ਦਿੱਲੀ ‘ਚ ਮੇਅਰ ਤੇ ਡਿਪਟੀ ਮੇਅਰ ਦੀ ਚੋਣ ਜਾਰੀ
ਚੰਡੀਗੜ੍ਹ, 6ਜਨਵਰੀ(ਵਿਸ਼ਵ ਵਾਰਤਾ)- ਦਿੱਲੀ ਵਿੱਚ ਮੇਅਰ, ਡਿਪਟੀ ਮੇਅਰ ਅਤੇ ਐਮਸੀਡੀ ਦੀ ਸਥਾਈ ਕਮੇਟੀ ਦੇ ਛੇ ਮੈਂਬਰਾਂ ਲਈ ਚੋਣ ਜਾਰੀ ਹੈ। ਇਹ ਚੋਣ ਰੋਮਾਂਚਕ ਬਣ ਗਈ ਹੈ। ਬਹੁਮਤ ਨਾ ਹੋਣ ਦੇ ਬਾਵਜੂਦ ਭਾਜਪਾ ਚੋਣ ਮੈਦਾਨ ਵਿੱਚ ਉਤਰ ਗਈ ਹੈ। ਇਸ ਦੌਰਾਨ ਕਾਂਗਰਸ ਨੇ ਮੇਅਰ ਦੀ ਚੋਣ ਵਿੱਚ ਹਿੱਸਾ ਨਾ ਲੈਣ ਦਾ ਫੈਸਲਾ ਕੀਤਾ ਹੈ। ਸਵੇਰੇ 11 ਵਜੇ ਤੋਂ ਬੈਲਟ ਪੇਪਰ ਰਾਹੀਂ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਜਾਰੀ ਹੈ ।’ਆਪ’ ਵੱਲੋਂ ਮੇਅਰ ਲਈ ਸ਼ੈਲੀ ਓਬਰਾਏ ਨੂੰ ਮੈਦਾਨ ‘ਚ ਉਤਾਰਿਆ ਗਿਆ ਹੈ, ਜਦਕਿ ਭਾਜਪਾ ਵੱਲੋਂ ਰੇਖਾ ਗੁਪਤਾ ਚੋਣ ਮੈਦਾਨ ‘ਚ ਹਨ। ਦੂਜੇ ਪਾਸੇ ‘ਆਪ’ ਨੇ ਡਿਪਟੀ ਮੇਅਰ ਲਈ ਮੁਹੰਮਦ ਇਕਬਾਲ ਅਤੇ ਭਾਜਪਾ ਨੇ ਕਮਲ ਬਾਗੜੀ ਨੂੰ ਨਾਮਜ਼ਦ ਕੀਤਾ ਹੈ। ਦੱਸ ਦੱਈਏ ਕਿ ਅੱਜ ਹੋ ਰਹੀ ਚੋਣ ਲਈ ਕਲਰ ਕੋਡ ਤੈਅ ਹੋ ਗਿਆ ਹੈ। ਚਿੱਟੇ, ਹਰੇ ਅਤੇ ਗੁਲਾਬੀ ਰੰਗ ਦੇ ਬੈਲਟ ਪੇਪਰਾਂ ਦੀ ਵਰਤੋਂ ਕੀਤੀ ਜਾਵੇਗੀ।
ਮੇਅਰ ਦੀ ਚੋਣ ਵਿੱਚ 273 ਮੈਂਬਰਾਂ ਦੀਆਂ ਵੋਟਾਂ ਪੈਣਗੀਆਂ। ਬਹੁਮਤ ਲਈ 133 ਦਾ ਅੰਕੜਾ ਜ਼ਰੂਰੀ ਹੈ। ‘ਆਪ’ ਕੋਲ 150 ਵੋਟਾਂ ਹਨ ਜਦਕਿ ਭਾਜਪਾ ਕੋਲ 113 ਵੋਟਾਂ ਹਨ।























