ਦਿੱਲੀ ਵਿੱਚ ਸਿੱਖ ਬਜ਼ੁਰਗ ਦਾ ਗੋਲੀਆਂ ਮਾਰ ਕੇ ਕਤਲ
ਵਿਕਾਸ ਪੁਰੀ ਦੇ ਰਹਿਣ ਵਾਲੇ ਸਨ ਮ੍ਰਿਤਕ ਆਤਮਾ ਸਿੰਘ
ਪ੍ਰਾਪਰਟੀ ਡੀਲਰ ਦਾ ਕਰਦੇ ਸਨ ਕੰਮ
ਆਪਣੇ ਇਲਾਕੇ ਦੀ ਗੁਰਦੁਆਰਾ ਕਮੇਟੀ ਦੇ ਸਨ ਪ੍ਰਧਾਨ
ਨਵੀਂ ਦਿੱਲੀ,25 ਨਵੰਬਰ(ਵਿਸ਼ਵ ਵਾਰਤਾ)- ਦਿੱਲੀ ਦੇ ਵਿਕਾਸ ਪੁਰੀ ਇਲਾਕੇ ਵਿੱਚ ਅੱਜ ਸਵੇਰੇ ਇਕ ਬਜ਼ੁਰਗ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਜਾਣਕਾਰੀ ਮੁਤਾਬਕ ਦੋ ਮੋਟਰਸਾਇਕਲ ਸਵਾਰ ਇਸ ਘਟਨਾ ਨੂੰ ਅੰਜ਼ਾਮ ਦੇ ਕੇ ਫਰਾਰ ਹੋ ਗਏ। ਮ੍ਰਿਤਕ ਆਤਮਾ ਸਿੰਘ ਪ੍ਰਾਪਰਟੀ ਡੀਲਰੀ ਦਾ ਕੰਮ ਕਰਦੇ ਸਨ ਅਤੇ ਇਲਾਕੇ ਦੇ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸਨ। ਪੁਲਿਸ ਨੇ ਐਫਆਈਆਰ ਦਰਜ ਕਰਕੇ ਸਰਗਰਮੀ ਨਾਲ ਦੋਸ਼ੀਆਂ ਦੀ ਭਾਲ਼ ਕਰਨੀ ਸ਼ੁਰੂ ਕਰ ਦਿੱਤੀ ਹੈ।