ਦਿਨੋਂ ਦਿਨ ਵਧ ਰਿਹਾ ਆਪ ਦਾ ਪਰਿਵਾਰ
ਰਵਾਇਤੀ ਪਾਰਟੀਆਂ ਨੂੰ ਛੱਡ ਆਪ ਵਿੱਚ ਹੋ ਰਹੇ ਲੋਕ ਸ਼ਾਮਿਲ- ਜੀਦਾ

ਬਠਿੰਡਾ 5 ਜਨਵਰੀ ( ਕੁਲਬੀਰ ਬੀਰਾ ) ਬਠਿੰਡਾ ਸ਼ਹਿਰ ਵਿੱਚ ਦਿਨੋਂ ਦਿਨ ਆਮ ਆਦਮੀ ਪਾਰਟੀ ਦਾ ਪਰਿਵਾਰ ਵਧ ਰਿਹਾ ਹੈ ਕਿਉਂਕਿ ਸਮਾਜ ਸੇਵੀ ਅਤੇ ਆਮ ਲੋਕ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਨੂੰ ਇਸ ਕਰਕੇ ਮੂੰਹ ਨਹੀ ਲਾ ਰਹੇ ਕਿਉਂਕਿ ਇਹਨਾਂ ਪਾਰਟੀਆਂ ਦੀ ਸਹਿਮਤੀ ਨਾਲ ਹੀ ਕੇਂਦਰ ਦੀ ਸਰਕਾਰ ਨੇ ਕਿਸਾਨ ਅਤੇ ਛੋਟੇ ਵਪਾਰੀਆਂ ਨੂੰ ਮਾਰਨ ਲਈ ਕਾਲੇ ਕਾਨੂੰਨ ਬਣਾਏ ਹਨ ਇਹਨਾਂ ਕਾਲੇ ਕਾਨੂੰਨਾਂ ਦੇ ਲਾਗੂ ਹੋਣ ਨਾਲ ਆਮ ਲੋਕਾਂ ਨੂੰ ਮਹਿੰਗਾਈ ਦੀ ਬਹੁਤ ਵੱਡੀ ਮਾਰ ਪਵੇਗੀ। ਓਹਨਾ ਨੇ ਦੱਸਿਆ ਕਿ ਵੱਡੇ ਕਾਰਪੋਰੇਟ ਘਰਾਣੇ ਛੋਟੇ ਵਪਾਰੀਆਂ ਨੂੰ ਖਾ ਜਾਣਗੇ ਅਤੇ ਆਮ ਲੋਕਾਂ ਦਾ ਜਿਊਣਾ ਦੁੱਭਰ ਹੋ ਜਾਵੇਗਾ। ਇਸ ਦੀ ਜਾਣਕਾਰੀ ਐਡਵੋਕੇਟ ਨਵਦੀਪ ਸਿੰਘ ਜੀਦਾ ਜ਼ਿਲ੍ਹਾ ਪ੍ਰਧਾਨ ਬਠਿੰਡਾ ਸ਼ਹਿਰੀ ਨੇ ਸ਼ਹਿਰ ਦੇ ਵੱਖ ਵੱਖ ਵਾਰਡਾਂ ਵਿੱਚ ਮੀਟਿੰਗਾਂ ਕਰਨ ਦੌਰਾਨ ਦਿੱਤੀ। ਓਹਨਾ ਨੇ ਦੱਸਿਆ ਕਿ ਨਗਰ ਨਿਗਮ ਚੋਣਾਂ ਦੇ ਮੱਦੇਨਜ਼ਰ ਆਮ ਆਦਮੀ ਪਾਰਟੀ ਵੱਲੋਂ ਸ਼ਹਿਰ ਦੇ ਸਾਰੇ ਵਾਰਡਾਂ ਵਿੱਚ ਊਮੀਦਵਾਰ ਖੜ੍ਹੇ ਕੀਤੇ ਗਏ। ਓਹਨਾ ਨੇ ਦੱਸਿਆ ਕਿ ਕਈ ਲੋਕ ਕਹਿੰਦੇ ਸਨ ਕਿ ਆਮ ਆਦਮੀ ਪਾਰਟੀ ਦਾ ਅਧਾਰ ਖਤਮ ਹੋ ਚੁੱਕਾ ਹੈ ਪਰ ਸਾਡੇ ਕੋਲ਼ ਇੱਕ ਇੱਕ ਵਾਰਡ ਵਿਚੋਂ ਪੰਜ ਪੰਜ ਛੇ ਛੇ ਅਰਜੀਆਂ ਆ ਰਹੀਆਂ ਹਨ ਐਮ ਸੀ ਦੀਆਂ ਚੋਣਾਂ ਲੜਣ ਲਈ। ਓਹਨਾ ਨੇ ਦੱਸਿਆ ਕਿ ਜਿਹੜੇ ਵਰਕਰ ਐੱਮ ਸੀ ਦੀਆਂ ਚੋਣਾਂ ਵਿੱਚ ਊਮੀਦਵਾਰ ਬਣਨਾ ਚਾਹੁੰਦੇ ਹਨ ਪਾਰਟੀ ਓਹਨਾ ਤੋਂ ਅਰਜੀਆਂ ਪ੍ਰਾਪਤ ਕਰ ਰਹੀ ਹੈ ਅਤੇ ਜਲਦੀ ਹੀ ਨਾਮ ਐਲਾਣ ਕੀਤੇ ਜਾਣਗੇ। ਓਹਨਾ ਨੇ ਕਿਹਾ ਕਿ ਇਸ ਵਾਰ ਬਠਿੰਡਾ ਨਗਰ ਨਿਗਮ ਦੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਵੱਡੀ ਜਿੱਤ ਹਾਸਿਲ ਕਰੇਗੀ।ਇਸ ਮੌਕੇ ਤੇ ‘ਆਪ’ ਦੇ ਜਿਲ੍ਹਾ ਜਨਰਲ ਸਕੱਤਰ ਰਾਕੇਸ਼ ਪੁਰੀ, ਜਿਲਾ ਮੀਡੀਆ ਇੰਚਾਰਜ ਬਲਕਾਰ ਸਿੰਘ ਭੋਖੜਾ, ਬਠਿੰਡਾ ਸ਼ਹਿਰੀ ਦੇ ਬਲਾਕ ਪ੍ਰਧਾਨ ਸ਼੍ਰੀ ਪ੍ਰਦੀਪ ਕਾਲੀਆ, ਗੋਬਿੰਦਰ ਸਿੰਘ,ਬਲਜੀਤ ਸਿੰਘ ਬੱਲੀ, ਪ੍ਰਦੀਪ ਮਿੱਤਲ ਜ਼ਿਲਾ ਦਫ਼ਤਰ ਇੰਚਾਰਜ ਬਲਜਿੰਦਰ ਸਿੰਘ ਬਰਾੜ, ਜਿਲਾ ਪ੍ਰੋਗਰਾਮ ਪ੍ਰਬੰਧਕ ਇੰਚਾਰਜ ਵਿਕਰਮ ਲਵਲੀ ਜ਼ਿਲਾ ਸੋਸ਼ਲ ਮੀਡੀਆ ਇੰਚਾਰਜ ਸੁਖਬੀਰ ਸਿੰਘ ਬਰਾੜ, ਜਿਲਾ ਕੈਸ਼ੀਅਰ ਅੈਮ ਅੈਲ ਜਿੰਦਲ ਤੋਂ ਇਲਾਵਾ ਸੀਨੀਅਰ ਆਗੂ ਬਲਜਿੰਦਰ ਪਲਟਾ, ਲਾਲ ਚੰਦ, ਅਸ਼ੋਕ ਬਾਂਸਲ, ਦੀਪਕ ਕੁਮਾਰ, ਗੁਰਪ੍ਰੀਤ ਗਿੱਲ ਪੱਤੀ, ਜਨਾਰਦਨ ਮਾਹੀਉ, ਬਲਦੇਵ ਸਿੰਘ, ਹਰਜਿੰਦਰ ਕੌਰ, ਅਮਰਪਾਲ ਕੋਰ, ਅੰਚਲਾ ਸ਼ਰਮਾ, ਗਾਇਤਰੀ ਦੇਵੀ,ਗੁਲਾਬ ਚੰਦ,ਆਲਮਜੀਤ ਸਿੰਘ,ਰਣਜੀਤ ਰੱਬੀ ,ਰਾਕੇਸ਼ ਕਾਂਸਲ, ਸਿਵਰਾਜ ਸਿੰਘ , ਸੰਦੀਪ, ਮੁਹਿੰਦਰ ਸਿੰਘ ਫੁਲੋਮਿੱਠੀ, ਅੰਮ੍ਰਿਤ ਅਗਰਵਾਲ, ਅਨਿਲ ਠਾਕੁਰ, ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਥਾਨਕ ਲੋਕ ਅਤੇ ਵਰਕਰ ਹਾਜ਼ਿਰ ਸਨ।






















