ਹੁਸ਼ਿਆਰਪੁਰ 21 ਨਵੰਬਰ (ਵਿਸ਼ਵ ਵਾਰਤਾ)- 30 ਕਿਸਾਨ ਜਥੇਬੰਦੀਆਂ ਵੱਲੋਂ ਐਲਾਨੇ ਪ੍ਰੋਗਰਾਮ ਅਨੁਸਾਰ ਗੁਰਦੀਪ ,ਦਵਿੰਦਰ ਸਿੰਘ ਕੱਕੋਂ ਹਰਪ੍ਰੀਤ ਸਿੰਘ ਲਾਲੀ, ਰਣਧੀਰ ਸਿੰਘ ਅਸਲਪੁਰ ,ਜਥੇਦਾਰ ਅਕਬਰ ਸਿੰਘ ਬੂਰੇ ਜੱਟਾ ,ਪਰਮਿੰਦਰ ਸਿੰਘ ਲਾਚੋਵਾਲ ,ਪਰਮਿੰਦਰ ਸਿੰਘ ਸੱਜਣਾ ,ਜਸਵੀਰ ਸਿੰਘ ਚੱਕੋਵਾਲ ਦੀ ਅਗਵਾਈ ਵਿੱਚ ਤਿੰਨ ਕਿਸਾਨ ਵਿਰੋਧੀ ਕਾਨੂੰਨਾਂ ਤੇ ਬਿਜਲੀ ਬਿਲ 2020 ਵਿਰੋਧ ਵਿੱਚ ਲਗਾਤਾਰ ਲਾਚੋਵਾਲ ਟੌਲ ਪਲਾਜ਼ੇ ਤੇ 42ਵੇ ਦਿਨ ਧਰਨਾ ਲਗਾਤਾਰ ਜਾਰੀ ਹੈ,ਅੱਜ ਟੋਲ ਪਲਾਜੇ ਤੇ ਕਿਸਾਨ ਆਗੂਆਂ ਦੀ ਅਹਿਮ ਮੀਟਿੰਗ ਹੋਈ, ਜਿਸ ਵਿੱਚ ਦਿੱਲੀ ਜਾਣ ਵਾਸਤੇ, ਟਰੈਕਟਰ, ਟਰਾਲੀਆਂ,ਗੱਡੀਆਂ ਰਾਸ਼ਣ, ਹਲਵਾਈ,ਪਾਣੀ ਦੇ ਟੈਕਰ ਤੇ ਹਰ ਜ਼ਰੂਰਤ ਦੀ ਚੀਜ਼ ਦੀ ਲਿਸਟ ਬਣਾਈ ਗਈ ਤੇ ਪ੍ਰਬੰਧ ਮੁਕੰਮਲ ਕਰ ਲਏ ਗਏ,ਸਵਰਨ ਸਿੰਘ ਧੁੱਗਾ, ਉਂਕਾਰ ਸਿੰਘ ਧਾਮੀ, ਗੁਰਦੀਪ ਸਿੰਘ ਖੁਣਖੁਣ,ੳਮ ਸਿੰਘ, ਪਰਮਿੰਦਰ ਸਿੰਘ ਪੰਨੂ ਹਰਪ੍ਰੀਤ ਸਿੰਘ ਲਾਲੀ ਰਣਧੀਰ ਸਿੰਘ ਅਸਲਪੁਰ ਪਰਮਿੰਦਰ ਸਿੰਘ ਲਾਚੋਵਾਲ ਨੇ ਪ੍ਰਬੰਧਾ ਤੇ ਤਸੱਲੀ ਪ੍ਰਗਟ ਕੀਤੀ, ਅਤੇ ਦਵਾਈਆਂ ਮੁਢਲੀ ਸਹਾਇਤਾ ਕਿੱਟ ਤੇ ਜਰੂਰੀ ਐਨਟੀਬੋਟੀਕ ਦਵਾਈਆਂ ਵੀ ਇਸ ਲਿਸਟ ਵਿੱਚ ਸ਼ਾਮਲ ਕਰਕੇ,ਖ੍ਰੀਦ ਕਰ ਲਈ, ਆਗੂਆਂ ਕਿਹਾ ਕਿ ਦੋ ਮਹੀਨੇ ਤੋਂ ਵੱਧ ਦਾ ਰਾਸ਼ਣ ਪਾਣੀ ਸਾਡੇ ਕੋਲ ਮੋਜੂਦ ਹੈ,ਮੋਦੀ ਤੇ ਭਾਜਪਾ ਨੂੰ ਨੱਕ ਰਾਹੀ ਲੋਹੇ ਦੇ ਚਣੇ ਚਬਾਉਂਣ ਲਈ ਮਜਬੂਰ ਕਰ ਦੇਣਗੇ, ਅੰਦੋਲਨ ਕਿਸੇ ਕੀਮਤ ਤੇ ਵਾਪਸ ਨਹੀਂ ਲੈਣਗੇ, ਤੇ ਆਪਣੀਆਂ ਮੰਗਾ ਮੰਨਵਾ ਕੇ ਹੀ ਦਿੱਲੀ ਤੋਂ ਵਾਪਸ ਆਉਣਗੇ,ਇਸ ਮੋਕੇ ਤਰਲੋਕ ਸਿੰਘ ਮਨੀ, ਪਰਮਜੀਤ ਸਿੰਘ, ਸੋਹਣ ਸਿੰਘ ਮੁਲਤਾਨੀ, ਸਤਪਾਲ ਸਿੰਘ ਡਡਿਆਣਾ, ਰਵਿੰਦਰ ਸਿੰਘ ਅਸਲਪੁਰ, ਗੁਰਜੀਤ ਸਿੰਘ ਕੋਟਲੀ, ਬਿੱਕਰ ਸਿੰਘ ਸ਼ੇਰਪੁਰ, ਦਵਿੰਦਰ ਸਿੰਘ, ਗੁਰਦਿਆਲ ਸਿੰਘ,ਜਗਤ ਸਿੰਘ ਲਾਚੋਵਾਲ,ਰਾਮ ਸਿੰਘ ਧੁੱਗਾ, ਹਰਭਜਨ ਸਿੰਘ ਪੰਡੋਰੀ ਮੈਲ, ਗੁਰਬਚਨ ਸਿੰਘ ਖੁਣਖੁਣ,ਨਿਰਮਲ ਸਿੰਘ ਬਲਵੀਰ ਸਿੰਘ ਬੱਗੇਵਾਲ, ਪ੍ਰਿਥੀਪਾਲ ਸਿੰਘ, ਗੁਰਜੀਤ ਸਿੰਘ ਢਿੱਲੋਂ,ਮਦਨ ਲਾਲ, ਜਸਵੀਰ ਸਿੰਘ ਸਰਹਾਲਾ,ਜੋਧ ਸਿੰਘ ਸਰਹਾਲਾ, ਅਮਰਜੋਤ ਸਿੰਘ ਸਰਹਾਲਾ, ਗੁਰਨਾਮ ਸਿੰਘ ਸਰਹਾਲਾ, ਦਵਿੰਦਰ ਸਿੰਘ,ਹਰਵੇਲ ਸਿੰਘ ਲੰਬੜਦਾਰ, ਹਰਵਿੰਦਰ ਸਿੰਘ ਅਧਕਾਰੇ, ਕੁਲਵਿੰਦਰ ਸਿੰਘ ਜੰਡਾ, ਸਤਵਿੰਦਰ ਪਾਲ ਢੱਟ, ਗੁਰਨਾਮ ਸਿੰਘ, ਗੁਰਮੇਲ ਸਿੰਘ ਕੋਟਲਾ ਨੋਧ ਸਿੰਘ, ਮਲਕੀਤ ਸਿੰਘ ਲਾਚੋਵਾਲ, ਅਤੇ ਵੱਡੀ ਗਿਣਤੀ ਵਿਚ ਇਲਾਕੇ ਤੋਂ ਨੋਜਵਾਨਾਂ ਨੇ ਹਾਜ਼ਰੀ ਭਰੀ,ਲੰਗਰ ਦੀ ਸੇਵਾ ਗੁਰੂ ਰਾਮਦਾਸ ਲੰਗਰ ਸੇਵਾ ਕਮੇਟੀ ਹੁਸ਼ਿਆਰਪੁਰ ਵਲੋਂ ਕੀਤੀ ਗਈ






















