ਦਿੱਲੀ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ
ਪੰਜਾਬ ਦਾ ਮਸ਼ਹੂਰ ਗੈਂਗਸਟਰ ਕੀਤਾ ਕਾਬੂ
ਏਅਰਪੋਰਟ ਤੋਂ ਕੀਤਾ ਗ੍ਰਿਫਤਾਰ
ਸ਼ੋਰਿਆ ਚੱਕਰ ਜੇਤੂ ਕਾਮਰੇਡ ਬਲਵਿੰਦਰ ਸੰਧੂ ਦੇ ਕਤਲ ਪਿੱਛੇ ਵੀ ਇਸ ਦਾ ਹੱਥ

ਚੰਡੀਗੜ੍ਹ,31 ਦਸੰਬਰ(ਵਿਸ਼ਵ ਵਾਰਤਾ)- ਦਿੱਲੀ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋਂ ਕਈ ਕੇਸਾਂ ਵਿੱਚ ਲੋੜੀਂਦਾ ਪੰਜਾਬ ਦਾ ਮਸ਼ਹੂਰ ਗੈਂਗਸਟਰ ਸੁੱਖ ਭਿਖਾਰੀਵਾਲ ਪੁਲਿਸ ਦੇ ਹੱਥੇ ਚੜ ਗਿਆ। ਉਹ ਦੁਬਈ ਤੋਂ ਡਿਪੋਰਟ ਹੋ ਕੇ ਦਿੱਲੀ ਹਵਾਈ ਅੱਡੇ ਤੇ ਉਤਰਿਆ ਤਾਂ ਤੁਰੰਤ ਦਿੱਲੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ।ਪੁਲਿਸ ਦਾ ਕਹਿਣਾ ਹੈ ਕਿ ਸੁੱਖ ਭਿਖਾਰੀਵਾਲ ਦਾ ਆਈਐਸਆਈ ਨਾਲ ਵੀ ਸੰਬੰਧ ਦੱਸਿਆ ਜਾਂਦਾ ਹੈ। ਆਈਐਸਆਈ ਦੇ ਇਸ਼ਾਰੇ ਤੇ ਸੁੱਖ ਭਿਖਾਰੀਵਾਲ ਨੇ ਕਈ ਵਾਰ ਟਾਰਗੇਟ ਕਿਲਿੰਗ ਨੂੰ ਅੰਜਾਮ ਦਿੱਤਾ ਹੈ। ਕਿਹਾ ਜਾਂਦਾ ਹੈ ਕਿ ਪੰਜਾਬ ਦੇ ਸ਼ੋਰਿਆ ਚੱਕਰ ਜੇਤੂ ਕਾਮਰੇਡ ਬਲਵਿੰਦਰ ਸੰਧੂ ਦੀ ਹੱਤਿਆ ਕਰਵਾਉਣ ਵਿੱਚ ਵੀ ਇਸ ਦਾ ਹੱਥ ਹੈ। ਇਸ ਤੋਂ ਇਲਾਵਾ ਨਾਭਾ ਜੇਲ਼ ਤੋੜਨ ਦੀ ਘਟਨਾ ਵਿੱਚ ਵੀ ਸੁਖ ਭਿਖਾਰੀਵਾਲ ਸ਼ਾਮਲ ਹੈ। ਹੁਣ ਸੁਖ ਭਿਖਾਰੀਵਾਲ ਤੋਂ ਪੁੱਛ-ਗਿੱਛ ਕੀਤੀ ਜਾਵੇਗੀ ਅਤੇ ਪੰਜਾਬ ਵਿੱਚ ਖਾਲਿਸਤਾਨੀ ਲਿੰਕ ਸਮੇਤ ਹੋਰ ਟਾਰਗੇਟ ਕਿਲਿੰਗ ਨਾਲ ਜੁੜੇ ਮਾਮਲਿਆਂ ਤੇ ਵੱਡੇ ਖੁਲਾਸੇ ਹੋ ਸਕਦੇ ਹਨ। ਦਸੰਬਰ ਦੀ ਸ਼ੁਰੂਆਤ ਵਿੱਚ ਦਿੱਲੀ ਪੁਲਿਸ ਨੇ 5 ਅੱਤਵਾਦੀਆਂ ਨੂੰ ਫੜਿਆ ਸੀ । ਉਸ ਸਮੇਂ ਪੁੱਛ-ਗਿੱਛ ਵਿੱਚ ਸੁੱਖ ਭਿਖਾਰੀਵਾਲ ਦਾ ਨਾਮ ਸਾਹਮਣੇ ਆਇਆ ਸੀ। ਦਿੱਲੀ ਪੁਲਿਸ ਦੀ ਸਪੈਸ਼ਲ ਸੈਲ ਨੇ ਪੰਜਾਂ ਅੱਤਵਾਦੀਆਂ ਨੂੰ ਦਿੱਲੀ ਦੇ ਸ਼ਕਰਪੁਰ ਇਲਾਕੇ ਵਿੱਚ ਹੋਈ ਮੁਠਭੇੜ ਵਿੱਚ ਫੜਿਆ ਸੀ। ਜਿਸ ਵਿਚ ਦੋ ਪੰਜਾਬ ਤੇ ਤਿੰਨ ਕਸ਼ਮੀਰ ਨਾਲ ਸੰਬੰਧਤ ਸਨ।





















