IPL 2021
ਦਿੱਲੀ ਕੈਪੀਟਲਸ ਨੇ ਜਿੱਤਿਆ ਅੱਜ ਦਾ ਮੁਕਾਬਲਾ
ਚੇਨੱਈ ਸੁਪਰ ਕਿੰਗਜ਼ ਅਤੇ ਦਿੱਲੀ ਕੇੈਪੀਟਲਸ ਦੇ ਵਿਚਕਾਰ ਸੀ ਮੁਕਾਬਲਾ

ਮੁੰਬਈ, 10 ਅਪ੍ਰੈਲ(ਵਿਸ਼ਵ ਵਾਰਤਾ)-ਰਿਸ਼ਭ ਪੰਤ ਦੀ ਕਪਤਾਨੀ ਵਾਲੀ ਟੀਮ ਦਿੱਲੀ ਕੈਪਿਟਲਸ ਅਤੇ ਮਹਿੰਦਰ ਸਿੰਘ ਧੋਨੀ ਦੀ ਟੀਮ ਚੇਨੱਈ ਸੁਪਰ ਕਿੰਗਜ਼ ਵਿਚਕਾਰ ਅੱਜ ਆਈਪੀਐਲ ਦਾ ਦੂਸਰਾ ਮੈਚ ਖੇਡਿਆ ਗਿਆ।ਦਿੱਲੀ ਕੈਪੀਟਲਸ ਨੇ ਇਹ ਮੁਕਾਬਲਾ 7 ਵਿਕਟਾਂ ਨਾਲ ਜਿੱਤਿਆ। ਦੋਵੇਂ ਟੀਮਾਂ ਇਕ-ਦੂਜੇ ਨੂੰ ਮਾਤ ਦੇਣ ਲਈ ਮੁੰਬਈ ਦੇ ਵਾਨਖੇੜੇ ਗਰਾਊਂਡ ਵਿੱਚ ਉਤਰੀਆਂ ਸਨ। ਦੱਸ ਦੱਇਏ ਕਿ ਰਿਸ਼ਭ ਪੰਤ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਦਾ ਫੈਸਲਾ ਲਿਆ ਸੀ।ਮਹਿੰਦਰ ਸਿੰਘ ਧੋਨੀ ਦੀ ਟੀਮ ਨੇ ਦਿੱਲੀ ਕੈਪੀਟਲਸ ਨੂੰ 189 ਰਨਾਂ ਦਾ ਟਿੱਚਾ ਦਿੱਤਾ ਸੀ।




















