ਦਿੱਲੀ ਤੋਂ ਮੁੰਬਈ ਤੱਕ 1460 ਕਿਲੋਮੀਟਰ ਸਾਇਕਲ ਚਲਾ ਕੇ ਸਾਇਕਲਿਸਟ ਬਲਰਾਜ ਚੌਹਾਨ ਨੇ ਚਮਕਾਇਆ ਹੁਸ਼ਿਆਰਪੁਰ ਦਾ ਨਾਂ
ਹੁਸ਼ਿਆਰਪੁਰ 30 ਦਸੰਬਰ (ਵਿਸ਼ਵ ਵਾਰਤਾ) ਇੰਡੀਆ ਗੇਟ ਦਿੱਲੀ ਤੋਂ ਗੇਟ ਵੇਅ ਆਫ ਇੰਡੀਆ ਮੁੰਬਈ ਤੱਕ 1460 ਕਿਲੋਮੀਟਰ G2g ਅਲਟਰਾ ਸਾਇਕਲਿੰਗ ਦਿੱਲੀ ਰੈਂਨਡਰਨਜ ਵਲੋਂ ਕਰਵਾਈ ਗਈ ਜੇਸ ਚ ਹੁਸ਼ਿਆਰਪੁਰ ਦੇ ਮਸ਼ਹੂਰ ਸਾਇਕਲਿਸਟ ਬਲਰਾਜ ਸਿੰਘ ਚੌਹਾਨ ਬਰਾਂਡ ਅੰਬੈਸਡਰ ਮਿਊਂਸਪਲ ਕਾਰਪੋਰੇਸ਼ਨ ਹੁਸ਼ਿਆਰਪੁਰ ਨੇ ਭਾਗ ਲਿਆ ਤੇ 6ਦਿਨ 5 ਰਾਤ ਸਾਇਕਲਿੰਗ ਕਰਕੇ ਸਫਲਤਾ ਪੂਰਵਕ ਸਮਾਪਤ ਕਰਕੇ ਹੁਸ਼ਿਆਰਪੁਰ ਦਾ ਨਾਂ ਚਮਕਾਇਆ। ਏਸ ਬਾਰੇ ਜਾਣਕਾਰੀ ਦੇਂਦਿਆਂ ਚੌਹਾਨ ਨੇ ਦੱਸਿਆ 19 ਦਸੰਬਰ ਸਵੇਰੇ ਇੰਡੀਆ ਗੇਟ ਦਿੱਲੀ ਤੋਂ ਏਹ ਸਾਇਕਲਿੰਗ ਸ਼ੁਰੂ ਹੋਈ ਤੇ ਜੈਪੁਰ ,ਭੀਲਵਾੜਾ, ਰਤਨਪੁਰ, ਬੜੋਦਾ, ਵਾਪੀ ਹੋ ਕੇ ਗੇਟ ਵੇਅ ਆਫ ਇੰਡੀਆ ਮੁਬੰਈ ਵਿਖੇ 24 ਦਸੰਬਰ ਨੂੰ ਖਤਮ ਹੋਈ। ਉਨਾਂ ਦੱਸਿਆ ਕਿ ਏਸ ਚ ਪੂਰੇ ਭਾਰਤ ਚੋਂ 43 ਸਾਇਕਲਿਸਟਾਂ ਨੇ ਭਾਗ ਲਿਆ, ਚੌਹਾਨ ਨੇ ਦੱਸਿਆ ਕਿ ਭਾਵੇਂ ਏਸ ਤੋਂ ਪਹਿਲਾਂ ਵੀ ਉਹ 1400 ਕਿਲੋਮੀਟਰ ਲੰਬੀ ਸਾਇਕਲਿੰਗ ਕਰ ਚੁੱਕੇ ਸਨ ਪਰ ਏਸ 1460 ਕਿਲੋਮੀਟਰ G2g ਚ ਭਾਗ ਲੈਣਾ ਓਨਾਂ ਦਾ ਸੁਪਨਾਂ ਸੀ ਜੋ ਹੁਣ ਪੂਰਾ ਹੋਇਆ।ਉਨਾਂ ਦੱਸਿਆ ਕਿ ਇੰਡੀਆ ਦੇ ਮਸ਼ਹੂਰ ਸਾਇਕਲਿਸਟ ਡਾਕਟਰ ਪਵਨ ਢੀਂਗਰਾ ਜੇਨਾਂ ਨੇ ਕਿ ਕਈ ਰਿਕਾਰਡ ਬਣਾਏ ਹੋਏ ਨੇ ਨਾਲ ਸਾਇਕਲਿੰਗ ਕਰਨ ਦਾ ਮੌਕਾ ਮਿਲਿਆ, ਢੀਂਗਰਾ ਜੀ ਵਲੋਂ ਰਾਈਡ ਦੌਰਾਨ ਮੈਡੀਕਲ ਮਦਦ ਤੇ ਹੌਸਲਾ ਅਫਜਾਈ ਕੀਤੀ ਜੇਸ ਕਾਰਣ ਮੇਰੀ ਰਾਈਡ ਪੂਰੀ ਹੋ ਸਕੀ। ਚੌਹਾਨ ਨੇ ਕਿਹਾ ਕਿ ਦਿੱਲੀ ਹਰਿਆਣਾ ਰਾਜਸਥਾਨ ਗੁਜਰਾਤ ਤੇ ਮਹਾਂਰਾਸ਼ਟਰ ਚ ਅਲੱਗ ਅਲੱਗ ਤਰਾਂ ਦੇ ਗਰਮ ਸਰਦ ਮੌਸਮ ਤੇ ਵਾਤਾਵਰਨ ਚ ਸਾਇਕਲ ਚਲਾ ਕੇ ਬਹੁਤ ਅਨੰਦ ਲਿਆ ਤੇ ਨਵੇਂ ਸਾਇਕਲਿਸਟਾਂ ਨਾਲ ਸਾਇਕਲ ਚਲਾ ਕੇ ਬਹੁਤ ਤਜਰਬਾ ਹਾਸਲ ਹੋਇਆ। ਹਰ ਸੂਬੇ ਦੇ ਭੋਜਨ ਦਾ ਵੀ ਸਵਾਦ ਲਿਆ, ਰਸਤੇ ਚ ਲੋਕ ਹੈਰਾਨ ਹੁੰਦੇ ਸਨ ਤੇ ਹੌਸਲਾ ਵਧਾਉਦੇਂ ਸਨ। ਜਦੋ ਉਨਾ ਨੂੰ ਦੱਸੀਦਾ ਸੀ ਕਿ ਦਿੱਲੀ ਤੋਂ ਬੰਬਈ ਸਾਇਕਲ ਤੇ ਜਾ ਰਹੇ ਹਾ। ਗੇਟ ਵੇਅ ਆਫ ਇੰਡੀਆ ਵਿਖੇ ਸਮਾਪਤੀ ਤੇ ਮੁੰਬਈ ਪੁਲਿਸ ਦੇ ਕਮਿਸ਼ਨਰ ਰਵਿੰਦਰ ਸਿਗਲ ਜੋ ਕਿ ਖੁਦ ਆਇਰਨਮੈਨ ਹਨ ਵੀ ਪਹੁੰਚੇ, ਟੈਕਸੀ ਯੁਨੀਅਨ ਮੁੰਬਈ ਦੇ ਪਰਧਾਨ ਪ੍ਰੇਮ ਸਿੰਘ ਜੋ ਕਿ ਹੁਸ਼ਿਆਰਪੁਰ ਦੇ ਰਹਿਣ ਵਾਲੇ ਹਨ ਆਪਣੇ ਸਾਥੀਆਂ ਸਮੇਤ ਹੌਸਲਾ ਅਫਜਾਈ ਕਰਨ ਪਹੁੰਚੇ ।।
ਵਰਲਡ ਅਲਟਰਾ ਸਾਇਕਲਿੰਗ ਐਸੋਸੀਏਸ਼ਨ (Wuca) ਵਲੋਂ ਮਾਨਤਾ ਪ੍ਰਾਪਤ ਏਹ ਸਾਇਕਲਿੰਗ ਈਵੈਂਟ ਵਾਤਾਵਰਣ ਬਚਾਓ, ਸਵੱਛ ਭਾਰਤ, ਬੇਟੀ ਬਚਾਓ ਤੇ ਸੇਹਤ ਪ੍ਰਤੀ ਜਾਗਰੂਕ ਕਰਨ ਲਈ ਸੀ। G2g ਦੇ ਫਾਊਂਡਰ ਡਾਕਟਰ ਚੀਰੂ ਪ੍ਰੀਆ ਮਿੱਤਰਾ ਵਲੋਂ ਬਹੁਤ ਹੀ ਵਧੀਆ ਤਰੀਕੇ ਨਾਲ ਪ੍ਰਬੰਧ ਕੀਤੇ ਗਏ ਸਨ ਤਾਂ ਕਿ ਸਾਇਕਲਿਸਟਾਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਸਹੂਲਤਾਂ ਲਈ ਵਧੀਆ ਹੋਟਲ ਰਾਤ ਠਹਿਰਣ ਲਈ ਤੇ ਰਸਤੇ 30,40 ਕਿਲੋਮੀਟਰ ਤੇ ਗੱਡੀਆਂ ਐਨਰਜੀ ਡਰਿੰਕ, ਪਾਣੀ ਤੇ ਖਾਣ ਪੀਣ ਦਾ ਸਮਾਨ ਦੇ ਰਹੀਆਂ ਸਨ।
ਵਰਣਨਯੋਗ ਹੈ ਕਿ ਬਲਰਾਜ ਚੌਹਾਨ ਹੁਣ ਤੱਕ 74ਹਜਾਰ ਕਿਲੋਮੀਟਰ ਤੋਂ ਵੱਧ ਸਾਇਕਲ ਚਲਾ ਚੁੱਕੇ ਹਨ ਤੇ 5 ਹਜਾਰ ਕਿਲੋਮੀਟਰ ਲੰਬੀ ਰੇਸ ਅਕਰੌਸ ਅਮੇਰੀਕਾ ਲਈ ਵੀ ਕੁਆਈਲੀਵਾਈ ਹਨ। ਹੁਣ ਤੱਕ 200 300 400 600 1000 , 1400 ਕਿਲੋਮੀਟਰ ਦੇ ਕਾਫੀ ਈਵੈਂਟ ਚ ਭਾਗ ਲੈ ਕੇ 7 ਵਾਰ ਸੁੱਪਰ ਰੈਂਡਨਰਨਰਜ ਦਾ ਖਿਤਾਬ ਹਾਸਿਲ ਕਰ ਕੇ ਹੁਸ਼ਿਆਰਪੁਰ ਦਾ ਰੌਸ਼ਨ ਕੀਤਾ ਹੈ। ਬਲਰਾਜ ਚੌਹਾਨ ਰੋਜਾਨਾ 50 ਤੋਂ 100 ਕਿਲੋਮੀਟਰ ਸਾਇਕਲਿੰਗ ਕਰਦੇ ਹਨ ਤੇ ਨੌਜਵਾਨ ਨੂੰ ਸਾਇਕਲਿੰਗ ਦੀ ਟਰੇਨਿੰਗ ਦੇਂਦੇ ਹਨ ਤਾਂ ਜੋ ਹੋਰ ਨਵੇਂ ਸਾਇਕਲਿਸਟ ਤੈਆਰ ਹੋਣ।






















