ਅਤੇ ਜੋ ਕਿਓਂਗ ਬਯੋਲ (12.966) ਨੇ ਕ੍ਰਮਵਾਰ ਚਾਂਦੀ ਅਤੇ ਕਾਂਸੀ ਦੇ ਤਗਮੇ ਜਿੱਤੇ।