ਚਾਰ ਜਿਲ੍ਹਿਆਂ ਦੇ ਕਿਸਾਨ ਦਿੱਲੀ ਜਾਣ ਲਈ ਪੁਲੀਸ ਅਧਿਕਾਰੀਆਂ ਮੁਹਰੇ ਅੜੇ
ਭੀਖੀ (ਮਾਨਸਾ), 22 ਫਰਵਰੀ (ਵਿਸ਼ਵ ਵਾਰਤਾ)- ਭਾਰਤੀ ਕਿਸਾਨ ਮਹਾਂਸੰਘ ਦੇ ਸੱਦੇ *ਤੇ 23 ਫਰਵਰੀ ਤੋਂ ਦਿੱਲੀ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਦਿੱਤੇ ਜਾ ਰਹੇ ਅਣਮਿੱਥੇ ਸਮੇਂ ਦੇ ਧਰਨੇ ਵਿੱਚ ਸ਼ਾਮਿਲ ਹੋਣ ਲਈ ਜਾ ਰਹੇ ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਦੇ ਸੈਂਕੜੇ ਵਰਕਰਾਂ ਨੂੰ ਕਰੀਬ 250 ਟਰੈਕਟਰ^ਟਰਾਲੀਆਂ ਸਮੇਤ ਇੱਥੋਂ ਨੇੜਲੇ ਪਿੰਡ ਢੈਪਈ ਵਿਖੇ ੦ਿਲ੍ਹਾ ਪੁਲੀਸ ਵੱਲੋਂ ਰੋਕ ਲਿਆ ਗਿਆ| ਇਸ ਤੋਂ ਪਹਿਲਾਂ ਬਠਿੰਡਾ, ਮੁਕਤਸਰ ਅਤੇ ਫਰੀਦਕੋਟ ਦੇ ਸੈਂਕੜੇ ਕਿਸਾਨ ਅੱਜ ਸਵੇਰ ਤੋਂ ਹੀ ਭੀਖੀ ਵਿਖੇ ਇਕੱਤਰ ਹੋਣੇ ਸ਼ੁਰੂ ਹੋ ਗਏ ਸਨ ਅਤੇ ਸਥਾਨਕ ਗੁਰੂਦੁਆਰਾ ਸਾਹਿਬ ਵਿਖੇ ਉਨ੍ਹਾਂ ਲਈ ਲੰਗਰ ਦਾ ਪ੍ਰਬੰਧ ਕੀਤਾ ਹੋਇਆ ਸੀ, ਇੱਥੋਂ ਲੰਗਰ ਛਕਕੇ ਉਹ ਜਿਉਂ ਹੀ ਦਿੱਲੀ ਵੱਲ ਵਧਣ ਲੱਗੇ ਤਾਂ ਉਨ੍ਹਾਂ ਨੂੰ ਪਿੰਡ ਢੈਪਈ (ਬਠਿੰਡਾ^ਚੰਡੀਗੜ੍ਹ ਮਾਰਗ) ਤੋਂ ਇੱਕ ਕਿਲੋਮੀਟਰ ਅੱਗੇ ਪੁਲੀਸ ਵੱਲੋਂ ਵੱਡੀ ਮੋਰਚੇਬੰਦੀ ਕਰਕੇ ਰੋਕ ਲਿਆ|
ਦੱਸਣਯੋਗ ਹੈ ਕਿ ਦੇਸ਼ ਦੀਆਂ ਸਮੁੱਚੀਆਂ 62 ਜਥੇਬੰਦੀਆਂ ਵੱਲੋਂ ਸਵਾਮੀਨਾਥਨ ਰਿਪੋਰਟ ਲਾਗੂ ਕਰਾਉਣ, ਕਿਸਾਨਾਂ ਸਿਰ ਚੜੇ ਕਰਜੇ ਤੇ ਲੀਕ ਮਾਰਨ ਅਤੇ ਜਿਣਸਾਂ ਦੀ ਸਰਕਾਰੀ ਖਰੀਦ ਯਕੀਨੀ ਬਣਾਏ ਜਾਣ ਨੂੰ ਲੈਕੇ 23 ਫਰਵਰੀ ਤੋਂ ਦਿੱਲੀ ਵਿਖੇ ਵਿਰਾਟ ਧਰਨਾ ਦਿੱਤੇ ਜਾਣ ਦਾ ਪਹਿਲਾਂ ਤੋਂ ਐਲਾਨ ਕੀਤਾ ਹੋਇਆ ਹੈ, ਜਿਸ ਦੀਆਂ ਲੰਬੇ ਸਮੇਂ ਤੋਂ ਮਾਲਵਾ ਖੇਤਰ ਵਿਚ ਤਿਆਰੀਆਂ ਚੱਲ ਰਹੀਆਂ ਸਨ|
ਭਾਵੇਂ ਪੁਲੀਸ ਅਧਿਕਾਰੀਆਂ ਅਤੇ ਕਿਸਾਨ ਜਥੇਬੰਦੀਆਂ ਦੀ ਇਸ ਕਾਫਲੇ ਨੂੰ ਪਿੱਛੇ ਮੁੜਨ ਅਤੇ ਅੱਗੇ ਜਾਣ ਸੰਬੰਧੀ ਲੰਬੀ ਗੱਲਬਾਤ ਚੱਲਦੀ ਰਹੀ, ਪਰ ਕਿਸਾਨ ੍ਹਾਂਤੀਪੂਰਵਕ ਢੰਗ ਨਾਲ ਦਿੱਲੀ ਵੱਲੋਂ ਕੂਚ ਕਰਨ ਲਈ ਅੜੇ ਰਹੇ| ਆਖਿਰ ਮਾਨਸਾ ਪੁਲੀਸ ਨੇ ਆਪਣਾ ਖਹਿੜਾ ਛਡਾਉਂਦਿਆਂ ਕਿਸਾਨਾਂ ਨੂੰ ਚੀਮਾ ਮੰਡੀ ਤੱਕ ਜਾਣ ਦਿੱਤਾ, ਜਿੱਥੇ ਸੰਗਰੂਰ ਦੀ ਪੁਲੀਸ ਨੇ ਉਨ੍ਹਾਂ ਨੂੰ ਅਨਾਜ ਮੰਡੀ ਵਿਚ ਰੋਕ ਲਿਆ ਤਾਂ ਜੋ ਮੁੱਖ ਮਾਰਗ *ਤੇ ਸੜਕੀ ਆਵਾਜਾਈ ਪ੍ਰਭਾਵਿਤ ਨਾ ਹੋ ਸਕੇ|
ਇਸ ਤੋਂ ਪਹਿਲਾਂ ਇਹ ਕਾਫਲਾ ਬਠਿੰਡਾ ਦੇ ਪ੍ਰਧਾਨ ਬਲਦੇਵ ਸਿੰਘ ਸੰਦੋਹਾ, ਮੁਕਤਸਰ ਦੇ ਪ੍ਰਧਾਨ ਸੁਖਦੇਵ ਸਿੰਘ, ਫਰੀਦਕੋਟ ਦੇ ਪ੍ਰਧਾਨ ਬੋਹੜ ਸਿੰਘ, ਮਾਨਸਾ ਦੇ ੦ਿਲ੍ਹਾ ਪ੍ਰੈਸ ਸਕੱਤਰ ਗੁਰਚਰਨ ਸਿੰਘ ਭੀਖੀ ਅਤੇ ਜਗਜੀਤ ਸਿੰਘ ਢੈਪਈ ਦੀ ਅਗਵਾਈ ਹੇਠ ਰਵਾਨਾ ਹੋਇਆ ਸੀ|
ਪੁਲੀਸ ਪ੍ਰ੍ਹਾਸਨ ਵੱਲੋਂ ਆਈਜੀ ਮੁਖਵਿੰਦਰ ਸਿੰਘ ਛੀਨਾ, ਐਸਐਸਪੀ ਪਰਮਵੀਰ ਸਿੰਘ ਪਰਮਾਰ, ਐਸਪੀਐਚ ਸਚਿਨ ਗੁਪਤਾ ਅਤੇ ਡੀਐਸਪੀ ਮਾਨਸਾ ਕਰਨਬੀਰ ਸਿੰਘ ਦੀ ਅਗਵਾਈ ਹੇਠ ਕਿਸਾਨ ਯੂਨੀਅਨ ਨੇਤਾਵਾਂ ਨਾਲ ਗੱਲਬਾਤ ਕੀਤੀ ਗਈ, ਜੋ ਬੇਅਰਥ ਰਹੀ| ਇਸ ਤੋਂ ਇਲਾਵਾ ਐਸਐਚਓ ਭੀਖੀ ਅੰਗਰੇਜ ਸਿੰਘ, ਐਸਐਚਓ ਜੋਗਾ ਜਸਵੀਰ ਸਿੰਘ ਚਹਿਲ, ਐਸਐਚਓ ਬੋਹਾ ਪ੍ਰਿਤਪਾਲ ਸਿੰਘ, ਐਸਐਚਓ ਸਿਟੀ ਬੁਢਲਾਡਾ ਬਲਵਿੰਦਰ ਸਿੰਘ ਰੋਮਾਣਾ, ਐਸਐਚਓ ਸਦਰ ਬੁਢਲਾਡਾ ਗੁਰਦੀਪ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਪੁਲੀਸ ਫੋਰਸ ਇਸ ਮਾਮਲੇ *ਤੇ ਨਜਰ ਰੱਖਣ ਲਈ ਤਾਇਨਾਤ ਸੀ| ਉਧਰ ਭੀਖੀ ਤੋਂ ਹੀ ਟਰੈਫਿਕ ਨੂੰ ਬਦਲਵੇਂ ਰਾਹਾਂ *ਤੇ ਮੋੜਿਆ ਜਾ ਰਿਹਾ ਸੀ, ਜਿਸ ਕਾਰਨ ਰਾਹਗੀਰਾਂ ਨੂੰ ਭਾਰੀ ਪ੍ਰ੍ਹੇਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ|
ਕਿਸਾਨਾਂ ਕੋਲ ਵਿਵਸਥਾ ਮਿਲਟਰੀ ਪੱਧਰ ਦੀ:
ਦਿੱਲੀ ਵੱਲ ਕੂਚ ਕਰ ਰਹੇ ਕਿਸਾਨਾਂ ਕੋਲ ਅਣਮਿਥੇ ਧਰਨੇ ਵਿੱਚ ਦਿਨਾਂ ਵੱਧੀ ਬੈਠਣ ਦੀ ਮਿਲਟਰੀ ਪੱਧਰ ਦੀ ਵਿਵਸਥਾ ਹੈ, ਕਿਸਾਨਾਂ ਨੇ ਟਰਾਲੀਆਂ ਵਿੱਚ ਵੱਡੀ ਤਾਦਾਦ ਵਿੱਚ, ਰਾ੍ਹਨ, ਗੈਸ ਸਿਲੰਡਰ, ਲੱਕੜ ਬਾਲਣ, ਪਾਣੀ ਲਈ ਟੈਂਕੀਆਂ ਤੋਂ ਇਲਾਵਾ ਵੱਡੀ ਮਾਤਰਾ ਵਿਚ ਡੀਜਲ ਵੀ ਹੈ| ਕਿਸਾਨ ਆਗੂਆਂ ਨੇ ਦੱਸਿਆ ਕਿ ਜੇਕਰ ਸਰਕਾਰ ਸਾਡੇ ਟਰੈਕਟਰਾਂ ਲਈ ਡੀਜਲ ਦੇਣ ਤੋਂ ਮਨਾ ਕਰਦੀ ਹੈ ਤਾਂ ਉਨ੍ਹਾਂ ਕੋਲ ਡੀਜਲ ਪੂਰੀ ਮਾਤਰਾ ਵਿੱਚ ਉਪਲਬਧ ਹੈ| ਜਿਆਦਾਤਰ ਟਰੈਕਟਰਾਂ ਪਿੱਛੇ 2^2 ਟਰਾਲੀਆਂ ਪਾਈਆਂ ਹੋਈਆਂ ਹਨ, ਇੱਕ ਟਰਾਲੀ ਵਿੱਚ ਪੈਣ ਸੌਣ ਦਾ ਪ੍ਰਬੰਧ ਅਤੇ ਦੂਸਰੀ ਵਿੱਚ ਲੋੜੀਦੇ ਸਮਾਨ ਦਾ ਪ੍ਰਬੰਧ ਹੈ|
ਫੋਟੋ ਕੈਪਸ਼ਨ: ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਲਈ ਬਠਿੰਡਾ^ਚੰਡੀਗੜ੍ਹ ਮੁੱਖ ਮਾਰਗ ਨੂੰ ਰੋਕੀ ਖੜੇ ਪੁਲੀਸ ਅਧਿਕਾਰੀ|
ਫੋਟੋ ਕੈਪਸ਼ਨ: ਪਿੰਡ ਢੈਪਈ ਵਿਖੇ ਦਿੱਲੀ ਜਾਣ ਲਈ ਅੜੇ ਬੈਠੇ ਕਿਸਾਨ ਜਥੇਬੰਦੀ ਦੇ ਆਗੂ ਸਰਕਾਰ ਵਿਰੁੱਧ ਨਾਅਰੇਬਾਜੀ ਕਰਦੇ ਹੋਏ|