ਹੁਸ਼ਿਆਰਪੁਰ, 23 ਜੁਲਾਈ (ਵਿਸ਼ਵ ਵਾਰਤਾ)- ਜਾਣਕਾਰੀ ਦਿੰਦਿਆਂ ਉਕਤ ਸੁਵਿਧਾ ਕੇਂਦਰ ਦੇ ਮਾਲਕ ਪਰਮਜੀਤ ਸਿੰਘ ਪੁੱਤਰ ਤਾਰਾ ਸਿੰਘ ਵਾਸੀ ਅਹਿਰਾਣਾ ਕਲਾਂ ਨੇ ਦੱਸਿਆ ਕਿ ਉਹ ਪਿਛਲੇ ਕਰੀਬ ਸੱਤ ਸਾਲ ਤੋਂ ਦੁਕਾਨ ਕਰ ਰਿਹਾ ਹੈ। ਅੱਜ ਦੁਪਹਿਰ ਵਕਤ ਕਰੀਬ ਢਾਈ (2:30) ਵਜੇ ਸੂਬਾ ਦੁਪਹਿਰ ਉਹ ਆਪਣੇ ਕਰਿੰਦਿਆਂ (ਇੱਕ ਲੜਕਾ ਤੇ ਇੱਕ ਲੜਕੀ) ਨੂੰ ਦੁਕਾਨ ਪਰ ਛੱਡ ਕੇ ਕਿਸੇ ਕੰਮ ਲਈ ਪਿੰਡ ਵਿੱਚ ਹੀ ਲੋਕਲ ਬੈਂਕ ਗਿਆ ਸੀ। ਇਸ ਦੌਰਾਨ ਤਿੰਨ ਸਰਦਾਰ ਵਿਅਕਤੀ ਜਿਨ੍ਹਾਂ ਨੇ ਆਪਣੇ ਮੂੰਹ ਢੱਕੇ ਹੋਏ ਸਨ। ਉਸ ਦੀ ਦੁਕਾਨ ਅੰਦਰ ਦਾਖਲ ਹੋਏ ਅਤੇ ਉਸ ਦੇ ਕਰਿੰਦੇ ਪਾਸੋਂ ਪੁੱਛਿਆ ਕਿ ਉਹ ਕਰੰਸੀ ਬਦਲਣ ਦਾ ਕੰਮ ਕਰਦੇ ਹਨ ਤਾਂ ਕਰਿੰਦੇ ਨੇ ਹਾਂ ਵਿੱਚ ਜਵਾਬ ਦਿੱਤਾ। ਇੰਨੇ ਨੂੰ ਹੀ ਤਿੰਨਾਂ ਨੇ ਆਪਣੇ ਡੱਬ ਵਿੱਚੋਂ ਪਿਸਤੌਲਾਂ ਕੱਢ ਲਈਆਂ ਅਤੇ ਇੱਕ ਨੇ ਕਰਿੰਦੇ ਦੀ ਕਨਪੱਟੀ ਪਰ ਰੱਖ ਕੇ ਉਸ ਨੂੰ ਸਾਰੀ ਕਰੰਸੀ ਆਪਣੇ ਹਵਾਲੇ ਕਰਨ ਲਈ ਕਿਹਾ। ਕਰਿੰਦਾ ਪਿਸਤੌਲ ਦੇਖ ਕੇ ਘਬਰਾ ਗਿਆ ਅਤੇ ਉਸ ਨੇ ਕਰੰਸੀ ਵਾਲੇ ਡਰਾਅ ਵੱਲ ਇਸ਼ਾਰਾ ਕਰ ਦਿੱਤਾ। ਜਿੱਥੋਂ ਕਿ ਤਿੰਨੋਂ ਲੁਟੇਰੇ 85 ਹਜ਼ਾਰ ਰੁਪਏ ਦੀ ਭਾਰਤੀ ਕਰੰਸੀ ਲੈ ਕੇ ਕਾਲੇ ਪਲਸਰ ਤੇ ਸਵਾਰ ਹੋ ਕੇ ਹੁਸ਼ਿਆਰਪੁਰ ਸਾਈਡ ਵੱਲ ਰਫੂ ਚੱਕਰ ਹੋ ਗਏ। ਉਕਤ ਲੁਟੇਰੇ ਜਾਂਦੇ ਵਕਤ ਆਪਣੇ ਹਥਿਆਰ ਨਾਲ ਇੱਕ ਜ਼ਮੀਨ ਵੱਲ ਫਾਇਰ ਵੀ ਕਰਕੇ ਗਏ।
ਆਦਮਪੁਰ ਹਵਾਈ ਅੱਡੇ ਦਾ ਨਾਮ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਨਾਮ ‘ਤੇ ਹੀ ਰੱਖਿਆ ਜਾਵੇਗਾ-ਚਰਨਜੀਤ ਸਿੰਘ ਚੰਨੀ
ਆਦਮਪੁਰ ਹਵਾਈ ਅੱਡੇ ਦਾ ਨਾਮ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਨਾਮ 'ਤੇ ਹੀ ਰੱਖਿਆ ਜਾਵੇਗਾ-ਚਰਨਜੀਤ ਸਿੰਘ ਚੰਨੀ ਬਾਬਾ ਸਾਹਿਬ...