ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਸੀਬੀਆਈ ਨੇ ਮੁੜ ਬੁਲਾਇਆ ਪੁੱਛਗਿੱਛ ਲਈ
ਚੰਡੀਗੜ੍ਹ 18 ਫਰਵਰੀ(ਵਿਸ਼ਵ ਵਾਰਤਾ ਬਿਓਰੋ)- ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਅੱਜ ਇਹ ਦਾਅਵਾ ਕੀਤਾ ਹੈ ਕਿ ਸੀਬੀਆਈ ਨੇ ਕੱਲ੍ਹ ਯਾਨੀ ਕਿ ਐਤਵਾਰ ਨੂੰ ਉਹਨਾਂ ਨੂੰ ਪੁੱਛਗਿੱਛ ਲਈ ਬੁਲਾਇਆ ਹੈ। ਉਨ੍ਹਾਂ ਨੇ ਟਵੀਟ ਰਾਹੀਂ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ”ਕੇਂਦਰ ਨੇ ਸੀਬੀਆਈ, ਈਡੀ ਦੀ ਪੂਰੀ ਤਾਕਤ ਮੇਰੇ ਖ਼ਿਲਾਫ਼ ਵਰਤੀ ਹੈ। ਘਰ ‘ਤੇ ਛਾਪਾ ਮਾਰਿਆ, ਬੈਂਕ ਲਾਕਰ ਦੀ ਤਲਾਸ਼ੀ ਲਈ, ਕਿਤੇ ਵੀ ਮੇਰੇ ਖਿਲਾਫ ਕੁਝ ਨਹੀਂ ਮਿਲਿਆ। ਮੈਂ ਦਿੱਲੀ ਦੇ ਬੱਚਿਆਂ ਲਈ ਚੰਗੀ ਸਿੱਖਿਆ ਦਾ ਪ੍ਰਬੰਧ ਕੀਤਾ ਹੈ। ਉਹ ਉਸਨੂੰ ਰੋਕਣਾ ਚਾਹੁੰਦੇ ਹਨ। ਮੈਂ ਹਮੇਸ਼ਾ ਜਾਂਚ ਵਿੱਚ ਸਹਿਯੋਗ ਦਿੱਤਾ ਹੈ ਅਤੇ ਕਰਦਾ ਰਹਾਂਗਾ।”
https://twitter.com/msisodia/status/1626813466567757827?s=20
ਦਰਅਸਲ, ਦਿੱਲੀ ਆਬਕਾਰੀ ਨੀਤੀ ਮਾਮਲੇ ਦੀ ਜਾਂਚ ਚੱਲ ਰਹੀ ਹੈ। ਇਸ ਸਬੰਧ ਵਿੱਚ ਸੀਬੀਆਈ ਨੇ ਸਿਸੋਦੀਆ ਨੂੰ ਪੁੱਛਗਿੱਛ ਲਈ ਬੁਲਾਇਆ ਹੈ।