ਦੀਪਕ ਟੀਨੂੰ ਦੀ ਫਰਾਰੀ ਵਿੱਚ ਮਦਦ ਕਰਨ ਵਾਲੇ ਕੁਲਦੀਪ ਕੋਹਲੀ ਦਾ ਸਟੇਟ ਆਪ੍ਰੇਸ਼ਨ ਸੈੱਲ ਨੂੰ ਮਿਲਿਆ ਰਿਮਾਂਡ
ਚੰਡੀਗੜ੍ਹ 2 ਨਵੰਬਰ(ਵਿਸ਼ਵ ਵਾਰਤਾ)-ਗੈਂਗਸਟਰ ਦੀਪਕ ਟੀਨੂੰ ਦੇ ਮਾਨਸਾ ਪੁਲਿਸ ਦੀ ਕਸਟਡੀ ਵਿੱਚੋਂ ਫਰਾਰ ਹੋਣ ਦੇ ਮਾਮਲੇ ਵਿੱਚ ਦੀਪਕ ਟੀਨੂੰ ਦੇ ਸਾਥੀ ਕੁਲਦੀਪ ਕੋਹਲੀ ਨੂੰ ਅੱਜ ਮੁਹਾਲੀ ਕੋਰਟ ਵਿੱਚ ਪੇਸ਼ ਕੀਤਾ ਗਿਆ। ਜਿੱਥੇ ਪੰਜਾਬ ਪੁਲਿਸ ਦੇ ਸਟੇਟ ਆਪ੍ਰੇਸ਼ਨ ਸੈੱਲ ਨੂੰ ਉਸਦਾ ਤਿੰਨ ਦਿਨਾਂ ਦਾ ਰਿਮਾਂਡ ਮਿਲ ਗਿਆ ਹੈ। ਇਸ ਦੇ ਨਾਲ ਹੀ ਦੱਸ ਦਈਏ ਕਿ ਕੁਲਦੀਪ ਕੋਹਲੀ ਨੂੰ ਲੁਧਿਆਣਾ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ। ਉਸ ਉੱਤੇ ਦੀਪਕ ਟੀਨੂੰ ਦੀ ਫਰਾਰੀ ਵਿੱਚ ਮਦਦ ਕਰਨ ਅਤੇ ਟੀਨੂੰ ਨੂੰ ਪੈਸੇ ਅਤੇ ਹੋਰ ਸਮਾਨ ਮੁਹੱਈਆ ਕਰਵਾਉਣ ਦੇ ਇਲਜ਼ਾਮ ਹਨ। ਇਸ ਦੇ ਨਾਲ ਹੀ ਇਹ ਵੀ ਦੱਸ ਦਈਏ ਕਿ ਕੁਲਦੀਪ ਕੋਹਲੀ ਪੇਸ਼ੇ ਤੋਂ ਜਿੰਮ ਆੱਨਰ ਹੈ। ਸਟੇਟ ਆਪ੍ਰੇਸ਼ਨ ਸੈੱਲ ਉਸਦੇ ਗੈਂਗਸਟਰਾਂ ਅਤੇ ਅੱਤਵਾਦੀਆਂ ਦੇ ਨਾਲ ਲਿੰਕ ਖੰਘਾਲੇਗੀ।